Breaking News

ਐੱਮਐੱਸਜੀ ਦ ਵਾਰਿਅਰ ‘ਲਾਇਨਹਾਰਟ’ ਦਾ ਟ੍ਰੇਲਰ ਰਿਲੀਜ਼

ਯੂ-ਟਿਊਬ ‘ਤੇ ਅੱਜ ਰਾਤ ਰਿਲੀਜ਼ ਹੋਵੇਗਾ ਟ੍ਰੇਲਰ
ਸਰਸਾ, 5 ਸਤੰਬਰ (ਸੱਚ ਕਹੂੰ ਨਿਊਜ਼)। ਦੋ ਸ਼ਾਨਦਾਰ ਹਿੱਟ ਫ਼ਿਲਮਾਂ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਤੀਸਰੀ ਫ਼ਿਲਮ ਐੱਮਐੱਸਜੀ ਦ ਵਾਰਿਅਰ ‘ਲਾਇਨਹਾਰਟ’ ਜੋ ਕਿ ਜਲਦ ਹੀ ਸਿਨੇਮਾ ਘਰਾਂ ‘ਚ ਧੁੰਮਾਂ ਪਾਉਣ ਵਾਲੀ ਹੈ, ਦਾ ਹਾਲੀਵੁੱਡ ਸਟਾਇਲ ਟ੍ਰੇਲਰ ਅੱਜ ਸ਼ਾਹ ਸਤਿਨਾਮ ਜੀ ਧਾਮ ਨੇੜੇ ਮਾਹੀ ਥਿਏਟਰ ‘ਚ ਪੂਜਨੀਕ ਗੁਰੂ ਜੀ ਨੇ ਲਾਂਚ ਕੀਤਾ।
ਟ੍ਰੇਲਰ ਨੂੰ ਯੂ-ਟਿਊਬ ‘ਤੇ ਅੱਜ ਸ਼ਾਮਲ ਰਿਲੀਜ਼ ਕੀਤਾ ਜਾਵੇਗਾ। ਤਾਂਕਿ ਦਰਸ਼ਕ ਇਸ ਟ੍ਰੇਲਰ ਦਾ ਪੂਰਾ ਆਨੰਦ ਲੈ ਸਕਣ। ਉਧਰ ਇਸ ਟ੍ਰੇਲਰ ਦੀ ਥੋੜ੍ਹੀ ਜਿਹੀ ਝਲਕ ਇਸ ਨਵੇਂ ਟੀਜ਼ਰ ‘ਚ ਵੀ ਦਿਖਾਈ ਦੇਵੇਗੀ।
ਜ਼ਿਕਰਯੋਗ ਹੈ ਕਿ ਟੀਜ਼ਰ ਲਾਂਚ ਹੋਣ ਤੋਂ ਬਾਅਦ ਦੇਸ਼-ਵਿਦੇਸ਼ ਦੇ ਦਰਸ਼ਕ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਉਧਰ ਇਸ ਫ਼ਿਲਮ ਦੇ ਟੀਜ਼ਰ ਨੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੱਤਾ ਸੀ ਹੁਣ ਟ੍ਰੇਲਰ ਨੂੰ ਲੈ ਕੇ ਉਸ ਤੋਂ ਵੀ ਵੱਡਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ।
ਹਕੀਕਤ ਇੰਟਰਨੇਟਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣੀ ‘ਐੱਮਐੱਸਜੀ ਦ ਵਾਰਿਅਰ ਲਾਇਨਹਾਰਟ’ ਟ੍ਰੇਲਰ ਲਾਂਚਿੰਗ ਦੌਰਾਨ ਸ਼ਾਨਦਾਰ ਲਿਬਾਸ ‘ਚ ਪੁੱਜੇ ਪੂਜਨੀਕ ਗੁਰੂ ਜੀ ਨੇ ਹਰ ਦਿਲ ਨੂੰ ਮੋਹ ਲਿਆ। ਸੈਂਕੜੇ ਲੋਕਾਂ ਨੇ ਸ਼ੇਰਦਿਲ , ਸ਼ੇਰਦਿਲ ਦੇ ਨਾਅਰਿਆਂ ਨਾਲ ਪੂਰਾ ਥਿਏਟਰ ਗੁੰਜਾ ਦਿੱਤਾ। ਪੂਜਨੀਕ ਗੁਰੂ ਜੀ ਨੇ ਬੜੇ ਹੀ ਸਨੇਹ ਨਾਲ ਪੁੱਜੇ ਲੋਏ ਲੋਕਾਂ ਤੇ ਮੀਡੀਆ ਦਾ ਸਵਾਗਤ ਕੀਤਾ ਤੇ ਪਵਿੱਤਰ ਅਸ਼ੀਰਵਾਦ ਨਾਲ ਨਿਵਾਜਿਆ।
ਪੂਜਨੀਕ ਗੁਰੂ ਜੀ ਦੀ ਅਿਗਆ ਨਾਲ ਵੱਡੇ ਪਰਦੇ ‘ਤੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਦੀ ਸ਼ੁਰੂਆਤ ਤੋਂ ਹੀ ਪੂਜਨੀਕ ਗੁਰੂ ਜੀ ਸ਼ਾਨਦਾਰ ਅਭਿਨੈ ਕਰਦੇ ਨਜ਼ਰ ਆਏ ਹਨ। ਐਕਸ਼ਨ, ਡਰਾਮਾ ਅਤੇ ਇੰਟਰਨੇਟਮੈਂਟ ਦਾ ਪੂਰਾ ਕੰਬੋ ਇੰਸ ਟ੍ਰੇਲਰ ‘ਚ ਨਜ਼ਰ ਆਇਆ। ਪੂਜਨੀਕ ਗੁਰੂ ਜੀ ਕਈ ਕਿਰਦਾਰਾਂ ‘ਚ ਇਸ ਫ਼ਿਲਮ ‘ਚ ਨਜ਼ਰ ਆ ਰਹੇ ਹਨ ਤੇ ਡਾਇਲਾੱਗ ਡਿਲੀਵਰੀ ਇੰਨੀ ਸ਼ਾਨਦਾਰ ਰਹੀ ਕਿ ਟ੍ਰੇਲਰ ‘ਤੇ ਹੀ ਲੋਕਾਂ ਨੇ ਪੂਜਨੀਕ ਗੁਰੂ ਜੀ ਹਰ ਡਾਇਲਾੱਗ ‘ਤੇ ਸੀਟੀਆਂ ਤੇ ਤਾੜੀਆਂ ਵਜਾ ਕੇ ਥਿਏਟਰ ‘ਚ ਫ਼ਿਲਮ ਵਰਗਾ ਮਾਹੌਲ ਬਣਾ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਐੱਮਐੱਸਜੀ ਦ ਮੈਸੰਜਰ ਤੇ ਐੱਮਐੱਸਜੀ 2 ਰਹੀ ਹੈ। ਦੋਵੇਂ ਫ਼ਿਲਮਾਂ ਨੇ ਸ਼ਾਨਦਾਰ ਕਾਰੋਬਾਰ ਕਰਨ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਸਿਨੇਮਾ ਦੇ ਕਈ ਰਿਕਾਰਡ ਤੋੜੇ ਹਨ, ਨਾਲ ਹੀ ਇਸ ਫ਼ਿਲਮ ਤੋਂ ਵੀ ਲੋਕਾਂ ਨੂੰ ਸ਼ਾਨਦਾਰ ਉਮੀਦਾਂ ਹਨ ਤੇ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਇਹ ਫ਼ਿਲਮ ਹੁਣ ਸਿਨੇਮਾ ‘ਚ ਨਵਾਂ ਇਤਿਹਾਸ ਲਿਖਣ ਉਤਰੇਗੀ।
ਫ਼ਿਲਮ ਦੀ ਸਹਿ ਨਿਰਦੇਸ਼ਕ ਤੇ ਪੂਜਨੀਕ ਗੁਰੂ ਜੀ ਦੀ ਬੇਟੀ ਹਨੀਪ੍ਰੀਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਹੀ ਉਨ੍ਹਾਂ ਨੂੰ ਡਾਇਰੈਕਸ਼ਨ ਦਾ ਕੰਮ ਸਿਖਾਇਆ ਹੈ ਤੇ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਨਾਲ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਪੂਜਨੀਕ ਗੁਰੂ ਜੀ ਦੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ। ਉਹ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ਼ ਦਾ ਖਿਆਲ ਰੱਖਦੇ ਹਨ ਤੇ ਆਪਣੇ ਹੀ ਨਹੀਂ ਸਗੋਂ ਦੂਜਿਆਂ ਦੇ ਡਾਇਲਾੱਗ ਵੀ ਯਾਦ ਰੱਖਦੇ ਹਨ।
ਫ਼ਿਲਮ ਦੇ ਡੀਓਪੀ ਸੰਤੋਸ਼ ਠੁੰਡਿਆਲ ਨੇ ਦੱਸਿਆ ਕਿ ਇਹ ਉਨ੍ਹਾਂ ਦੀ 25ਵੀਂ ਫ਼ਿਲਮ ਹੈ। ਕੁਛ ਕੁਛ ਹੋਤਾ ਹੈ ਤੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤੇ ਜੈ ਹੋ, ਕ੍ਰਿਸ਼, ਰੁਸਤਮ ਸਮੇਤ ਅਨੇਕਾਂ ਫ਼ਿਲਮਾਂ ‘ਚ ਡੀਓਪੀ ਦੀ ਭੂਮਿਕਾ ਨਿਭਾਈ ਹੈ। ਪੂਜਨੀਕ ਗੁਰੂ ਜੀ ਦੇ ਨਾਲ ਕੰਮ ਬਹੁਤ ਚੰਗਾ ਲੱਗਿਆ। ਪੂਜਨੀਕ ਗੁਰੂ ਜੀ ਦੀ ਬਹੁਪੱਖੀ ਪ੍ਰਤਿਭਾ ਵੇਖ ਕੇ ਹੈਰਾਨ ਹਾਂ। ਪੂਜਨੀਕ ਗੁਰੁ ਜੀ ਫ਼ਿਲਮ ਸਕੂਲ ‘ਚ ਨਹੀਂ ਪੜ੍ਹੇ ਹਨ ਪਰ ਫ਼ਿਲਮ ਨਿਰਮਾਣ ‘ਚ ਉਨ੍ਹਾਂ ਦੀ ਨਾਲੇਜ ਵੇਖ ਕੇ ਹੈਰਾਨ ਹਾਂ। ਉਹ ਵਨ ਮੈਨ ਆਰਮੀ ਹਨ। ਪੂਜਨੀਕ ਗੁਰੂ ਜੀ ਨੇ ਫ਼ਿਲਮ ਦੌਰਾਨ ਆਪਣੇ ਐਕਸ਼ਨ ਵੀ ਖੁਦ ਕੀਤੇ ਹਨ ਜਦੋਂ ਕਿ ਦੂਜੀਆਂ ਫ਼ਿਲਮਾਂ ਦੇ ਹੀਰੋ ਦੀ ਜਗ੍ਹਾ ਡੁਪਲੀਕੇਟ ਐਕਸ਼ਨ ਸੀਨ ਕਰਦਾ ਹੈ।

ਪ੍ਰਸਿੱਧ ਖਬਰਾਂ

To Top