Breaking News

ਕਿਸਾਨਾਂ ਦਾ ਨਹੀਂ ਪੂੰਜੀਪਤੀਆਂ ਦਾ ਕਰਜ਼ਾ ਮੁਆਫ਼ ਕਰ ਰਹੇ ਹਨ ਮੋਦੀ : ਰਾਹੁਲ

ਦੇਵਰੀਆ। ਉੱਤਰ ਪ੍ਰਦੇਸ਼ ‘ਚ ਅਗਲੇ ਵਰ੍ਹੇ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਿਸਾਨ ਯਾਤਰਾ ਦਾ ਆਗਾਜ ਕਰਦਿਆਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਕਿ ਉਹ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਦੇਣ ਦੀ ਬਜਾਇ ਪੂੰਜੀਪਤੀਆਂ ਦੇ ਕਰਜ਼ੇ ਮੁਆਫ਼ ਕਰ ਰਹੇ ਹਨ।
ਸ੍ਰੀ ਗਾਂਧੀ ਨੇ ਲਗਭਗ ਇੱਕ ਮਹੀਨੇ ਤੱਕ ਚੱਲਣ ਵਾਲੀ ਮਹਾਯਾਤਰਾ ਦਾ ਸ਼ੁੱਭ ਆਰੰਭ ਅੱਜ ਦੇਵਰੀਆ ਦੇ ਰੁਦਰਪੁਰ ਤੋਂ ਕੀਤਾ।
ਸ੍ਰੀ ਗਾਂਧੀ ਨੇ ਬਾਅਦ ‘ਚ ‘ਖਾਟ ਸਭਾ’ ‘ਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਨਾਦੇ ਕੇ ਸਿਰਫ਼ ਪੂੰਜੀਪਤੀਆਂ ਦੇ ਕਰਜ਼ ਮੁਆਫ਼ ਕਰ ਰਹੇ ਹਨ।

ਪ੍ਰਸਿੱਧ ਖਬਰਾਂ

To Top