Breaking News

ਮਾਇਆਵਤੀ ਵੱਲੋਂ ਚੇਤਾਵਨੀ-ਭਾਜਪਾ ਉਪ ਪ੍ਰਧਾਨ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਹੋਵੇਗੀ ਹਿੰਸਾ

ਨਵੀਂ ਦਿੱਲੀ। ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜ ਸਭਾ ‘ਚ ਭਾਜਪਾ ਉਪ ਪ੍ਰਧਾਨ ਦਇਆ ਸ਼ੰਕਰ ਸਿੰਘ ਖਿਲਾਫ਼ ਆਪਣਾ ਗੁੱਸਾ ਕੱਢਿਆ। ਉਨ੍ਹਾਂ ਨੇ  ਜਲਦੀ ਤੋਂ ਜਲਦੀ ਗ੍ਰਿਫ਼ਤਾਰੀ ਦੀ ਮੰਗ ਚੁੱਕੀ। ਮਾਇਆਵਤੀ ਨੈ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ ‘ਚ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ ਤੱਕ ਮੈਂ ਆਪਣੇ ਬਿਆਨ ‘ਚ ਕਿਸੇ ਲਈ ਅਪਸ਼ਦ ਨਹੀਂ ਵਰਤੇ। ਉਨ੍ਹਾਂ ਨੇ ਮੇਰੇ ਲਈ ਨਹੀਂ ਆਪਣੀ ਭੈਣ, ਬੇਟੀ ਬਾਰੇ ਬੋਲਿਆ ਹੈ। ਮੈਨੂੰ ਪੂਰਾ ਦੇਸ਼ ਆਪਣੀ ਭੈਣ ਮੰਨਦਾ ਹੈ।
ਮਾਇਆਵਤੀ ਨੇ ਅੱਗੇ ਕਿਹਾ ਕਿ ਦਇਆਸ਼ੰਕਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਜੇਕਰ ਲੋਕ ਸੜਕਾਂ ‘ਤੇ ਹਿੰਸਾ ਕਰਨ ਉਤਰ ਆਹੇ ਤਾਂ ਮੇਰੀ ਜਿੰੰਮੇਵਾਰੀ ਨਹੀਂ ਹੋਵੇਗੀ।
ਉਧਰ, ਦਇਆ ਸ਼ੰਕਰ ਖਿਲਾਫ਼ ਵਿੱਤ ਮੰਤਰੀ ਵੀ ਨਿੱਤਰੇ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਮੁੱਦੇ ‘ਤੇ ਨਜ਼ਰ ਰੱਖਣਗੇ।

ਪ੍ਰਸਿੱਧ ਖਬਰਾਂ

To Top