ਕੁੱਲ ਜਹਾਨ

ਕੋਹਿਨੂਰ ਨੂੰ ਵਾਪਸ ਲਿਆਉਣ ਲਈ ਬ੍ਰਿਟੇਨ ਨਾਲ ਸੰਪਰਕ ਕਰ ਸਕਦਾ ਹੈ ਭਾਰਤ

ਨਵੀਂ ਦਿੱਲੀ (ਏਜੰਸੀ)। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਹੀਰਿਆਂ ‘ਚੋਂ ਇੱਕ ਕੋਹਿਨੂਰ ਨੂੰ ਵਾਪਸ ਲਿਆਉਣ ਲਈ ਜਲਦ ਹੀ ਬ੍ਰਿਟੇਨ ਨਾਲ ਸੰਪਰਕ ਕਰ ਸਕਦਾ ਹੈ, ਜੋ ਫਿਲਹਾਲ ਟਾਵਰ ਆਫ਼ ਲੰਡਨ ‘ਚ ਪ੍ਰਦਰਸ਼ਿਤ ਰਾਜਮੁਕੁਟ ‘ਚ ਲੱਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਇੱਕ ਉੱਚ ਪੱਧਰੀ ਬੈਠਕ ‘ਚ ਇਸ ਬਾਰੇ ਫ਼ੈਸਲਾ ਲਿਆ ਗਿਆ। ਬੈਠਕ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸੱਭਿਆਚਾਰ ਮੰਤਰੀ ਮਹੇਸ਼ ਸ਼ਰਮਾ, ਕੈਬਨਿਟ ਸਕੱਤਰ ਪੀ ਕੇ ਸਿਨਹਾ ਤੇ ਹੋਰ ਨੇ ਹਿੱਸਾ ਲਿਆ। ਇਸ ਮੁੱਦੇ ‘ਤੇ ਅਗਲੇ ਮਹੀਨੇ ਬ੍ਰਿਟੇਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸੂਤਰਾਂ ਅਨੁਸਾਰਰ ਬੈਠਕ ‘ਚ ਬ੍ਰਿਟੇਨ ਨਾਲ ਇੱਕ ਸੰਧੀ ਕਰਨ ਦੀ ਸੰਭਾਵਨਾ ‘ਤੇ ਵੀ ਚਰਚਾ ਕੀਤੀ ਗਈ। ਇਸ ਸੰਧੀ ਦੌਰਾਨ ਬ੍ਰਿਟੇਨ ਨੂੰ ਇਹ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਭਾਰਤ ਕੋਹਿਨੂਰ ਨੂੰ ਛੱਡ ਕੇ ਕਿਸੇ ਹੋਰ ਪ੍ਰਾਚੀਨ ਕਾਲਕ੍ਰਿਤੀ ‘ਤੇ ਦਾਅਵਾ ਨਹੀਂ ਕਰੇਗਾ ਜੋ ਉਸ ਦੇਸ਼ ਦੇ ਮਿਊਜ਼ੀਅਮ ‘ਚ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਬੈਠਕ 45 ਮਿੰਟਾਂ ਤੋਂ ਵੱਧ ਸਮੇਂ  ਚੱਲੀ, ਜੋ ਬ੍ਰਿਟੇਨ ਤੋਂ 108 ਕੈਰੇਟ ਦੇ ਇਸ ਹੀਰੇ ਨੂੰ ਵਾਪਸ ਲਿਆਉਣ ਲਈ ਕਦਮ ਚੁੱਕਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ ‘ਤੇ ਬੁਲਾਈ ਗਈ ਸੀ।

ਪੰਜਾਬ ਦੇ ਸ਼ਾਸਕਾਂ ਨੇ ਤੋਹਫ਼ੇ ਵਜੋਂ ਦਿੱਤਾ ਸੀ ਕੋਹਿਨੂਰ
ਅਪਰੈਲ ‘ਚ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ ਸੀ ਕਿ ਹੀਰੇ ਨੂੰ ਬ੍ਰਿਟਿਸ਼ ਨਾ ਤਾਂ ਜ਼ਬਰਦਸਤੀ ਲੈ ਗਏ ਅਤੇ ਨਾ ਹੀ ਉਨ੍ਹਾਂ ਨੇ ਇਸ ਨੂੰ ਚੋਰੀ ਕੀਤਾ, ਸਗੋਂ ਇਸ ਨੂੰ ਪੰਜਾਬ ਦੇ ਸ਼ਾਸਕਾਂ ਦੁਆਰਾ ਈਸਟ ਇੰਡੀਆ ਕੰਪਨੀ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਸੀ।
ਇਸ ਹੀਰੇ ਨੂੰ ਲਿਆਉਣ ‘ਚ ਕਈ ਕਾਨੂੰਨੀ ਅਤੇ ਤਕਨੀਕੀ ਅੜਚਨਾਂ ਹਨ ਕਿਉਂਕਿ ਇਹ ਆਜ਼ਾਦੀ ਤੋਂ ਪਹਿਲਾਂ ਦਾ ਹੈ ਅਤੇ ਇਸ ਤਰ੍ਹਾਂ ਇਹ ਪੁਰਾਵਸ਼ੇਸ਼ ਅਤੇ ਕਲਾ ਸੰਪਦਾ ਐਕਟ 1972 ਦੇ ਦਾਇਰੇ ‘ਚ ਨਹੀਂ ਆਉਂਦਾ।

ਪ੍ਰਸਿੱਧ ਖਬਰਾਂ

To Top