[horizontal_news id="1" scroll_speed="0.10" category="breaking-news"]
Breaking News

ਮਾਲਿਆ ਦੀ 1411 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿੰਗਫਿਸ਼ਰ ਏਅਰਲਾਇੰਸ ਆਈਡੀਬੀਆਈ ਬੈਂਕ ਮਾਮਲੇ ‘ਚ ਉਦਯੋਗਪਤੀ ਵਿਜੈ ਮਾਲਿਆ ਤੇ ਯੂਪੀ (ਹੋਲਿੰਡਗਸ) ਲਿਮਟਿਡ ਦੀ 1411 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈਡੀ ਨੇ ਅੱਜ ਇੱਥੇ ਟਵੀਟ ਕਰਕੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ 1411 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਮਾਲਿਆ ਦੀ ਹਵਾਬਾਜ਼ੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੇ ਆਈਡੀਬੀਆਈ ਬੈਂਕ ਤੋਂ ਕਰਜ਼ਾ ਲਿਆ ਸੀ ਤੇ ਇਸ ਮਾਮਲੇ ‘ਚ ਬੈਂਕ ਨੇ ਉਨ੍ਹਾਂ ਵਿਰੁੱਧ ਕਰਜ਼ਾ ਦਿਵਾਲੀਆ ਦਾ ਕਾਰਵਾਈ ਕੀਤੀ ਹੈ।

ਪ੍ਰਸਿੱਧ ਖਬਰਾਂ

To Top