ਹਰਿਆਣਾ

ਨਾਬਾਰਡ ਵੱਲੋਂ ਹਰਿਆਣਾ ਨੂੰ 183.98 ਕਰੋੜ ਦਾ ਕਰਜ਼ਾ ਮਨਜ਼ੂਰ

ਚੰਡੀਗੜ੍ਹ। ਕੌਮੀ ਖੇਤੀ ਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੇ ਪੇਂਡੂ ਢਾਂਚਾ ਵਿਕਾਸ ਫੰਡ ਤਹਿਤ ਹਰਿਆਣਾ ਲਈ 183.98 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰ ਲਿਆ ਹੈ।
ਲੋਕ ਨਿਰਮਾਣ (ਭਵਨ ਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਇਹ ਕਰਜ਼ਾ ਨੌਂ ਜ਼ਿਲ੍ਹਿਆਂ ਪੰਚਕੂਲਾ, ਯਮੁਨਾਨਗਰ, ਜੀਂਦ, ਗੁੜਗਾਓਂ, ਮਹਿੰਦਰਗੜ੍ਹ, ਫਰੀਦਾਬਾਦ, ਹਿਸਾਰ, ਕਰਨਾਲ ਤੇ ਰੇਵਾੜੀ ‘ਚ 26 ਸੜਕਾਂ ਦੇ ਨਿਰਮਾਣ ਤੇ ਸੁਧਾਰ ਦੇ ਨਾਲ-ਨਾਲ ਤਿੰਨ ਨਵੇਂ ਪੁਲਾਂ ਦੇ ਨਿਰਮਾਣ ਲਈ ਮਨਜ਼ੂਰ ਕੀਤਾ ਗਿਆ ਹੈ। ਇਨ੍ਹਾਂ ਪੁਲਾਂ ਤੇ ਸੜਕਾਂ ਦੀ ਕੁੱਲ ਲੰਬਾਈ 186.21 ਕਿਲੋਮੀਟਰ ਹੋਵੇਗੀ।

ਪ੍ਰਸਿੱਧ ਖਬਰਾਂ

To Top