ਦੇਸ਼

ਕਾਂਗਰਸੀ ਵਰਕਰਾਂ ਅਰਵਿੰਦ ਕੇਜਰੀਵਾਲ ਨੂੰ ਵਿਖਾਈਆਂ ਕਾਲੀਆਂ ਪੱਟੀਆਂ

ਲ਼ਾਲਾ ਜੀ ਦੇ ਕੱਦ ਬੁੱਤ ਤੇ ਨਤਮਸਤਕ ਹੁੰਦੇ ਹੋਏ ਅਰਵਿੰਦ ਕੇਜਰੀਵਾਲ
ਅਜੀਤਵਾਲ, (ਕਿਰਨ ਰੱਤੀ)। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਜਨਮ ਭੂਮੀ ਪਿੰਡ ਢੁੱਡੀਕੇ ਤੇ ਨਤਮਸਤਕ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਅੱਜ ਬਾਅਦ ਦੁਪਿਹਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਲੀਡਰ ਸਿਪ ਨਾਲ ਬਾਘਾਪੁਰਾਣਾ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨ  ਅਤੇ ਕਿਸਾਨ ਮੈਨੀਫਿਸਟੋ ਜਾਰੀ ਕਰਨ ਜਾ ਰਹੇ ਰਸਤੇ ਵਿੱਚ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਢੁੱਡੀਕੇ ਵਿਖੇ ਲਾਲਾ ਜੀ ਦੇ ਕੱਦ ਬੁੱਤ ਤੇ ਨਤਮਸਤਕ ਹੋਏ। ਲਾਲਾ ਜੀ ਦੇ ਸਮਾਰਕ ਤੇ ਪਹੁੰਚਣ ਸਮੇਂ ਜਨਮ ਅਸਥਾਨ ਕਮੇਟੀ ਦੇ ਜਰਨਲ ਸਕੱਤਰ ਰਣਜੀਤ ਸਿੰਘ ਧੰਨਾ, ਇਕਬਾਲ ਸਿੰਘ ਨੰਬਰਦਾਰ, ਸਰਬਜੀਤ ਸਿੰਘ, ਪ੍ਰਮਜੀਤ ਸਿੰਘ ਸੰਧੂ ਨੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਕੀਤਾ। ਅਰਵਿੰਦ ਕੇਜਰੀਵਾਲ ਨੇ ਜਲਦੀ-ਜਲਦੀ ਵਿੱਚ ਪੱਤਰਕਾਰਾ ਦੇ ਸਵਾਲਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਦਲ ਪ੍ਰੀਵਾਰ ਹੁਣ ਜੇਲ ਜਾਣ ਦੀਆਂ ਤਿਆਰੀਆਂ ਕਰ ਲਵੇ ੯ ਸਾਲਾ ਵਿੱਚ ਬਾਦਲ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਜਵਾਨੀ ਤੇ ਕਿਸਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ । ਮੈ ਅੱਜ ਕਿਸਾਨਾ ਲਈ ਖਾਸ ਮੈਨੀਫਿਸਟੋ ਲੈ ਕੇ ਆਇਆ ਹਾਂ । ਪਰ ਉਨ•ਾਂ ਰੁਕ ਕੇ ਮੀਡੀਆਂ ਤੇ ਪਬਲੀਕ ਦੇ ਸਵਾਲਾ ਦਾ ਜਵਾਬ ਦੇਣਾ ਮੁਨਾਸਿਫ ਨਹੀ ਸਮਝੀਆਂ। ਇਸ ਸਮੇਂ ਸੰਸਦ ਮੈਬਰ ਭਗਵੰਤ ਮਾਨ, ਹਿਮਤ ਸਿੰਘ ਸੇਰਗਿੱਲ, ਆਪ ਆਗੂ ਰਾਜਵਿੰਦਰ ਸਿੰਘ, ਮਨਭੀਰ ਸਿੰਘ, ਅਮਰਜੀਤ ਸਿੰਘ ਰਿੰਕੂ, ਵਿੱਕੀ, ਵਿੱਨੀ ਢੁੱਡੀਕੇ, ਹਰਪਾਲ ਸਿੰਘ ਕੋਕਰੀ ਆਦਿ ਹਾਜਰ ਸਨ।
moga
ਪਰ ਇਸ ਦੇ ਉਲਟ ਇਲਾਕੇ ਭਰ ਦੇ ਕਾਗਰਸੀ ਵਰਕਰਾਂ ਨੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਾਘਾਪੁਰਾਣਾ ਵਿਖੇ ਜਾ ਰਹੇ ਸਮੇਂ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ਤੇ ਅਜੀਤਵਾਲ ਵਿਖੇ ਹੱਥਾ ਵਿੱਚ ਕਾਲੀਆਂ ਝੰਡੀਆਂ ਫੜ ਕੇ ਰੋਸ਼ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਸਮੇਂ ਕਾਗਰਸੀ ਵਰਕਰਾਂ ਤੋ ਜਿਆਦਾ ਗਿਣਤੀ ਪੰਜਾਬ ਪੁਲਿਸ ਦੀ ਪਾਈ ਗਈ। ਇਸ ਮੌਕੇ ਸੀਨੀਅਰ ਕਾਗਰਸੀ ਆਗੂ ਸਵਰਨ ਸਿੰਘ ਆਦੀਵਾਲ, ਸੁਸਾਇਟੀ ਪ੍ਰਧਾਨ ਗੁਰਜੀਤ ਸਿੰਘ ਮਾਨ, ਸੂਬਾ ਸਕੱਤਰ ਸਤਨਾਮ ਸਿੰਘ ਸੰਦੇਸ਼ੀ, ਬੀਬੀ ਜਗਦਰਸ਼ਨ ਕੋਰ, ਪ੍ਰਮਿੰਦਰ ਸਿੰਘ ਡਿੰਪਲ, ਕੁਲਵਿੰਦਰ ਸਿੰਘ ਕਿੰਦੂ , ਪਿਆਰਾ ਸਿੰਘ , ਸੁਰਿੰਦਰ ਸ਼ਰਮਾ ਆਦਿ ਹਾਜਰ ਸਨ।

ਪ੍ਰਸਿੱਧ ਖਬਰਾਂ

To Top