ਬਾਲ ਸਾਹਿਤ

ਰੋਟੀ ਦਾ ਟੁਕੜਾ

ਬਾਲ ਕਹਾਣੀ
ਰਾਮੂ ਅਤੇ ਸ਼ਾਮੂ ਜੌੜੇ ਭਰਾ ਸਨ ਉਹ ਜੌੜੇ ਤਾਂ ਸਨ ਪਰ ਇੱਕ-ਦੂਜੇ ਤੋਂ ਬਿਲਕੁਲ ਵੱਖ ਸਨ- ਸੁਭਾਅ ‘ਚ ਵੀ ਤੇ ਸਰੀਰ ਦੀ ਬਨਾਵਟ ‘ਚ ਵੀ ਰਾਮੂ ਲੰਮੇ ਕੱਦ ਤੇ ਸਰੀਰ ਦਾ ਪਤਲਾ ਸੀ ਉਹ ਦੂਜਿਆਂ ਨਾਲ ਜਲਦੀ ਘੁਲ-ਮਿਲ ਜਾਂਦਾ ਸੀ ਅਤੇ ਦੂਜਿਆਂ ਦੀ ਮੱਦਦ ਵੀ ਕਰਦਾ ਸੀ, ਪਰ ਸ਼ਾਮੂ ਸਰੀਰ ਦਾ ਭਾਰਾ, ਸੁਭਾਅ ਦਾ ਕੰਜੂਸ ਤੇ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦਾ ਸੀ ਉਹ ਕਦੇ ‘ਕੱਠੇ ਨਹੀਂ ਰਹਿ ਸਕਦੇ ਸੀ ਅਤੇ ਆਪਸ ਵਿਚ ਹਮੇਸ਼ਾ ਲੜਦੇ-ਝਗੜਦੇ ਰਹਿੰਦੇ
ਇੱਕ ਦਿਨ ਉਹ ਦੂਰ ਸ਼ਹਿਰ ਦੀ ਯਾਤਰਾ ‘ਤੇ ਨਿੱਕਲੇ ਉਹ ਇੱਕ ਜੰਗਲ ‘ਚੋਂ ਹੋ ਕੇ ਲੰਘ ਰਹੇ ਸਨ ਉਨ੍ਹਾਂ ਦੀ ਮਾਂ ਨੇ ਰਸਤੇ ਲਈ ਖਾਣਾ ਬਣਾ ਕੇ ਦਿੱਤਾ ਸੀ ਰਸਤੇ ‘ਚ ਤੁਰੇ ਜਾਂਦੇ ਆਪਸ ਵਿਚ ਲੜਦੇ-ਝਗੜਦੇ ਉਹ ਬੋਹੜ ਦੇ ਰੁੱਖ ਥੱਲੇ ਪਹੁੰਚੇ ਰੁੱਖ ਕੋਲ ਇੱਕ ਤਲਾਅ ਸੀ ਗਰਮੀ ਦਾ ਮਹੀਨਾ ਸੀ ਅਤੇ ਸਿਖ਼ਰ ਦੁਪਹਿਰ ਦਾ ਸਮਾਂ ਸੀ ਦੋਵਾਂ ਭਰਾਵਾਂ ਨੂੰ ਜ਼ੋਰ ਦੀ ਭੁੱਖ ਲੱਗੀ ਸੀ ਅਤੇ ਤਿਹਾਏ ਵੀ ਸਨ ਉਹ ਬੋਹੜ ਥੱਲੇ ਬੈਠ ਕੇ ਖਾਣਾ ਖਾਣ ਲਈ ਤਿਆਰ ਹੋ ਗਏ
Àੁੱਥੇ ਕੁਝ ਹੋਰ ਰਾਹੀ ਵੀ ਬੈਠੇ ਸਨ ਕੁਝ ਖਾਣਾ ਖਾ ਰਹੇ ਸਨ ਤੇ ਕੁਝ ਆਰਾਮ ਕਰ ਰਹੇ ਸਨ ਰਾਮੂ ਤੇ ਸ਼ਾਮੂ ਨੇ ਵੀ ਤਲਾਅ ‘ਚੋਂ ਹੱਥ-ਮੂੰਹ ਧੋ ਕੇ ਆਪਣਾ-ਆਪਣਾ ਖਾਣੇ ਵਾਲਾ ਡੱਬਾ ਖੋਲ੍ਹ ਲਿਆ
ਰਾਮੂ ਕੋਲ ਤਿੰਨ ਰੋਟੀਆਂ ਸਨ ਤੇ ਸ਼ਾਮੂ ਕੋਲ ਦੋ ਇਹ ਵੇਖ ਕੇ ਸ਼ਾਮੂ ਨੂੰ ਆਪਣੀ ਮਾਂ ‘ਤੇ ਬਹੁਤ ਗੁੱਸਾ ਆਇਆ ਮਾਂ ਨੇ ਤਾਂ ਸ਼ਾਇਦ ਰਾਮੂ ਦਾ ਸਰੀਰ ਕਮਜ਼ੋਰ ਹੋਣ ਕਾਰਨ ਉੁਸਨੂੰ ਜ਼ਿਆਦਾ ਤੇ ਸ਼ਾਮੂ ਨੂੰ ਘੱਟ ਰੋਟੀਆਂ ਦਿੱਤੀਆਂ ਹੋਣਗੀਆਂ, ਪਰ ਸ਼ਾਮੂ ਇਹ ਗੱਲ ਨਹੀਂ ਸਮਝ ਸਕਦਾ ਸੀ ਉਦੋਂ ਇੱਕ ਹੋਰ ਰਾਹੀ ਉੱਥੇ ਆਇਆ ਤੇ

ਕਹਿੰਦਾ, ‘ਭਰਾਓ, ਮੈਂ ਤੁਹਾਨੂੰ ਦੋਵਾਂ ਨੂੰ ਭੋਜਨ ਸਮੇਂ ਪ੍ਰੇਸ਼ਾਨ ਕਰਨ ਲਈ ਮਾਫੀ ਚਾਹੁੰਦਾ ਹਾਂ, ਪਰ ਮੈਂ ਬਹੁਤ ਭੁੱਖਾ ਹਾਂ ਤੇ ਰਸਤਾ ਭੁੱਲ ਗਿਆ ਹਾਂ ਮੇਰੇ ਕੋਲ ਪੈਸੇ ਤਾਂ ਹਨ ਪਰ ਇੱਥੇ ਨੇੜੇ-ਤੇੜੇ ਕੋਈ ਹੋਟਲ ਜਾਂ ਢਾਬਾ ਨਹੀਂ ਹੈ ਜੇਕਰ ਤੁਸੀਂ ਆਪਣੇ ਖਾਣੇ ‘ਚੋਂ ਥੋੜ੍ਹਾ ਜਿਹਾ ਮੈਨੂੰ ਦੇ ਦੇਵੋਗੇ ਤਾਂ ਮੈਂ ਉਸਦੀ ਕੀਮਤ ਦੇਵਾਂਗਾ’
ਦੋਵੇਂ ਭਰਾ ਤਿਆਰ ਹੋ ਗਏ ਸ਼ਾਮੂ ਇਸ ਲਈ ਤਿਆਰ ਹੋ ਗਿਆ ਕਿ ਉਸਨੂੰ ਪੈਸੇ ਮਿਲ ਰਹੇ ਸਨ ਤੇ ਰਾਮੂ ਇਸ ਲਈ ਤਿਆਰ ਹੋ ਗਿਆ ਕਿ ਉਹ ਆਪਣੀਆਂ ਰੋਟੀਆਂ ਵੰਡ ਕੇ ਖਾਣਾ ਚਾਹੁੰਦਾ ਸੀ
ਇਸ ਤਰ੍ਹਾਂ ਤਿੰਨਾਂ ਨੇ ਆਪਸ ਵਿਚ ਰੋਟੀਆਂ ਵੰਡ ਕੇ ਇਕੱਠੇ ਬੈਠ ਕੇ ਖਾਣਾ ਖਾ ਲਿਆ ਜਾਣ ਤੋਂ ਪਹਿਲਾਂ ਰਾਹੀ ਨੇ ਚਾਂਦੀ ਦੇ ਪੰਜ ਸਿੱਕੇ ਉਨ੍ਹਾਂ ਸਾਹਮਣੇ ਰੱਖਦੇ ਹੋਏ ਕਿਹਾ, ‘ਰੱਬ ਤੁਹਾਡਾ ਦੋਵਾਂ ਦਾ ਭਲਾ ਕਰੇ! ਮੇਰਾ ਢਿੱਡ ਭਰ ਗਿਆ,
ਹੁਣ ਮੈਂ ਸੰਤੁਸ਼ਟ ਹਾਂ’ ਖਾਣਾ ਤਾਂ ਕਿਸੇ ਨੂੰ ਵੀ ਖੁਸ਼ ਅਤੇ ਸੰਤੁਸ਼ਟ ਕਰ ਸਕਦਾ ਹੈ ਲਾਲਚੀ ਤੋਂ ਲਾਲਚੀ ਆਦਮੀ ਵੀ ਕਦੇ ਨਾ ਕਦੇ ਸੰਤੁਸ਼ਟ ਹੋ ਜਾਂਦਾ ਹੈ
ਰਾਮੂ ਨੇ ਚਾਂਦੀ ਦੇ ਪੰਜ ਸਿੱਕਿਆਂ ‘ਚੋਂ ਦੋ ਸ਼ਾਮੂ ਨੂੰ ਦਿੱਤੇ ਅਤੇ ਬਾਕੀ ਤਿੰਨ ਆਪਣੇ ਕੋਲ ਰੱਖ ਲਏ ਇਹ ਵੇਖ ਕੇ ਸ਼ਾਮੂ ਲੋਹਾ-ਲਾਖਾ ਹੋ ਗਿਆ ਉਹ ਕਹਿਣ ਲੱਗਾ, ‘ਰਾਹੀ ਨੂੰ ਅਸੀਂ ਦੋਵਾਂ ਨੇ ਹੀ ਖਾਣਾ ਦਿੱਤਾ ਸੀ, ਤਾਂ ਦੋਵਾਂ ਨੂੰ ਬਰਾਬਰ ਪੈਸੇ ਮਿਲਣੇ ਚਾਹੀਦੇ ਹਨ ਮੈਨੂੰ ਅੱਧਾ ਸਿੱਕਾ ਹੋਰ ਦੇ’ ਇਸ ‘ਤੇ ਰਾਮੂ ਨੇ ਮੁਸਕੁਰਾਉਂਦਿਆਂ ਕਿਹਾ, ‘ਮੈਂ ਸੋਚਿਆ ਸੀ ਕਿ ਮੇਰੇ ਕੋਲ ਤਿੰਨ ਰੋਟੀਆਂ ਸਨ ਇਸ ਲਈ ਮੈਨੂੰ ਤਿੰਨ ਅਤੇ ਤੇਰੇ ਕੋਲ ਦੋ ਰੋਟੀਆਂ ਸਨ, ਇਸ ਲਈ ਤੈਨੂੰ ਦੋ ਸਿੱਕੇ ਮਿਲਣੇ ਚਾਹੀਦੇ ਹਨ ਪਰ ਜੇਕਰ ਤੂੰ ਖੁਸ਼ ਨਹੀਂ ਤਾਂ ਠੀਕ ਹੈ, ਮੈਂ ਤੈਨੂੰ ਅੱਧਾ ਸਿੱਕਾ ਹੋਰ ਦੇਵਾਂਗਾ ਪਰ ਮੇਰੇ ਕੋਲ ਹਾਲੇ ਖੁੱਲ੍ਹਾ ਨਹੀਂ ਹੈ’
ਉੱਧਰ ਸ਼ਾਮੂ ਜਿੱਦ ਕਰਨ ਲੱਗਾ ਕਿ ਉਸਨੂੰ ਸਿੱਕਾ ਹੁਣੇ ਤੇ ਇੱਥੇ ਹੀ ਚਾਹੀਦਾ ਹੈ ਰਾਮੂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਉਹ ਇੱਕ ਸਾਥੀ ਰਾਹੀ ਕੋਲ ਗਿਆ, ਜੋ ਕੋਲ ਹੀ ਬੈਠਾ ਪਹਿਲਾਂ ਹੀ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ
ਰਾਮੂ ਨੇ ਉਸ ਨੂੰ ਪੈਸੇ ਖੁੱਲ੍ਹੇ ਕਰਨ ਲਈ ਬੇਨਤੀ ਕੀਤੀ ਇਸ ‘ਤੇ ਰਾਹੀ ਮੁਸਕੁਰਾਉਣ ਲੱਗਾ, ‘ਮੇਰਾ ਖਿਆਲ ਹੈ ਕਿ ਇਹ ਨਿਆਂ ਨਹੀਂ ਹੈ ਤੁਸੀਂ ਤਿੰਨ ਸਿੱਕੇ ਨਹੀਂ ਲੈ ਸਕਦੇ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਡੀ ਠੀਕ-ਠੀਕ ਵੰਡ ਕਰ ਸਕਦਾ ਹਾਂ’
ਸ਼ਾਮੂ ਬਹੁਤ ਖੁਸ਼ ਸੀ ਕਹਿੰਦਾ, ‘ਠੀਕ ਹੈ, ਤੁਸੀਂ ਨਿਆਂ ਕਰੋ ਅਸੀਂ ਉਂਜ ਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ’
ਇਸ ‘ਤੇ ਰਾਹੀ ਬੋਲਿਆ, ‘ਮੇਰੀ ਗੱਲ ਧਿਆਨ ਨਾਲ ਸੁਣੋ ਤੁਹਾਡੇ ਦੋਵਾਂ ਕੋਲ ਕੁੱਲ ਮਿਲਾ ਕੇ ਪੰਜ ਰੋਟੀਆਂ ਸਨ ਤੇ ਤਿੰਨ ਜਣਿਆਂ  ਨੇ ਬਰਾਬਰ ਰੋਟੀਆਂ ਲਈਆਂ, ਇਸਦਾ ਮਤਲਬ ਹੋਇਆ ਕਿ ਹਰ ਰੋਟੀ ਦੇ ਤਿੰਨ ਬਰਾਬਰ ਹਿੱਸੇ ਕੀਤੇ ਗਏ ਇਸ ਤਰ੍ਹਾਂ ਕੁੱਲ ਪੰਦਰਾਂ ਹਿੱਸੇ ਹੋਏ ਹੁਣ ਰੋਟੀਆਂ ਦੇ ਪੰਦਰਾਂ ਟੁੱਕੜੇ ਤਿੰਨ ਆਦਮੀਆਂ ਨੇ ਮਿਲ ਕੇ ਖਾਧੇ ਸ਼ਾਮੂ ਕੋਲ ਛੇ ਟੁਕੜੇ ਸਨ ਅਤੇ ਉਸਨੇ ਪੰਜ ਟੁਕੜੇ ਖਾਧੇ ਇਸ ਤਰ੍ਹਾਂ ਉਸ ਮਹਿਮਾਨ ਰਾਹੀ ਨੂੰ ਰਾਮੂ ਨੇ ਚਾਰ ਟੁਕੜੇ ਖੁਆਏ ਅਤੇ ਸ਼ਾਮੂ ਨੇ ਇੱਕ
ਆਖਰ ਪੰਜ ਸਿੱਕਿਆਂ ‘ਚੋਂ ਰਾਮੂ ਚਾਰ ਅਤੇ ਸ਼ਾਮੂ ਨੂੰ ਇੱਕ ਸਿੱਕਾ ਮਿਲਣਾ ਚਾਹੀਦਾ ਹੈ’ ਇਸ ਫੈਸਲੇ ਨਾਲ ਸ਼ਾਮੂ ਬਹੁਤ ਸ਼ਰਮਿੰਦਾ ਹੋਇਆ ਉਸਨੇ ਇੱਕ ਸਿੱਕਾ ਆਪਣੇ ਭਰਾ ਨੂੰ ਵਾਪਸ ਦੇ ਦਿੱਤਾ
ਸੁਧਾ ਮੂਰਤੀ

ਪ੍ਰਸਿੱਧ ਖਬਰਾਂ

To Top