Breaking News

ਕਾਬੁਲ ‘ਚ ਅਗਵਾ ਹੋਈ ਭਾਰਤੀ ਮਹਿਲਾ ਨੂੰ ਬਚਾਇਆ ਗਿਆ : ਸੁਸ਼ਮਾ ਸਵਰਾਜ

ਨਵੀਂ ਦਿੱਲੀ। ਇੱਕ ਅੰਤਰਰਾਸ਼ਟਰੀ ਗੈਸ ਸਰਕਾਰੀ ਸੰਗਠਨ (ਐੱਨਜੀਓ) ‘ਚ ਕੰਮ ਕਰਨ ਵਾਲੀ ਇੱਕ ਸ਼ੱਕੀ ਅੱਤਵਾਦੀਆਂ ਵੱਲੋਂ ਪਿਛਲੇ ਮਹੀਨੇ ਕਾਬੁਲ ‘ਚ ਅਗਵਾ ਕਰ ਲਈ ਗਈ ਇੱਕ ਭਾਰਤੀ ਮਹਿਲਾ ਨੂੰ ਮੁਕਤ ਕਰਵਾ ਲਿਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਹ ਜਾਣਕਾਰੀ ਦਿੱਤੀ।
ਆਗਾ ਖਾਨ ਫਾਊਂਡੇਸ਼ਨ ‘ਚ ਇੱਕ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਨ ਵਾਲੀ 40 ਸਾਲਾ ਜੁਡਿਥ ਡਿਸੂਜਾ ਨੂੰ ਕਾਬੁਲ ਤੋਂ ਉਨ੍ਹਾਂ ਦੇ ਦਫ਼ਤਰ ਤੋਂ ਬਾਹਰ 9 ਜੁਲਾਈ ਨੂੰ ਅਗਵਾ ਕਰ ਲਿਆ ਗਿਆ ਸੀ। ਸਵਰਾਜ ਨੇ ਟਵੀਟ ਕੀਤਾ ਕਿ ਮੈਂ ਤੁਹਾਨੂੰ ਇਹ ਸੂਚਿਤ ਕਰਦਿਆਂ ਖੁਸ਼ ਹਾਂ ਕਿ ਜੁਡਿਥ ਡੀਸੂਜਾ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਉਨ੍ਹਾਂ ਨੇ ਜੁਡਿਥ ਦੀ ਰਿਹਾਈ ਯਕੀਨੀ ਕਰਨ ‘ਚ ਅਫ਼ਗਾਨ ਅਧਿਕਾਰੀਆਂ ਦੀ ਮੱਦਦ ਅਤੇ ਸਮਰਥਨ ਲਈ ਵੀ ਧੰਨਵਾਦ ਕੀਤਾ।

tweet

ਪ੍ਰਸਿੱਧ ਖਬਰਾਂ

To Top