ਲੇਖ

ਸਾਂਝੇ ਯਤਨਾਂ ਦੀ ਲੋੜ

ਅਨੇਕਾਂ ਵਾਰ ਧਰਤੀ ‘ਤੋਂ ਜਨਜੀਵਨ ਖਤਮ ਹੋਣ ਦੀ ਭਵਿੱਖਬਾਣੀ ਸਾਹਮਣੇ ਆਈ ਪਰ ਇੱਕ ਅਫ਼ਵਾਹ ਤੋਂ ਵੱੱਧ ਕੁਝ ਵੀ ਸਾਬਤ ਨਹੀਂ ਹੋਇਆ ਪਰੰਤੂ ਹੁਣ ਜਿਸ ਤਰ੍ਹਾਂ ਧਰਤੀ ‘ਤੇ ਗਰਮੀ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ ਤਾਂ ਸਾਨੂੰ ਕਿਸੇ ਭਵਿੱਖਬਾਣੀ ਤੋਂ ਬਿਨਾਂ ਹੀ ਅਹਿਸਾਸ ਹੋ ਰਿਹਾ ਹੈ ਕੇ ਜੇਕਰ ਗਰਮੀ ਇਸੇ ਤਰ੍ਹਾਂ ਹੀ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਧਰਤੀ ‘ਤੋਂ ਪੇੜ-ਪੌਦੇ,ਪਸ਼ੂ-ਪੰਛੀ ਤੇ ਮਨੁੱਖ ਖਤਮ ਹੋ ਜਾਣਗੇ ਜਨ-ਜੀਵਨ ਖਤਮ ਹੋ ਜਾਵੇਗਾ ਅਜੋਨ ਪਰਤ ‘ਚ ਛੇਕ ਹੋਣ ਕਾਰਨ ਘਾਤਕ ਕਿਰਨਾਂ ਸਿੱਧੀਆਂ ਧਰਤੀ ‘ਤੇ ਆ ਰਹੀਆਂ ਹਨ ਜਿਸ ਕਾਰਨ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ‘ਚ ਲੋਕ ਜਕੜੇ ਹੋਏ ਹਨ
ਕੁਦਰਤ ਜੇਕਰ ਅੱਜ ਸਾਡੇ ‘ਤੇ ਮਿਹਰਬਾਨ ਨਾ ਹੋਕੇ ਸਾਡੀ ਮੌਤ ਦਾ ਕਾਰਨ ਬਣ ਰਹੀ ਹੈ ਤਾਂ ਇਸ ਦਾ ਜ਼ਿੰਮੇਵਾਰ  ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹਾਂ  ਅੱਜ ਅਸੀਂ ਇੰਨੇ ਲਾਲਚੀ ਤੇ ਖੁਦਗਰਜ਼ ਹੋ ਗਏ ਹਾਂ ਕੇ ਆਪਣਾ ਨਫ਼ਾ-ਨੁਕਸਾਨ ਭੁੱਲ ਬੈਠੇ ਹਾਂ ਪੈਸੇ ਦੇ ਲਾਲਚ ਨੇ ਸਾਡੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਹੈ ਸਾਡਾ ਖੂਨ ਅਸਲੋਂ ਸਫ਼ੈਦ ਹੋ ਗਿਆ ਹੈ ਰਿਸ਼ਤੇ ਸਿਰਫ਼ ਲਾਲਚ ਦੇ ਹੀ ਰਹਿ ਗਏ ਹਨ ਇਸੇ ਲਾਲਚ ਤੇ ਸਵਾਰਥ ਕਾਰਨ ਜੰਗਲ ਖਤਮ ਹੋ ਰਹੇ ਹਨ ਆਪਣੇ ਘਰਾਂ ਖੇਤਾਂ ‘ਚੋਂ  ਵੀ ਅਸੀਂ ਪੈਸੇ ਦੇ ਲਾਲਚ ਵੱਸ ਦਰੱਖਤ ਪੁਟਵਾ ਸੁੱਟੇ ਹਨ ਸੜਕਾਂ ਨੂੰ ਚੌੜੀਆਂ ਕਰਨ ਲਈ ਵੀ ਸੜਕਾਂ  ਕਿਨਾਰੇ  ਖਲੋਤੇ ਹਜ਼ਾਰਾਂ ਦਰਖੱਤ ਪੁੱਟੇ ਗਏ ਹਨ ਤੇ ਇਨ੍ਹਾਂ ਦਰਖੱਤਾਂ ਦੀ ਘਾਟ ਦਾ ਸਿੱਧਾ ਅਸਰ ਸਾਡੇ ਜੀਵਨ ‘ਤੇ ਹੋਇਆ ਹੈ
ਸਾਡੇ ਮਾਸੂਮ ਬਾਲ ਇਸ ਵਧੀ ਗਰਮੀ ਕਰਨ ਹਸਪਤਾਲਾਂ ‘ਚ ਜਿੰਦਗੀ ਅਤੇ ਮੌਤ ਦੀ ਲੜਾਈ ਲਈ ਮਜ਼ਬੂਰ ਹਨ ਤੇ ਬਹੁਤੇ ਇਸ ਗਰਮੀ ਕਾਰਨ ਪੈਦਾ ਹੋਈਆਂ ਬਿਮਾਰੀਆਂ ਦੀ ਭੇਂਟ ਚੜ੍ਹ ਗਏ ਹਨ ਉਹ ਵੀ ਸਮਾਂ ਸੀ ਜਦੋਂ ਅਸੀਂ ਗਰਮੀ ਦੇ ਦਿਨਾਂ ‘ਚ ਘਰੋਂ ਬਾਹਰ ਦਰਖੱਤਾਂ ਹੇਠ ਬੈਠਣ ਨੂੰ ਤਰਜ਼ੀਹ ਦਿੰਦੇ ਸਾਂ ਕਿਉਂਕਿ ਬਾਹਰ ਠੰਢੀ ਹਵਾ ਵਗਦੀ ਸੀ ਪਰ ਹੁਣ ਅੱਗੇ ਖੂਹ ਤੇ ਬਾਹਰਲੀ ਲੋਅ ਵੀ ਸਾਡਾ ਭੜਥਾ ਬਣਾਉਣ ਲਈ ਤਿਆਰ ਹੈ  ਇਸੇ ਲਈ ਭੱਠੀਆਂ ਵਾਂਗ ਤਪਦੇ ਘਰਾਂ ਦੀ ਤਪਸ਼ ਘੱਟ ਕਰਨ ਲਈ ਸਾਨੂੰ ਏ.ਸੀ ਤੇ ਇਨਵਰਟਰ ਦੀ ਹਰ ਵਕਤ ਲੋੜ ਪੈਂਦੀ ਹੈ ਇਨ੍ਹਾਂ ਬਿਨਾਂ ਜਿਉਣਾ ਹੀ ਅਸੰਭਵ ਜਿਹਾ ਹੋ ਗਿਆ ਲਗਦਾ ਹੈ ਦੋ  ਪਲ ਬਿਜਲੀ ਚਲੀ ਜਾਏ ਤਾਂ ਮੌਤ ਦਿਖਾਈ ਦੇਣ ਲੱਗ ਪੈਂਦੀ ਹੈ ਪਹਿਲਾਂ ਦਿਨੇ ਬੇਸ਼ੱਕ ਗਰਮੀ ਹੁੰਦੀ ਸੀ ਪਰ ਰਾਤੀਂ ਠੰਢੀਆਂ ਹਵਾਵਾਂ ਚੱਲ ਪੈਂਦੀਆਂ ਹਨ ਪਰ ਹੁਣ ਗਰਮੀ ੈਏਨੀ ਜਿਆਦਾ ਹੈ ਕਿ ਰਾਤ ਨੂੰ ਵੀ ਦੋ ਪਲ ਆਰਾਮ ਕਰਨਾ ਮੁਸ਼ਕਲ ਹੈ  ‘ਡੁੱਲ੍ਹੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ’ ਵੇਲਾ ਸੰਭਾਲ ਲਵੋ , ਆਪਾਂ ਸਭ ਰਲਕੇ ਇੱਕ ਹੰਭਲਾ ਜ਼ਰੂਰ ਮਾਰ ਸਕਦੇ ਹਾਂ ਤਾਂ ਜੋ ਸ਼ਾਇਦ ਡੁੱਬਦੀ ਬੇੜੀ ਨੂੰ ਬਚਾਇਆ ਜਾ ਸਕੇ
ਹੁਣ ਤਾਂ ‘ਮਰਦਾ ਕੀ ਨਹੀਂ ਕਰਦਾ’ ਵਾਲੇ ਹਾਲਾਤ ਪੈਦਾ ਹੋ ਗਏ ਹਨ ਇਸ ਲਈ ਸਭ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ ਹੁਣ ਕਿਸੇ ਇੱਕ ਦੇ ਕੁਝ ਕੀਤਿਆਂ ਕੁਝ ਨਹੀਂ ਬਣਨਾ ਇੱਕ ਵਿਅਕਤੀ ਜਾਂ ਵਰਗ ਦਾ ਯਤਨ ਤਾਂ ‘ਊਠ ਦੇ ਮੁੰਹ ‘ਚ ਜ਼ੀਰਾ’ ਦੇਣ ਵਾਲਾ ਕੰਮ ਹੀ ਹੋਣਾ ਇਸ ਲਈ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ ਕਿ ਆਪਾਂ ਸਭ ਆਪਣੇ ਘਰਾਂ ਦੁਆਲੇ, ਆਪਣੇ ਖੇਤਾਂ ਦੀਆਂ ਵੱਟਾਂ Àੁੱਪਰ, ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਸਕੂਲਾਂ, ਧਰਮਸ਼ਾਲਾਵਾਂ ਅੰਦਰ, ਗੱਲ ਕੀ ਜਿੱਥੇ ਵੀ ਸੰਭਵ ਹੋ ਸਕੇ ਵੱਧ ਤੋਂ ਵੱਧ ਦਰਖੱਤ ਲਾਈਏ ਇਹ ਗੱਲ ਚੰਗੀ ਤਰ੍ਹਾਂ ਜਾਣ ਲਈਏ ਕੇ ਆਉਣ ਵਾਲੀ ਪੀੜ੍ਹੀ ਨੂੰ ਸਾਂਝੇ ਮਾਸੂਮ ਬਾਲਾਂ ਨੂੰ ਰੁਪੱਈਆਂ ਦੀ ਨਹੀਂ ਸਾਹਵਾਂ ਦੀ ਜਰੂਰਤ ਹੈ ਅਸੀਂ ਉਨ੍ਹਾਂ ਦਾ ਜੀਵਨ ਮਹਿਫੂਜ਼ ਕਰੀਏ ਜੀਵਨ ਨੂੰ ਚਲਾਉਣ ਲਈ ਰੁਪੱਈਏ ਉਹ ਖੁਦ ਕਮਾ ਲੈਣਗੇ ਤੇ ਸਾਡੇ ਨਾਲੋਂ ਬਿਹਤਰ ਹੀ ਜਿੰਦਗੀ ਜਿਉਣਗੇ
ਬਾਰਸ਼ਾਂ ਦਾ ਮੌਸਮ ਆ ਗਿਆ ਹੈ ਇਸ ਲਈ ਸਾਂਝੇ ਕਲੱਬ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਗਠਨ ਵੱਧ ਤੋਂ ਵੱਧ ਦਰੱਖਤ ਲਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਨੈਤਿਕ ਜ਼ਿੰਮੇਵਾਰੀ ਸਮਝ ਕੇ ਕਰਨ ਦੂਜੇ ਪਾਸੇ ਸਰਕਾਰ ਦਾ ਵੀ ਫ਼ਰਜ਼ ਹੈ ਕਿ ਅਜਿਹੀਆਂ ਸੰਸਥਾਵਾਂ ਦੀ ਹਰ ਪੱਖੋਂ ਮੱਦਦ ਕਰੇ   ਨਰੇਗਾ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਤੋਂ ਪਿੰਡਾਂ ਸ਼ਹਿਰਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਵੱਧ ਤੋਂ ਵੱਧ ਦਰਖੱਤ ਲਵਾਏ ਜਾਣ ਜਿਸ ਨਾਲ ਸਾਰਾ ਭਾਰਤ ਹਰਾ ਭਰਾ ਹੋ ਜਾਵੇ ਤੇ ਸਾਡੇ ਚਾਵਾਂ ਨੂੰ ਸਾਹ ਮਿਲਦੇ ਰਹਿਣ

ਅਨੰਤ ਗਿੱਲ ਭਲੂਰ

ਭਲੂਰ (ਮੋਗਾ)
ਮੋ- 9463888958

ਪ੍ਰਸਿੱਧ ਖਬਰਾਂ

To Top