ਪੰਜਾਬ

ਪੁਲਿਸ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ: ਸਾਧ-ਸੰਗਤ

-ਫਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਫਰੀਦਕੋਟ  (ਸੂਰਜ/ਕੁਲਦੀਪ ਰਾਜ/ਕੁਲਦੀਪ ਸਿੰਘ) ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਡੇਰਾ ਸ਼ਰਧਾਲੂ ‘ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਨਾਮਚਰਚਾ ਘਰ ਫਰੀਦਕੋਟ ਵਿਖੇ 45 ਮੈਂਬਰਾਂ, 25 ਮੈਂਬਰਾਂ, 15 ਮੈਂਬਰਾਂ ਅਤੇ ਸਮੂਹ ਸਾਧ-ਸੰਗਤ ਦੀ ਹਾਜ਼ਰੀ ‘ਚ ਡਿਪਟੀ ਕਮਿਸ਼ਨਰ ਫਰੀਦਕੋਟ ਮਾਲਵਿੰਦਰ ਸਿੰਘ ਜੱਗੀ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਸਮੇਂ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਡੀ ਗਿਣਤੀ ‘ਚ ਪਹੁੰਚੀ ਹੋਈ ਸੀ।
ਇਸ ਮੌਕੇ 45 ਮੈਂਬਰ ਮਹਿੰਦਰਪਾਲ ਇੰਸਾਂ ਬਿੱਟੂ ਨੇ ਪੁਲਿਸ ਪ੍ਰਸ਼ਾਸਨ ‘ਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ‘ਤੇ ਢਿਲਮੱਠ ਵਰਤੇ ਜਾਣ ਦਾ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਕਮੇਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਮੰਗ ਪੱਤਰ ਦੇਣ ਉਪਰੰਤ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ 45 ਮੈਂਬਰ ਮਹਿੰਦਰਪਾਲ ਬਿੱਟੂ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹਮਲਾਵਰ ਦਿਨ ਦਿਹਾੜੇ ਹਮਲਾ ਕਰਕੇ ਗਏ ਹੋਣ ਤੇ ਚਾਰ ਦਿਨ ਹੋ ਗਏ ਪੁਲਿਸ ਅਜੇ ਤੱਕ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਉਹਨਾਂ ਕਿਹਾ ਕਿ ਪੁਲਿਸ ਨੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਫੜਣ ਵਿੱਚ ਵੱਡੀ ਲਾਪਰਵਾਹੀ ਦਿਖਾਈ ਹੈ ਕਿਉਂਕਿ ਦੋ ਘੰਟੇ ਤੱਕ ਗੱਡੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਆਸ-ਪਾਸ ਘੁੰਮਦੀ ਦੇਖੀ ਗਈ ਪਰੰਤੂ ਪੁਲਿਸ ਨੇ ਸਮੇਂ ਸਿਰ ਨਾਕੇਬੰਦੀ ਦੀ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਏ ਉਹਨਾਂ ਕਿਹਾ ਕਿ ਜੇਕਰ ਅਪਰਾਧੀ ਇਸੇ ਤਰ੍ਹਾਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਤਾਂ ਪੰਜਾਬ ਜੰਗਲਰਾਜ ਬਣ ਜਾਵੇਗਾ ਉਹਨਾਂ ਚਿਤਾਵਨੀ ਦਿੱਤੀ ਕਿ ਸਾਧ-ਸੰਗਤ ਇਸ ਜੁਲਮ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰੇਗੀ ਕਿਉਂਕਿ ਜੇ ਜੁਲਮ ਕਰਨਾ ਪਾਪ ਹੈ ਤਾਂ ਜੁਲਮ ਸਹਿਣਾ ਵੀ ਪਾਪ ਹੈ  ਉਹਨਾਂ ਕਿਹਾ ਕਿ ਜੇਕਰ ਛੇਤੀ ਹੀ ਦੋਸ਼ੀ ਨਾ ਫੜੇ ਗਏ ਤਾਂ ਸਾਧ-ਸੰਗਤ ਵੱਲੋਂ ਉਠਾਏੇ ਗਏ ਕਿਸੇ ਸੰਘਰਸ਼ ਪੂਰਨ ਕਦਮ ਦੀ ਸਾਰੀ ਜਿੰਮੇਵਾਰੀ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਅਤੇ ਐਸ.ਐਸ.ਪੀ. ਫਰੀਦਕੋਟ ਦੀ ਹੋਵੇਗੀ।   ਹਜ਼ਾਰਾਂ ਦੀ ਗਿਣਤੀ ‘ਚ ਇਕੱਠੀ ਹੋਈ ਸਾਧ-ਸੰਗਤ ਨੇ ਇਸ ਮਾਮਲੇ ‘ਚ ਨਿਆਂ ਲੈਣ ਤੇ ਦੋਸ਼ੀਆਂ ਨੂੰ ਸ਼ਲਾਖਾਂ ਪਿੱਛੇ ਡੱਕਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ
ਇਸ ਸਮੇਂ 45 ਮੈਂਬਰ ਸੁਖਰਾਜ ਸਿੰਘ ਇੰਸਾਂ ਮਾੜੀ ਮੁਸਤਫਾ, ਐਡਵੋਕੇਟ ਕੰਵਲਜੀਤ ਬਾਂਸਲ, ਜਸਵੰਤ ਗਰੇਵਾਲ, ਸੇਵਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਜਿੰਮੇਵਾਰ ਹਾਜ਼ਰ ਸੀ।
ਇਸ ਮੌਕੇ 24 ਮੈਂਬਰ ਮਨਜੀਤ ਸਿੰਘ, ਗੁਰਜੀਤ ਸਿੰਘ ਅਤੇ ਕਰਮ ਸਿੰਘ ਨੇ ਕਿਹਾ ਕਿ ਉਹਨਾਂ ਦੀ ਸੂਬਾ ਕਮੇਟੀ ਡੀ.ਐੱਮ.ਸੀ. ਦੇ ਡਾਕਟਰਾਂ ਨੂੰ ਮਿਲੀ ਹੈ ਅਤੇ ਉਹਨਾਂ ਨੇ ਗੁਰਦੇਵ ਸਿੰਘ ਦੀ ਹਾਲਤ ਨੂੰ ਗੰਭੀਰ ਦੱਸਿਆ ਹੈ

ਪ੍ਰਸਿੱਧ ਖਬਰਾਂ

To Top