Breaking News

ਭਾਰਤ ਅਫਗਾਨਿਸਤਾਨ ਮੈਚ ‘ਤੇ ਸੱਟਾ ਲਾਉਣ ਵਾਲੇ ਗਿਰੋਹ ਦੇ ਮੈਂਬਰ ਕਾਬੂ

ਵੱਡੇ ਸੱਟਾ ਗਿਰੋਹ ਦਾ ਪਰਦਾਫ਼ਾਸ਼

ਖੰਨਾ,

ਖੰਨਾ ਪੁਲਿਸ ਨੇ ਭਾਰਤ ਅਫਗਾਨਿਸਤਾਨ ਮੈਚ ‘ਤੇ ਸੱਟਾ ਲਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੂੰਗ੍ਰਿਫ਼ਤਾਰ ਕਰਕੇ ਵੱਡੇ ਸੱਟਾ ਗਿਰੋਹ ਦਾ ਪਰਦਾਫ਼ਾਸ਼  ਕੀਤਾ ਹੈ।
ਸ੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਨੂੰ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਭਾਰਤ ਅਤੇ ਅਫਗਾਨਿਸਤਾਨ ਦਾ ਕ੍ਰਿਕਟ ਮੈਚ ਹੋਣ ਕਾਰਨ ਹਰਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੀਰ ਸਿੰਘ ਭਗਵਾਨਪੁਰਾ ਰੋਡ ਸਮਰਾਲਾ ਦੇ ਮਕਾਨ ਦੇ ਚੁਬਾਰੇ ਵਿੱਚ ਪ੍ਰਦੀਪ ਕੁਮਾਰ ਦੂਆ ਉਰਫ ਦੀਪਾ ਵਾਸੀ ਖੰਨਾ, ਜੋਟੀ ਵਾਸੀ ਫਾਜਿਲਕਾ, ਅੰਕੁਰ ਵਾਸੀ ਜਲੰਧਰ, ਨਿਖਲ ਵਾਸੀ ਲੁਧਿਆਣਾ ਵੱਲੋਂ ਭੋਲੇ-ਭਾਲੇ ਲੋਕਾਂ ਤੋਂ ਦੜਾ ਸੱਟਾ ਰਾਹੀਂ ਨੂੰ ਥੋੜ੍ਹੇ ਪੈਸਿਆਂ ਵਿੱਚ ਜ਼ਿਆਦਾ ਪੈਸਿਆਂ ਦਾ ਲਾਲਚ ਦੇ ਕੇ ਇਸ ਕ੍ਰਿਕਟ ਮੈਚ ਪਰ ਪੈਸੇ ਲਗਵਾਕੇ ਠੱਗੀ ਮਾਰ ਰਹੇ ਹਨ
ਸਹਾਇਕ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਉਕਤ ਹਰਜੀਤ ਸਿੰਘ ਉਰਫ ਸੋਨੂ ਦੇ ਘਰ ਰੇਡ ਕਰਕੇ ਮੁਲਜ਼ਮ ਪ੍ਰਦੀਪ ਕੁਮਾਰ ਦੂਆ ਉਰਫ ਦੀਪਾ ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕਬਜੇ ਵਿੱਚੋਂ ਕ੍ਰਿਕਟ ਮੈਚ ‘ਤੇ ਦੜਾ-ਸੱਟਾ ਲਗਾਉਣ ਵਾਲਾ ਸਮਾਨ ਇੱਕ ਮਿੰਨੀ ਐਕਸਚੇਂਜ਼, 30 ਮੋਬਾਇਲ ਫੋਨ ਸੈਟ, 24 ਲੀਡਾਂ, 2 ਮਾਈਕ, 2 ਲੈਪਟਾੱਪ, 1 ਪ੍ਰਿੰਟਰ, 1 ਵਾਈਫਾਈ ਮੋਡਮ, 1 ਡੀਕੋਡਰ,1 ਐਲ.ਸੀ.ਡੀ ਸਕਰੀਨ ਅਤੇ 6 ਰਜਿਸਟਰ, ਜਿਸ ਪਰ ਮੈਚ ਫਿੰਕਸਿੰਗ ਸਬੰਧੀ ਲਿਖਿਆ ਜਾਂਦਾ ਸੀ, ਬਰਾਮਦ ਕੀਤੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top