ਦਿੱਲੀ

ਤਲਾਕ ‘ਤੇ ਮੁਸਲਿਮ ਪਰਸਨਲ ਬੋਰਡ ਬੋਲਿਆ, ਨਿੱਜੀ ਕਾਨੂੰਨਾਂ ‘ਚ ਦਖਲ ਨਾ ਦੇਵੇ ਅਦਾਲਤ

ਸੁਪਰੀਮ ਕੋਰਟ ‘ਚ ਹੋ ਰਹੀ ਹੋ ਇਸ ਮਾਮਲੇ ਦੀ ਸੁਣਵਾਈ
ਨਵੀਂ ਦਿੱਲੀ,  (ਏਜੰਸੀ) ਤਿੰਨ ਵਾਰ ਤਲਾਕ ਦੇ ਮੁੱਦੇ ‘ਤੇ ਆਲ ਇੰਡੀਆ ਮੁਸਲਿਮ ਪਰਸਨਲ ਲਾੱਅ ਬੋਰਡ (ਏਆਈਐਮਪੀਐੱਲਬੀ) ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਨਿੱਜੀ ਕਾਨੂੰਨਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅਜਿਹਾ ਕਰਨਾ ਸੰਵਿਧਾਨ ਵੱਲੋਂ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਵੇਗਾ ਏਆਈਐਮਪੀਐਲਬੀ ਨੇ ਅੱਜ ਕੋਰਟ ‘ਚ ਇਹ ਜਵਾਬ ਦਿੰਦਿਆਂ ਕਿਹਾ ਕਿ ਨਿੱਜੀ ਕਾਨੂੰਨ ਹਰ ਇੱਕ ਧਰਤ ਦੀ ਪਰੰਪਰਾਵਾਂ ਤੇ ਧਰਮ ਗ੍ਰੰਥਾਂ ‘ਤੇ ਅਧਾਰਿਤ ਹੁੰਦੇ ਹਨ, ਉਨ੍ਹਾਂ ਨੂੰ ਸਮਾਜ ਦੇ ਸੁਧਾਰ ਦੇ ਨਾਂਅ ‘ਤੇ ਦੁਬਾਰਾ ਨਹੀਂ ਲਿਖਿਆ ਜਾ ਸਕਦਾ ਨਾਲ ਹੀ ਅੰਦਾਲਤਾਂ ਇਸ ‘ਚ ਦਖਲ ਵੀ ਨਹੀਂ ਦੇ ਸਕਦੀਆਂ
ਸੁਪਰੀਮ ਕੋਰਟ ‘ਚ ਪਿਛਲੇ ਸਾਲ ਮੁਸਲਿਮ ਔਰਤਾਂ ਦੇ ਅਧਿਕਾਰਾਂ ਦਾ ਆਧਾਰ ਬਣਾ ਕੇ ਤਿੰਨ ਵਾਰ ਤਲਾਕ ਕਹਿਣ ਦੇ ਮੁੱਦੇ ‘ਤੇ ਸੁਣਵਾਈ ਸ਼ੁਰੂ ਹੋਈ ਸੀ ਕਈ ਔਰਤਾਂ ਦਾ ਕਹਿਣਾ ਸੀ ਕਿ ਪੁਰਸ਼ ਤਲਾਕ ਰਾਹੀਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ ਅੱਜ ਮੁਸਲਿਮ ਪਰਸਨਲ ਬੋਰਡ ਨੇ ਕਿਹਾ ਕਿ ਤਿੰਨ ਵਾਰ ਤਲਾਕ ਕਹਿਣ ਦੀ ਮਿਆਦ ‘ਤੇ ਸੁਪਰੀਮ ਕੋਰਟ ਫੈਸਲਾ ਨਹੀਂ ਲੈ ਸਕਦਾ  ਬੋਰਡ ਨੇ ਕਿਹਾ ਕਿ ਪਤੀ ਨੂੰ ਤਿੰਨ ਵਾਰ ਤਲਾਕ ਕਹਿਣ ਦੀ ਇਸਲਾਮ ‘ਚ ਆਗਿਆ ਹੈ, ਕਿਉਂਕਿ ਉਹ ਫੈਸਲੇ ਲੈਣ ਦੀ ਬਿਹਤਰ ਸਥਿਤੀ ‘ਚ ਹੁੰਦੇ ਹਨ ਤੇ ਜਲਦਬਾਜ਼ੀ ‘ਚ ਅਜਿਹਾ ਨਹੀਂ ਕਰਦੇ ਇਸ ਮਾਮਲੇ ‘ਚ ਚੀਫ਼ ਜਸਟਿਸ ਟੀਐੱਸ ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਕੀਤੀ

ਪ੍ਰਸਿੱਧ ਖਬਰਾਂ

To Top