Breaking News

ਬਸਪਾ ਵੱਲੋਂ ਸੰਸਦ ਭਵਨ ‘ਤੇ ਪ੍ਰਦਰਸ਼ਨ

ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਨੇ ਅੱਜ ਆਪਣੀ ਪ੍ਰਧਾਨ ਮਾਇਆਵਤੀ ਖਿਲਾਫ਼ ਅਭੱਦਰ ਟਿੱਪਣੀ ਕਰਨ ‘ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਉਪ ਪ੍ਰਧਾਨ ਦਇਆ ਸ਼ੰਕਰ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਅੱਜ ਸੰਸਦ ਭਵਨ ‘ਤੇ ਪੁਰਜ਼ੋਰ ਵਿਰੋਧ ਪ੍ਰਦਰਸ਼ਨ ਕੀਤਾ।
ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਨੇਤਾ ਰਹੇ ਸ੍ਰੀ ਸਿੰਘ ਨੇ ਕੁਮਾਰੀ ਮਾਇਆਵਤੀ ਖਿਲਾਫ਼ ਅਭੱਦਰ ਟਿੱਪਣੀ ਕੀਤੀ ਸੀ ਜਿਸ ਦਾ ਸੰਸਦ ਦੇ ਅੰਦਰ ਤੇ ਬਾਹਰ ਸਖ਼ਤ ਵਿਰੋਧ ਕੀਤਾ ਗਿਆ ਹੈ। ਭਾਜਪਾ ਨੇ ਇਸ ਟਿੱਪਣੀ ‘ਤੇ ਮੁਆਫ਼ੀ ਮੰਗਦਿਆਂ ਸ੍ਰੀ ਸਿੰਘ ਨੂੰ ਛੇ ਵਰ੍ਹਿਆਂ ਲਈ ਪਾਰਟੀ ਤੋਂ ਕੱਢ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top