Breaking News

ਫ਼ਿਲਮ ਐੱਮਐੱਸਜੀ ਦ ਵਾਰਿਅਰਜ ਲਾਇਨਹਾਰਟ ਦਾ ਮਿਊਜਿਕ ਮੁੰਬਈ ‘ਚ ਲਾਂਚ

 

ਟਰੇਲਰ ਨਾਲ ਹੀ ਇੰਟਰਨੈੱਟ ‘ਤੇ ਬਲਾਕਬਸਟਰ ਐਲਾਨੀ ਜਾ ਚੁੱਕੀ  ‘ਐੱਮਐੱਸਜੀ ਦ ਵਾਰਿਅਜ਼ ਲਾਇਨਹਾਰਟ’
ਚੰਡੀਗੜ੍ਹ (ਅਨਿਲ ਕੱਕੜ)। ਫ਼ਿਲਮਨਗਰ ਮੁੰਬਈ ‘ਚ ਅੱਜ ਦਾ ਦਿਨ ਬਹੁਤ ਖਾਸ ਰਿਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਉਣ ਵਾਲੀ ਫ਼ਿਲਮ ‘ਐੱਮਐੱਸਜੀ ਦ ਵਾਰਿਅਜ਼ ਲਾਇਨਹਾਰਟ’ ਦਾ ਅੱਜ ਮੁੰਬਈ ਦੇ ਹੋਟਲ ਤਾਜ ਲੈਂਡਜ ਐਡ ‘ਚ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਲ ਸ਼ਾਹੀ ਪਰਿਵਾਰ ਤੇ ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਲੋਕ ਅਤੇ ਮੀਡੀਆ ਹਾਜ਼ਰ ਰਹੇ।

ਅੱਜ ਦੀ ਜਨਰੇਸ਼ਨ ਅਨੁਸਾਰ ਨਵੀਂ ਤਕਨੀਕ ਨਾਲ ਇੱਕ ਪੈਨਡ੍ਰਾਈਵ ਨੁਮਾ ਮਾਡਲ ਦਾ ਬਟਣ ਦਬਾ ਕੇ ਪੂਜਨੀਕ ਗੁਰੂ ਜੀ ਨੇ ‘ਐੱਮਐੱਸਜੀ ਦ ਵਾਰਿਅਜ਼ ਲਾਇਨਹਾਰਟ’ ਫ਼ਿਲਮ ਦੇ ਟਾਈਟਲ ਟਰੈਕ ‘ਢੋਲ ਬਾਜੇ, ਬਾਜੇ ਰੇ ਨਗਾੜਾ’ ਨੂੰ ਲਾਂਚ ਕੀਤਾ। ਪੂਜਨੀਕ ਗੁਰੂ ਜੀ ਇਸ ਪ੍ਰੋਗਰਾਮ ਦੌਰਾਨ ਸ਼ਾਨਦਾਰ ਡਰੈੱਸ ‘ਚ ਪੁੱਜੇ ਅਤੇ ਸਾਰਿਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਆਪਣੇ ਅਸ਼ੀਰਵਾਦ ਨਾਲ ਨਿਵਾਜਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਰਿਲੀਜ਼ ਹੋਏ ਇਸ ਫ਼ਿਲਮ ਦਾ ਟਰੇਲਰ ਕੁਝ ਹੀ ਦਿਨਾਂ ‘ਚ ਜਿੱਥੇ 40 ਲੱਖ ਤੋਂ ਵਿਊਅਰ ਅਰਜਿਤ ਕਰਕੇ ਇੰਟਰਨੈੱਟ ‘ਤੇ ਧਮਾਲ ਮਚਾ ਦਿੱਤੀ ਹੈ ਤੇ ਉਹੀ ਅੱਜ ਇਸ ਮਿਊਜਿਕ ਲਾਂਚ ਤੋਂ ਬਾਅਦ ਹੁਣ ਸਾਰਿਆਂ ਨੂੰ ਬੇਸਬਰੀ ਨਾਲ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਹੈ।
ਅੱਜ ਮਿਊਜਿਕ ਰਿਲੀਜ਼ ਪ੍ਰੋਗਰਾਮ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਇਨਸਾਨੀਅਤ ਭਲਾਈ ਦੇ ਕਾਰਜਾਂ ਦੀ ਇੱਕ ਸ਼ਾਨਦਾਰ ਡਾਕਿਊਮੈਂਟਰੀ ਨਾਲ ਹੋਈ। ਇਸ ਡਾਕਿਊਮੈਂਟਰੀ ਨੂੰ ਵੇਖ ਕੇ ਪੁੱਜੇ ਹੋਏ ਲੋਕ ਗਦਗਦ ਹੋ ਗਏ ਅਤੇ ਹਰ ਕੋਈ ਪੂਜਨੀਕ ਗੁਰੂ ਜੀ ਨੂੰ ਧੰਨ-ਧੰਨ ਕਹਿ ਉੱਠਿਆ।
ਉਧਰ ਮਿਊਜਿਕ ਰਿਲੀਜ਼ ਦੇ ਇਸ ਪ੍ਰੋਗਰਾਮ ਨੂੰ ‘ ਦ ਕਵਿੰਟ’ ਐਪ ‘ਤੇ ਵੀ ਲਾਈਵ ਕੀਤਾ ਗਿਆ।

ਪ੍ਰਸਿੱਧ ਖਬਰਾਂ

To Top