Breaking News

ਮਸਲੇ ਪਾਣੀਆਂ ਦੇ : ਮੋਦੀ ਵੱਲੋਂ ਕਰਨਾਟਕ ਤੇ ਤਾਮਿਨਲਾਡੂ ‘ਚ ਸ਼ਾਂਤੀ ਦੀ ਅਪੀਲ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ  ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਵੈਂਕਈਆ ਨਾਇਡੂ ਨੇ ਕਾਵੇਰੀ ਜਲ ਵੰਡ ‘ਤੇ ਸੁਪਰੀਮ ਕੋਰਟ ਦੇ ਆਦੇਸ਼ ਦੇ ਮੱਦੇਨਜ਼ਰ ਕਰਨਾਟਕ ਤੇ ਤਮਿਲਨਾਡੂ ‘ਚ ਭੜਕੀ ਹਿੰਸਾ ਨੂੰ ਤੁਰੰਤ ਰੋਕਣ ਲਈ ਉਥੋਂ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਸ੍ਰੀ ਨਾਇਡੂ ਨੇ ਅੱਜ ਇੱਥੇ ਜਾਰੀ ਬਿਆਨ ‘ਚ ਦੋਵਾਂ ਸੂਬਿਆਂ ਦੀ ਜਨਤਾ ਨਾਲ ਉਥੋਂ ਦੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਹਿੰਸਾ ‘ਤੇ ਕਾਬੂ ਪਾਉਣ ਤੇ ਇੱਕ-ਦੂਜੇ ਦੇ ਸੂਬੇ ‘ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ।

ਪ੍ਰਸਿੱਧ ਖਬਰਾਂ

To Top