ਦਿੱਲੀ

‘ਆਪ’ ‘ਚ ਕਿੰਨੇ ਪੜ੍ਹੇ-ਲਿਖੇ ਵਿਧਾਇਕ, ਭਾਜਪਾ ਕਰੇਗੀ ਰਿਅਲਟੀ ਚੈੱਕ

ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਦਿੱਲੀ ਵਿਧਾਨ ਸਭਾ ‘ਚ ਆਗੂ ਵਿਰੋਧੀ ਧਿਰ ਵਿਜੇਂਦਰ ਗੁਪਤਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਾਰ ਕਰਦਿਆਂ ਕਿਹਾ ਕਿ ਉਹ ਆਪਣੇ ਜਿਹੜੇ ਵਿਧਾਇਕਾਂ ਦੀ ਪ੍ਰਤਿਭਾ ਦਾ ਗੁਣਗਾਨ ਕਰ ਰਹੇ ਹਨ ਉਨ੍ਹਾਂ ‘ਚੋਂ 23 ਵਿਧਾਇਕ ਕੇਰਲ 12ਵੀਂ ਪਾਸ ਹਨ ਤੇ ਇਨ੍ਹਾਂ ਪੜ੍ਹੇ-ਲਿਖੇ ਲੋਕਾਂ ‘ਚੋਂ ਛੇ ਨੂੰ ਉਨ੍ਹਾਂ ਨੇ ਸੰਸਦੀ ਸਕੱਤਰ ਬਣਾਇਆ ਹੈ। ਸ੍ਰੀ ਗੁਪਤਾ ਨੇ ਅੱਜ ਟਵਿੱਟਰ ‘ਤੇ ਇਹ ਟਿੱਪਣੀ ਕਰਨ ਦੇ ਨਾਲ ਹੀ ਸ੍ਰੀ ਕੇਜਰੀਵਾਲ ਦੇ ਪੜ੍ਹੇ-ਲਿਖੇ ਵਿਧਾਇਕਾਂ ਦਾ ਰਿਅਲਟੀ ਚੈੱਕ ਸਿਰਲੇਖ ਨਾਲ ਇਨ੍ਹਾਂ ਵਿਧਾਇਕਾਂ ਦੇ ਨਾਂਅ ਤੇ ਉਨ੍ਹਾਂ ਦੀ ਵਿੱਦਿਅਕ ਯੋਗਤਾ ਨਾਲ ਜੁੜੀ ਇੱਕ ਤਸਵੀਰ ਪੋਸਟ ਕੀਤੀ ਹੈ।

ਪ੍ਰਸਿੱਧ ਖਬਰਾਂ

To Top