ਪੰਜਾਬ

ਖੰਨਾਂ ‘ਚ ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਖੰਨਾ, (ਸੱਚ ਕਹੂੰ ਨਿਊਜ) ਖੰਨਾ ਦੇ ਵਿਨੋਦ ਨਗਰ ‘ਚ ਬੁੱਧਵਾਰ ਰਾਤ ਨੂੰ ਅਣਪਛਾਤੇ ਹਮਲਵਾਰਾਂ ਵਲੋਂ ਦੋ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ  ਸੂਚਨਾ ਮਿਲਦੇ ਹੀ ਪੁਲਸ ਜ਼ਿਲਾ ਖੰਨਾ ਦੇ ਆਲਾ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸੁਰੂ ਕਰ ਦਿੱਤੀ ਹੈ ਦੂਜੇ ਪਾਸੇ ਲਾਸ਼ਾਂ ਰੇਲਵੇ ਟ੍ਰੈਕ ‘ਤੇ ਮਿਲਣ ਕਾਰਨ ਅਗਲੀ ਕਾਰਵਾਈ ਜੀ. ਆਰ. ਪੀ. ਪੁਲਸ ਵਲੋਂ ਕੀਤੀ ਜਾਵੇਗੀ ਫਿਲਹਾਲ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਾਣਕਾਰੀ ਮੁਤਾਬਕ ਅਨਿਲ ਕੁਮਾਰ (27)ਪੁੱਤਰ ਰਮੇਸ਼ ਕੁਮਾਰ ਜੋ ਕਿ ਦਿੱਲੀ ਦਾ ਵਾਸੀ ਹੈ। ਲਗਭਗ ਚਾਰ ਦਿਨ  ਪਹਿਲਾਂ ਹੀ ਦਿੱਲੀ ਤੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈਣ ਲਈ ਖੰਨੇ ਆਇਆ ਸੀ ਮੰਗਲਵਾਰ ਰਾਤ ਅੱਠ ਵਜੇ ਰੋਟੀ ਖਾਣ ਤੋਂ ਬਾਅਦ ਅਨਿਲ ਆਪਣੇ ਦੋਸਤ ਵਿੱਕੀ (19) ਪੁੱਤਰ ਸੂਰਤੀਆ ਨਿਵਾਸੀ ਵਿਨੋਦ ਨਗਰ ਖੰਨਾ ਨਾਲ ਸੈਰ ਕਰਨ ਲਈ ਨਿਕਲੇ ਸਨ। ਪਰ ਦੋਵੇਂ ਘਰ ਵਾਪਸ ਨਹੀਂ ਪਰਤੇ ਇਸ ਦੌਰਾਨ ਬੁੱਧਵਾਰ ਸਵੇਰੇ ਕਿਸੇ ਨੇ ਰੇਲਵੇ ਟ੍ਰੈਕ ‘ਤੇ ਲਾਸ਼ਾਂ ਦੀ ਸੂਚਨਾ ਜਿਵੇਂ ਹੀ ਮੁਹੱਲੇ ਵਿਚ ਦਿੱਤੀ ਤਾਂ ਪਰਿਵਾਰ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਦੀ ਸ਼ਨਾਖਤ ਕੀਤੀ  ਦੱਸ ਦਈਏ ਕਿ ਜਿੱਥੇ ਇਹ ਲਾਸ਼ਾਂ ਪਈਆਂ ਸਨ , ਉਸ ਥਾਂ ਤੋਂ ਲੈ ਕੇ ਅੱਧਾ ਕਿਲੋਮੀਟਰ ਤੱਕ ਮੁਹੱਲਾ ਗੁਰੂਨਾਨਕ ਨਗਰ ਦੇ ਇਕ ਘਰ ਦੇ ਕੋਲੋ ਖੂਨ ਦੇ ਧੱਬੇ ਉਪਰੋਕਤ ਲਾਸ਼ਾਂ ਤੱਕ ਜਾਂਦੇ ਦਿਖਾਈ ਦਿੱਤੇ ਪੁਲਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ
ਖੰਨਾ.01 ਮ੍ਰਿਤਕ ਨੋਜਵਾਨਾਂ ਦੀਆਂ ਰੇਲਵੇ ਟ੍ਰੈਕ ਤੇ ਪਈਆਂ ਲਾਸ਼ਾ।

ਪ੍ਰਸਿੱਧ ਖਬਰਾਂ

To Top