Uncategorized

ਮੋਦੀ ਵੱਲੋਂ ਭਾਰਤ-ਸ਼੍ਰੀਲੰਕਾ ਦੋਸਤੀ ਨੂੰ ਮਜਬੂਤ ਬਣਾਉਣ ਦਾ ਐਲਾਨ

ਨਵੀਂ ਦਿੱਲੀ, (ਵਾਰਤਾ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਅੱਜ ਭਾਰਤ ਅਤੇ ਸ੍ਰੀਲੰਕਾ ਦੀ ਦੋਸਤੀ ਨੂੰ ਅਤੇ ਮਜ਼ਬੂਤ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਦੇ ਸਿਲਸਿਲੇ ਵਿੱਚ ਜਾਫਨਾ ਵਿੱਚ ਕਰਵਾਏ ਸਮਾਰੋਹ ਵਿੱਚ ਸੂਰਜ ਨਮਸਕਾਰ ਨਾਲ ਪੂਰੀ ਦੁਨੀਆ ਵਿੱਚ ਸਮਾਜਿਕ ਸਦਭਾਵ ,  ਸਿਹਤ ਅਤੇ ਬਿਹਤਰ ਜੀਵਨਸ਼ੈਲੀ ਅਪਨਾਉਣ ਦਾ ਸੰਦੇਸ਼ ਗਿਆ ਹੈ ।
ਸ਼੍ਰੀ ਮੋਦੀ ਨੇ ਇੱਥੇ ਵੀਡੀਓ ਕਾਨਫਰੰਸ ਜ਼ਰੀਏ ਜਾਫਨਾ ਦੇ ਜਰੱਫ਼ਾ ਸਟੇਡੀਅਮ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ ।
ਸ਼੍ਰੀ ਮੋਦੀ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸ੍ਰੀਸੇਨਾ ਨੇ ਇਸ  ਸਟੇਡਿਅਮ ਦਾ ਉਦਘਾਟਨ ਕਰਦਿਆਂ ਇਸਨੂੰ ਸ੍ਰੀਲੰਕਾ ਦੀ ਜਨਤਾ ਨੂੰ ਸਮਰਪਤ ਕੀਤਾ ।

ਪ੍ਰਸਿੱਧ ਖਬਰਾਂ

To Top