ਬਿਜਨਸ

ਐੱਮਐੱਸਜੀ ਅਪੈਰਲਸ ਬ੍ਰਾਂਡ ਦਾ ਸ਼ੁੱਭ ਆਰੰਭ ਕੱਲ੍ਹ

ਸਰਸਾ,  (ਸੱਚ ਕਹੂੰ ਨਿਊਜ਼) ਉੱਤਰੀ ਭਾਰਤ ‘ਚ ਐੱਮਐੱਸਜੀ ਆਲ ਟਰੇਡਿੰਗ ਇੰਟਰਨੈਸ਼ਨਲ ਪ੍ਰਾ. ਲਿ. ਦੇ ਐੱਮਐੱਸਜੀ ਪ੍ਰੋਡਕਟਾਂ ਦੀ ਧੁੰਮ ਪਈ ਹੋਈ ਹੈ ਕੰਪਨੀ ਦੇ ਸਟੈਂਡਰਸ, ਪ੍ਰੀਮੀਅਮ ਤੇ ਆਰਗੈਨਿਕ ਪ੍ਰੋਡਕਟਾਂ ਨੂੰ ਲੋਕ ਹੱਥੋਂ-ਹੱਥ ਲੈ ਰਹੇ ਹਨ ਹੁਣ ਕੰਪਨੀ ਨੇ ਐੱਮਐੱਸਜੀ
ਅਪੈਰਲਸ ਦੇ ਬ੍ਰਾਂਡ ਨਾਂਅ ਨਾਲ ਸਿਤੇ ਸਿਲਾਏ ਕੱਪੜਿਆਂ ਦੇ ਬਜ਼ਾਰ ‘ਚ ਵੀ ਕਦਮ ਰੱਖ ਲਿਆ ਹੈ ਕੰਪਨੀ ਅਧਿਕਾਰੀਆਂ ਨੇ ਆਪਣੀ ਕੱਪੜਾ ਪੋਲਸ਼ੀ ਸਬੰਧੀ ਗੱਲ ਕਰਦਿਆਂ ਦੱਸਿਆ ਕਿ 18 ਜੂਨ ਨੂੰ ਐੱਮਐੱਸਜੀ ਅਪੈਰਲਸ ਦੀ ਲਾਂਚਿੰਗ ਹੋ ਰਹੀ ਹੈ ਇਸ ਦੀ ਲਾਂਚਿੰਗ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਕਰਨਗੇ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਖੁਦ ਐੱਮਐੱਸਜੀ ਅਪੈਰਲਸ ਦੇ ਬ੍ਰਾਂਡ ਐਂਬੇਸਡਰ ਵੀ ਹਨ ਐੱਮਐੱਸਜੀ ਅਪੈਰਲਸ ਹਰ ਉਮਰ ਵਰਗ ਦੇ ਮਹਿਲਾ, ਪੁਰਸ਼ਾਂ ਤੇ ਹਰ ਮੌਸਮ ਸਮਰ, ਵਿੰਟਰਸ ਦੀ ਲੰਮੀ ਰੇਂਜ ਪੇਸ਼ ਕਰ ਰਹੀ ਹੈ ਐੱਮਐੱਸਜੀ ਅਪੈਰਲਸ ਦੇ ਕੱਪੜਿਆਂ ਦੀ ਖਾਸ ਗੱਲ ਇਹ ਹੈ ਕਿ ਇਹ ਹਰ ਉਮਰ ਵਰਗ ਦੇ ਵਿਅਕਤੀਆਂ ਨੂੰ ਬਿਹਤਰੀਨ ਕੁਆਲਿਟੀ ਦੇ ਕੱਪੜੇ ਮੁਹੱਈਆ ਕਰਵਾਉਣ ਜਾ ਰਹੀ ਹੈ ਬਹੁਤ ਛੇਤੀ ਹੀ ਐੱਮਐੱਸਜੀ ਅਪੈਰਲਸ ਬ੍ਰਾਂਡ ਕਈ ਸ਼ਹਿਰਾਂ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਪਦਮਪੁਰ, ਅਬੋਹਰ, ਮਲੋਟ, ਡੱਬਵਾਲੀ, ਸਰਸਾ, ਫਤਿਆਬਾਦ, ਚੀਕਾ, ਕਰਨਾਲ, ਕੁਰੂਕਸ਼ੇਤਰ, ਖਨੌਰੀ, ਪਟਿਆਲਾ, ਸੰਗਰੂਰ, ਮਾਨਸਾ, ਤਪਾ, ਪਿਹੋਵਾ, ਲੁਧਿਆਣਾ, ਸਮਾਣਾ, ਰਾਮਪੁਰਾ ਫੂਲ, ਸ੍ਰੀ ਮੁਕਤਸਰ ਸਾਹਿਬ, ਧੂਰੀ, ਨਾਭਾ, ਵਿਜੈ ਨਗਰ, ਸ਼ਹਬਾਦ, ਜਲਾਲਾਬਾਦ, ਜੈਤੂ, ਪਾਣੀਪਤ, ਪਾਤੜਾਂ, ਏਲਨਾਬਾਦ, ਰਾਣੀਆਂ, ਸੁਨਾਮ, ਬਠਿੰਡਾ ਤੇ ਗਿੱਦੜਬਾਹਾ ‘ਚ ਆਪਣੇ ਸਟੋਰ ਖੋਲ੍ਹ ਰਹੀ ਹੈ ਖਪਤਕਾਰਾਂ ਨੂੰ ਆਪਣੇ ਸਥਾਨਕ ਮਾਰਕਿਟ ‘ਚ ਹੀ ਉਨ੍ਹਾਂ ਪਸੰਦ ਅਨੁਸਾਰ ਐੱਮਐੱਸਜੀ ਅਪੈਰਲਸ ਦੇ ਕੱਪੜੇ ਮਿਲਣਗੇ
ਪੂਜਨੀਕ ਗੁਰੂ ਜੀ ਵੱਲੋਂ ਡਿਜਾਈਨ ਕੀਤੀ ਗਈ ਹੈ ਕੱਪੜਿਆਂ ਦੀ ਲੰਮੀ ਲੜੀ
ਐੱਮਐੱਸਜੀ ਅਪੈਰਲਸ ਦੇ ਬ੍ਰਾਂਡ ਅੰਬੇਸਡਰ ਪੂਜਨੀਕ ਗੁਰੂ ਜੀ ਦੇ ਕੱਪੜੇ ਡਿਜ਼ਾਇਨ ਦੀ ਤਕਨੀਕ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੀ ਨਹੀਂ ਹਰ ਇੱਕ ਵਿਅਕਤੀ ਜਾਣੂ ਹੈ, ਜੋ ਪੂਜਨੀਕ ਗੁਰੂ ਜੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਐਲਬਮ ਤੇ ਐੱਮਐੱਸਜੀ ਦ ਮੈਸੰਜਰ ਤੇ ਐੱਮਐੱਸਜੀ-2 ਦ ਮੈਸੰਜਰ ਫਿਲਮ ਵੇਖ ਚੁੱਕੇ ਹਨ ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਖੁਦ ਡਿਜ਼ਾਇਨ ਕੀਤੀਆਂ ਗੀਆਂ ਪੋਸ਼ਾਕਾਂ ‘ਤੇ ‘ਸਿਪਰੀਚਿਊਲ ਫਿਊਜ਼ਨ’ ਨਾਂਅ ਨਾਲ ਦੋ ਫੋਟੋ ਮੈਗਜ਼ੀਨ ਵੀ ਜਾਰੀ ਕੀਤੀਆਂ ਹਨ ਜਿਸ ‘ਚ ਪੂਜਨੀਕ ਗੁਰੂ ਜੀ ਪਹਿਨੀਆਂ ਪੋਸ਼ਾਕਾਂ ‘ਤੇ ਕੀਤਾ ਗਿਆ ਡਿਜ਼ਾਇਨਰ ਵਰਕ ਦੁਨੀਆ ਭਰ ‘ਚ ਦੁਰਲੱਭ ਹੈ ਐੱਮਐੱਸਜੀ ਅਪਰੈਰਲਸ ‘ਚ ਵੀ ਕੱਪੜਿਆਂ ਦੀ ਇੱਕ ਲੰਮੀ ਲੜੀ ਪੂਜਨੀਕ ਗੁਰੂ ਜੀ ਵੱਲੋਂ ਤਿਆਰ ਕੀਤੀ ਗਈ ਹੈ

ਪ੍ਰਸਿੱਧ ਖਬਰਾਂ

To Top