Breaking News

ਐਵਰੇਸਟ ਵਾਂਗ ਹੋ ਗਿਆ ਵਿਰਾਟ ਦਾ ਕੱਦ

ਏਜੰਸੀ, ਬਰਮਿੰਘਮ, 3 ਅਗਸਤ

 

ਪਿਛਲੇ ਦੌਰੇ ਂਤੇ ਪੰਜ ਟੈਸਟ, 10 ਪਾਰੀਆਂ ਅਤੇ ਸਿਰਫ਼ 134 ਦੌੜਾਂ –ਪਹਿਲਾ ਟੈਸਟ, ਪਹਿਲੀ ਪਾਰੀ ਅਤੇ 149 ਦੌੜਾਂ

 

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲਿਸ਼ ਜ਼ਮੀਨ ‘ਤੇ ਆਪਣੀ ਪਹਿਲੀ ਸੈਂਕੜੇ ਵਾਲੀ ਪਰੀ ਨਾਲ ਨਾ ਸਿਰਫ਼ ਕਈ ਰਿਕਾਰਡ ਬਣਾਏ ਸਗੋਂ ਆਪਣਾ ਕੱਦ ਐਵਰੇਸਟ ਵਾਂਗ ਕਰ ਲਿਆ ਵਿਰਾਟ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ ਦਿਨ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਭਾਰਤ ਨੂੰ ਪਤਨ ਤੋਂ ਬਚਾ ਲਿਆ ਇਹ ਅਜਿਹੀ ਪੀਰ ਹੈ ਜਿਸ ਦੀ ਖੁੱਲ੍ਹੇ ਦਿਲ ਨਾਲ ਤਾਰੀਫ਼ ਹੋ ਰਹੀ ਹੈ ਇਸ ਟੈਸਟ ਤੋਂ ਇੱਕ ਦਿਨ ਪਹਿਲਾਂ ਵਿਰਾਟ ਤੋਂ ਚਾਰ ਸਾਲ ਪਹਿਲਾਂ ਦੀ ਲੜੀ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਪਰ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਸਾਰਿਆਂ ਨੂੰ ਆਪਣਾ ਜਵਾਬ ਮਿਲ ਗਿਆ ਇਹ ਵੱਖਰੀ ਗੱਲ ਹੈ ਕਿ ਵਿਰਾਟ ਨੂੰ ਦੋ ਅਤੇ ਵਿਰਾਟ ਇਸ ਨੂੰ ਆਪਣੀ ਅੱਵਲ ਸੈਂਕੜਾ ਨਹੀਂ ਮੰਨਦੇ ਉਹਨਾਂ ਇਸ ਪਾਰੀ ਨੂੰ ਐਡੀਲੇਡ ‘ਚ ਚਾਰ ਸਾਲ ਪਹਿਲਾਂ ਖੇਡੀ ਗਈ 141 ਦੌੜਾਂ ਦੀ ਪਾਰੀ ਤੋਂ ਬਾਅਦ ਦੂਸਰੇ ਨੰਬਰ ‘ਤੇ ਰੱਖਿਆ ਹੈ

 

 

ਵਿਰਾਟ ਨੇ ਕਿਹਾ ਕਿ ਐਡੀਲੇਡ ਦਾ ਪਾਰੀ ਮੇਰੇ ਲਈ ਬਹੁਤ ਖ਼ਾਸ ਹੈ ਉਹ ਪੰਜਵੇਂ ਦਿਨ ਦੂਸਰੀ ਪਾਰੀ ਸੀ ਅਤੇ ਮੇਰੇ ਦਿਮਾਗ ‘ਚ ਸਾਫ਼ ਸੀ ਕਿ ਅਸੀਂ 364 ਦੌੜਾਂ ਦਾ ਟੀਚਾ ਹਾਸਲ ਕਰਨਾ ਹੈ ਵਿਰਾਟ ਨੇ ਦੋਵੇਂ ਪਾਰੀਆਂ ‘ਚ ਸੈਂਕੜੇ ਲਗਾਏ ਸਨ ਪਰ ਭਾਰਤ 48 ਦੌੜਾਂ ਨਾਲ ਮੈਚ ਹਾਰ ਗਿਆ ਸੀ ਇੰਗਲੈਂਡ ਦੀ ਧਰਤੀ ‘ਤੇ ਸੈਂਕੜੇ ਬਾਰੇ ਵਿਰਾਟ ਨੇ ਕਿਹਾ ਕਿ ਇਹ ਸਿਰਫ਼ ਸੈਂਕੜੇ ਦੀ ਗੱਲ ਨਹੀਂ ਹੈ ਸਗੋਂ ਇਸ ਲੈਅ ਨੂੰ ਬਰਕਰਾਰ ਰੱਖਣਾ ਜਰੂਰੀ ਹੈ ਮੈਂ ਆਊਟ ਹੋਣ ਤੋਂ ਨਿਰਾਸ਼ ਹਾਂ ਕਿਉਂਕਿ ਅਸੀਂ 10-15 ਦੌੜਾਂ ਦਾ ਵਾਧਾ ਲੈ ਸਕਦੇ ਸੀ ਵਿਰਾਟ ਨੇ ਕਿਹਾ ਕਿ ਇਹ ਸਖ਼ਤ ਚੁਣੌਤੀ ਸੀ ਅਤੇ ਮੈਂ ਖ਼ੁਦ ਨੂੰ ਕਿਹਾ ਕਿ ਇਸ ਚੁਣੌਤੀ ਦਾ ਲੁਤਫ਼ ਲੈਣਾ ਜਰੂਰੀ ਹੈ ਇਹ ਮਾਨਸਿਕ ਅਤੇ ਸ਼ਰੀਰਕ ਇਮਤਿਹਾਨ ਸੀ, ਪਰ ਮੈਂ ਖੁਸ਼ ਹਾਂ ਕਿ ਮੈਂ ਪਾਸ ਹੋਇਆ ਅਤੇ ਅਸੀਂ ਉਹਨਾਂ ਦੇ ਸਕੋਰ ਦੇ ਕਰੀਬ ਪਹੁੰਚੇ

 

ਭਾਰਤੀ ਕਪਤਾਨ ਨੇ ਆਪਣੇ 22ਵੇਂ ਸੈਂਕੜੇ ਨਾਲ ਕਈ ਰਿਕਾਰਡ ਸਥਾਪਤ ਕੀਤੇ ਵਿਰਾਟ ਦਾ ਇੰਗਲੈਂਡ ਵਿਰੁੱਧ ਇਹ ਚੌਥਾ ਸੈਂਕੜਾ ਸੀ ਵਿਰਾਟ ਨੇ ਇੰਗਲੈਂਡ ਵਿਰੁੱਧ 15ਵੇਂ ਟੈਸਟ ਦੀ ਇਸ ਪਾਰੀ ਦੌਰਾਨ 23ਵੀਂ ਦੌੜ ਲੈਂਦੇ ਹੀ ਉਸਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ‘ਚ 1000 ਦੌੜਾਂ ਪੂਰੀਆਂ ਕਰ ਲਈਆਂ

 

ਪਾਰੀਆਂ ਦੇ ਹਿਸਾਬ ਨਾਲ ਸੈਂਕੜਿਆਂ ‘ਚ ਚੌਥੇ ਨੰਬਰ ‘ਤੇ ਵਿਰਾਟ

ਡਾੱਨ ਬ੍ਰੈਡਮੈਨ58 ਪਾਰੀਆਂ
ਸੁਨੀਲ ਗਾਵਸਕਰ101
ਸਟੀਵ ਸਮਿੱਥ108
ਵਿਰਾਟ ਕੋਹਲੀ113
ਸਚਿਨ ਤੇਂਦੁਲਕਰ114
ਕਪਤਾਨ ਰਹਿੰਦੇ ਹੋਏ ਵਿਰਾਟ ਦਾ ਇਹ 15ਵਾਂ ਸੈਂਕੜਾ ਹੈ ਅਤੇ ਉਹ ਆਸਟਰੇਲੀਆ ਦੇ ਐਲਨ ਬਾਰਡਰ, ਸਟੀਵ ਵਾੱ ਅਤੇ ਸਟੀਵ ਸਮਿੱਥ ਦੀ ਬਰਾਬਰੀ ‘ਤੇ ਆ ਗਏ ਹਨ ਇਸ ਮਾਮਲੇ ‘ਚ ਵਿਸ਼ਵ ਰਿਕਾਰਡ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿੱਥ ਦੇ ਨਾਂਅ ਹੈ ਜਿਸ ਨੇ ਟੈਸਟ ਕਪਤਾਨ ਰਹਿੰਦਿਆਂ 25 ਸੈਂਕੜੇ ਲਾਏ ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ ਕਪਤਾਨ ਰਹਿੰਦਿਆਂ19 ਸੈਂਕੜੇ ਲਾਏਵਿਰਾਟ ਉਹਨਾਂ ਭਾਰਤੀ ਖਿਡਾਰੀਆਂ ‘ਚ ਵੀ ਸ਼ਾਮਲ ਹੋ ਗਏ ਹਨ, ਜਿੰਨ੍ਹਾਂ ਨੇ ਇੰਗਲੈਂਡ ਦੀ ਧਰਤੀ ‘ਤੇ ਆਪਣੇ ਪਹਿਲੇ ਹੀ ਟੈਸਟ ‘ਚ ਕਪਤਾਨੀ ਕਰਦੇ ਹੋਏ 50+ ਦਾ ਰਿਕਾਰਡਬਣਾਇਆ ਵਿਰਾਟ ਨੇ ਭਾਰਤ ਦੀ ਪਾਰੀ ਦੇ ਕੁੱਲ ਸਕੋਰ ‘ਚ ਅੱਧੇ ਤੋਂ ਜ਼ਿਆਦਾ ਦੌੜਾਂ ਦਾ ਯੋਗਦਾਨ ਦਿੱਤਾ ਫ਼ੀਸਦੀ ਦੇ ਲਿਹਾਜ਼ ਨਾਲ ਭਾਰਤੀ ਪਾਰੀ ਦੇ 54.37 ਫ਼ੀਸਦੀ ਰਨ ਵਿਰਾਟਨੇ ਜੋੜੇ ਅਜਿਹਾ ਕਰਨ ਵਾਲੇ ਭਾਰਤ ਦੇ ਦੂਸਰੇ ਕਪਤਾਨ ਬਣੇ ਹਨ ਇਸ ਮਾਮਲੇ ‘ਚ ਮਹਿੰਦਰ ਸਿੰਘ ਧੋਨੀ ਪਹਿਲੇ ਨੰਬਰ ‘ਤੇ ਹਨ ਧੋਨੀ (82) ਨੇ 2014 ‘ਚ ਇੰਗਲੈਂਡ ਵਿਰੁੱਧ ਓਵਲ’ਚ ਭਾਰਤੀ ਪਾਰੀ(148) ‘ਚ 55.41 ਫ਼ੀਸਦੀ ਦੌੜਾਂ ਜੋੜੀਆਂ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top