ਅਨਮੋਲ ਬਚਨ

ਅਸਫ਼ਲਤਾਵਾਂ ਤੇ ਗ਼ਲਤੀਆਂ ਤੋਂ ਸਿੱਖੋ ਅਤੇ ਅੱਗੇ ਵਧੋ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼)। ਅਕਸਰ ਖਾਸ ਤੌਰ ‘ਤੇ ਨੌਜਵਾਨਾਂ ਨੂੰ ਇਹ ਵੇਖਿਆ ਗਿਆ ਹੈ ਕਿ ਕਾਮਯਾਬੀ ਲਈ ਕੀਤੇ ਗਏ ਯਤਨਾਂ ‘ਚ ਜੇਕਰ ਉਹ ਅਸਫ਼ਲ ਹੋ ਜਾਂਦੇ ਹਨ ਤਾਂ ਉਹ ਨਿਰਾਸ਼ਾ ਨਾਲ ਘਿਰ ਜਾਂਦੇ ਹਨ, ਜਿਸ ਕਾਰਨ ਉਹ ਜੀਵਨ ‘ਚ ਕੁਝ ਨਵਾਂ ਕਰਨ ਤੋਂ ਡਰਨ ਲੱਗਦੇ ਹਨ ਅਤੇ ਜਿੱਥੇ ਹਨ ਉਥੇ ਦੇ ਉਥੇ ਹੀ ਰਹਿ ਜਾਂਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਟਵਿੱਟਰ ਪ੍ਰੋਗਰਾਮ ‘ਚ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਆਪਣੀਆਂ ਅਸਫ਼ਲਤਾਵਾਂ ਤੋਂ ਸਿੱਖਣ ਅਤੇ ਦੋਗੁਣੇ ਜੋਸ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ।
ਉਧਰ ਗੁਰੂ ਜੀ ਨੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਪ੍ਰੇਰਨਾ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਪਣੀਆਂ ਗਲਤੀਆਂ ਨੂੰ ਦੋਹਰਾਓ ਨਾ ਸਗੋਂ ਉਨ੍ਹਾਂ ਤੋਂ ਸਿੱਖੋ ਤੇ ਅੱਗੇ ਵਧੋ। ਉਧਰ ਉਨ੍ਹਾਂ ਨ ਇਸ ਗੱਲ ‘ਤੇ ਵੀ ਜ਼ੋਰਜ ਦਿੱਤਾ ਕਿ ਗ਼ਲਤੀਆਂ ਨੂੰ ਸੋਚ-ਸੋਚ ਕੇ ਜ਼ਿਆਦਾ ਚਿੰਤਾਗ੍ਰਸਤ ਨਾ ਰਹੋ।
ਉਧਰ ਉਨ੍ਹਾਂ ਨੇ ਸੱਚੇ ਗੁਰੂ ਨੂੰ ਮੰਨਣ ਦੇ ਨਾਲ-ਨਾਲ ਗੁਰੂ ਦੀ ਗੱਲ ਨੂੰ ਵੀ ਮੰਨਣ ਦੀ ਪ੍ਰੇਰਨਾ ਦਿੱਤੀ ਹੈ ਤਾਂਕਿ ਇਨਸਾਨ ਜ਼ਿਆਦਾ ਖੁਸ਼ੀਆਂ ਦਾ ਹੱਕਦਾਰ ਬਣ ਸਕੇ।

ਪ੍ਰਸਿੱਧ ਖਬਰਾਂ

To Top