Breaking News

ਬੰਗਲਾਦੇਸ਼ ’ਚ ਇੱਕ ਹੋਰ ਵੱਡੇ ਨੇਤਾ ਨੂੰ ਫਾਂਸੀ

ਢਾਕਾ। ਬੰਗਲਾਦੇਸ਼ ਨੇ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ’ਚੋਂ ਇੱਕ ਹੋਰ ਦੇਸ਼ ਦੀ ਸਭ ਤੋਂ ਵੱਡੀ ਇਸਲਾਮੀ ਪਾਰਟੀ ਜਮਾਤ-ਏ-ਇਸਲਾਮੀ ਦੇ ਆਗੂ ਮੀਰ ਕਾਸਿਮ ਅਲੀ ਨੂੰ ਫਾਂਸੀਦੇ ਦਿੱਤੀ ਹੈ।
ਉਨ੍ਹਾਂ ਨੂੰ ਜੰਗੀ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ।
ਜੰਗੀ ਅਪਰਾਧਾਂ ਲਈ ਦੋਸ਼ੀਪਾਏ ਜਾਣ ਤੋਂ ਬਾਅਦ ਫਾਂਸੀ ’ਤੇ ਚਾੜ੍ਹੇ ਗਏ ਮੀਰ ਕਾਸਿਮ ਅਲੀ ਬੰਗਲਾਦੇਸ਼ ਦੇ ਛੇਵੇਂ ਵੱਡੇ ਆਗੂ ਹਨ।
ਮੌਜ਼ੂਦਾ ਸਰਕਾਰ ਵੱਲੋਂ ਬਣਾਈ ਇੱਕ ਵਿਸ਼ੇਸ਼ ਅਪਰਾਧ ਅਦਾਲਤ ਨੇ ਉਨ੍ਹਾਂ ਨੂੰ 45 ਸਾਲ ਪਹਿਲਾਂ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਕੀਤੇ ਗਏ ਜੰਗੀ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਮੀਰ ਕਾਸਿਮ ਅਲੀ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਉਨ੍ਹਾਂ ਦੀ ਅਗਵਾਈ ’ਚ ਪਾਕਿਸਤਾਨੀ ਫੌਜ ਦੇ ਸਮਰਥਕਾਂ ਨੇ ਚਿਟਗਾਂਵ ’ਚ ਕਤਲੇਆਮ ਕੀਤਾ ਸੀ।
ਪੂਰਬੀ ਪਾਕਿਸਤਾਨ 1971 ’ਚ ਪਾਕਿਸਤਾਨ ਤੋਂ ਵੱਖ ਹੋਰ ਕੇ ਬੰਗਲਾਦੇਸ਼ ਬਣ ਗਿਆ ਸੀ।
ਮੌਜ਼ੂਦਾਸਰਕਾਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਅਦਾਲਤ ਦਾ ਸਹਾਰਾ ਲੈ ਰਹੀ ਹੈ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਦਾ ਕਹਿਣਾ ਹੈ ਕਿ ਜੰਗੀ ਅਪਰਾਧਾਂ ਨੂੰ ਸਜ਼ਾ ਦੇਣ ਨਾਲ ਦੇਸ਼ ਨੂੰ ਆਪਣੇ ਇਤਿਹਾਸ ਦੇ ਨਾਲ ਨਿਆਂ ਕਰਨ ’ਚ ਮੱਦਦ ਮਿਲੇਗੀ।
ਬੀਬੀਸੀ

ਪ੍ਰਸਿੱਧ ਖਬਰਾਂ

To Top