Breaking News

‘ਇੰਸਟਾਗ੍ਰਾਮ’ ‘ਤੇ ਵੀ ਕੋਹਲੀ ਦੇ ਂਵਿਰਾਟ ਫੈਨ

2.32 ਕਰੋੜ ਫਾਲੋਵਰਜ਼ ਅਤੇ ਹਰ ਪੋਸਟ ਜਾਂ ਤਸਵੀਰ ‘ਤੇ 1 ਲੱਖ 20 ਹਜ਼ਾਰ ਡਾਲਰ ਦੀ ਕਮਾਈ

ਏਜੰਸੀ, ਨਵੀਂ ਦਿੱਲੀ, 25 ਜੁਲਾਈ

ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਚਿਹਰਾ ਵਿਰਾਟ ਕੋਹਲੀ ਸੋਸ਼ਲ ਸਾਈਟ ਇੰਸਟਾਗ੍ਰਾਮ ‘ਤੇ ਦੁਨੀਆਂ ਦੇ ਸਭ ਤੋਂ ਪਸੰਦੀਦਾ ਅਥਲੀਟਾਂ ‘ਚ ਹਨ ਜੋ ਇਸ ਤੋਂ ਹੋਣ ਵਾਲੀ ਕਮਾਈ ਦੇ ਮਾਮਲੇ ‘ਚ ਭਾਰਤ ਦੀ ਸਭ ਤੋਂ ਵੱਡੀ ਹਸਤੀ ਬਣ ਗਏ ਹਨ ਸਾਲ 2008 ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਕਰਨ ਵਾਲੇ ਸਟਾਰ ਬੱਲੇਬਾਜ਼ ਇੰਸਟਾਗ੍ਰਾਮ ਤੋਂ ਕਮਾਈ ਕਰਨ ਵਾਲੇ ਅੱਵਲ ਖਿਡਾਰੀਆਂ ਦੀ ਸੂਚੀ ‘ਚ 9ਵੇਂ ਸਥਾਨ ‘ਤੇ ਹਨ ਦਰਅਸਲ ਇੰਸਟਾਗ੍ਰਾਮ ‘ਤੇ ਵਿਰਾਟ ਦੀ ਇੱਕ ਪੋਸਟ ‘ਤੇ ਹੀ ਉਸਨੂੰ ਕਰੋੜਾਂ ਦੀ ਕਮਾਈ ਹੁੰਦੀ ਹੈ
ਇੰਸਟਾਗ੍ਰਾਮ ਦੀ ਹੋਪਰਐਚਕਿਊਡਾਟਕਾਮ ਦੀ ਸਮੀਖਿਆ ‘ਚ ਉਹਨਾਂ ਹਸਤੀਆਂ ਦਾ ਸਰਵੇਖਣ ਕੀਤਾ ਗਿਆ ਜਿੰਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਚੜਾਈ ਰਹਿੰਦੀ ਹੈ ਅਤੇ ਇਸ ਤੋਂ ਉਹਨਾਂ ਨੂੰ ਵੱਡੀ ਕਮਾਈ ਵੀ ਹੁੰਦੀ ਹੈ ਖਿਡਾਰੀਆਂ ਦੀ ਪੋਸਟ ਨੂੰ ਦੇਖਣ ਵਾਲੇ ਪ੍ਰਸ਼ੰਸਕਾਂ ਦੀ ਗਿਣਤੀ ਦੇ ਹਿਸਾਬ ਨਾਲ ਕਮਾਈ ਦਾ ਹਿੱਸਾ ਤੈਅ ਹੁੰਦਾ ਹੈ
ਭਾਰਤੀ ਕਪਤਾਨ ਵਿਰਾਟ ਦੇ ਇੰਸਟਾਗ੍ਰਾਮ ‘ਤੇ 2.32 ਕਰੋੜ ਫਾਲੋਵਰਜ਼ ਹਨ ਅਤੇ ਉਹਨਾਂ ਦੀ ਹਰ ਪੋਸਟ ਜਾਂ ਤਸਵੀਰ ‘ਤੇ ਸੋਸ਼ਲ ਨੈਟਵਰਕ ਨੂੰ 1 ਲੱਖ 20 ਹਜ਼ਾਰ ਡਾਲਰ ਕ੍ਰਿਕਟਰ ਨੂੰ ਦੇਣੇ ਪੈਂਦੇ ਹਨ ਦੁਨੀਆਂ ‘ਚ ਓਵਰਆਲ ਵਿਰਾਟ ਦਾ ਸਥਾਨ 17ਵਾਂ ਹੈ ਜੋ ਕਿਸੇ ਹੋਰ ਭਾਰਤੀ ਸ਼ਖਸ਼ੀਅਤ ਤੋਂ ਅੱਗੇ ਹਨ

ਵਿਰਾਟ ਅਜੇ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਕਾਫ਼ੀ ਪਿੱਛੇ ਹਨ

ਹਾਲਾਂਕਿ ਵਿਰਾਟ ਅਜੇ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਕਾਫ਼ੀ ਪਿੱਛੇ ਹਨ ਜਿੰਨ੍ਹਾਂ ਦੇ 13.6 ਕਰੋੜ ਫਾਲੋਅਰਜ਼ ਹਨ ਅਤੇ ਪ੍ਰਤੀ ਪੋਸਟ ਉਹਨਾਂ ਨੂੰ ਸਾਢੇ ਸੱਤ ਲੱਖ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਜਦੋਂਕਿ ਦੂਸਰੇ ਨੰਬਰ ‘ਤੇ ਬ੍ਰਾਜ਼ੀਲ ਦੇ ਨੇਮਾਰ ਹਨ ਜਿੰਨ੍ਹਾਂ ਨੂੰ ਪ੍ਰਤੀ ਪੋਸਟ ਛੇ ਲੱਖ ਡਾਲਰ ਦਾ ਭੁਗਤਾਨ ਹੁੰਦਾ ਹੈ ਅਰਜਨਟੀਨਾ ਦੇ ਲਿਓਨਲ ਮੈਸੀ ਵੀ ਕਮਾਈ ਦੇ ਮਾਮਲੇ ‘ਚ ਕਾਫ਼ੀ ਅੱਗੇ ਹਨ ਜਿੰਨ੍ਹਾਂ ਨੂੰ ਪੰਜ ਲੱਖ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੇਕਮ ਨੂੰ ਤਿੰਨ ਲੱਖ ਡਾਲਰ, ਵੇਲਜ਼ ਦੇ ਕਪਤਾਨ ਗੈਰੇਥ ਬੇਲ ਨੂੰ 1 ਲੱਖ 85 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਹੈ ਜੋ ਅੱਵਲ ਪੰਜ ‘ਚ ਸ਼ਾਮਲ ਹਨ
ਇੰਸਟਾਗ੍ਰਾਮ ‘ਤੇ ਅੱਵਲ ਪੰਜ ਖਿਡਾਰੀ
ਨਾਂਅ ਖੇਡ ਦੇਸ਼ਪ੍ਰਤੀਪੋਸਟ/ ਕਮਾਈ
ਕ੍ਰਿਸਟਿਆਨੋ ਰੋਨਾਲਡੋਫੁੱਟਬਾਲਪੁਰਤਗਾਲ ਸਾਢੇ ਸੱਤ ਲੱਖ ਡਾਲਰ
ਨੇਮਾਰਫੁੱਟਬਾਲਬ੍ਰਾਜ਼ੀਲ6 ਲੱਖ ਡਾਲਰ
ਲਿਓਨਲ ਮੈਸੀ ਫੁੱਟਬਾਲ5 ਲੱਖ ਡਾਲਰ
ਡੇਵਿਡ ਬੇਕਮਫੁੱਟਬਾਲਇੰਗਲੈਂਡ3 ਲੱਖ ਡਾਲਰ
ਗੈਰੇਥ ਬੇਲਫੁੱਟਬਾਲਵੇਲਜ਼1 ਲੱਖ 85 ਹਜ਼ਾਰ ਡਾਲਰ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top