ਦਿੱਲੀ

ਨਵਜੰਮੀ ਬੱਚੀ ਨੂੰ ਕੂੜੇ ‘ਚ ਸੁੱਟਿਆ, ਹਾਲਤ ਗੰਭੀਰ

ਚਿਤੌੜਗੜ੍ਹ। ਰਾਜਸਥਾਨ ‘ਚ ਚਿਤੌੜਗੜ੍ਹ ਜ਼ਿਲ੍ਹੇ ਦੇ ਚੰਦੇਰੀਆ ਥਾਣਾ ਹਲਕੇ ਦੇ ਘੋਸੁੰਡਾ ਪਿੰਡ ‘ਚ ਅੱਜ ਸਵੇਰੇ ਨਵਜੰਮੀ ਬੱਚੀ ਮਿਲਣ ਨਾਲ ਸਨਸਨੀ ਫੈਲ ਗਈ। ਬੱਚੀ ਨੂੰ ਕੁੱਤੇ ਨੋਚ ਰਹੇ ਸਨ। ਪੁਲਿਸ ਅਨੁਸਾਰ ਅੱਜ ਸਵੇਰੇ ਇੱਕ ਪਿੰਡ ਵਾਸੀ ਨੂੰ ਬੱਚੀ ਬਾਰੇ ਪਤਾ ਲੱਗਿਆ। ਉਸ ਨੇ ਵੇਖਿਆ ਕਿ ਮੁੱਢਲੇ ਸਿਹਤ ਕੇਂਦਰ ਦੇ ਪਿੱਛੇ ਕਚਰੇ ਦੇ ਢੇਰ ‘ਚ ਇੱਕ ਕੰਬਲ ਨੂੰ ਕੁੱਤੇ ਨੋਚ ਰਹੇ ਸਨ ਤੇ ਕੰਬਲ ਤੋਂ ਬਾਹਰ ਉਸ ਨੂੰ ਨੰਨ੍ਹੇ ਹੱਥ ਦਿਖਾਈ ਦਿੱਤੇ ਉਸ ਨੇ ਪਿੰਡ ਵਾਸੀਆਂ ਨੂੰ ਸੱਦਿਆ ਤੇ ਕੁੱਤਿਆਂ ਨੂੰ ਭਜਾ ਕੇ ਕੰਬਲ ਵੇਖਿਆ ਤਾਂ ਉਸ ‘ਚ ਇੱਕ ਨੰਨ੍ਹੀ ਬੱਚੀ ਮਿਲੀ ਜਿਸ ਦੀ ਨਾਲ ਵੀ ਨਹੀਂ ਕੱਟੀ ਗਈ ਸੀ, ਬੱਚੀ ਜਿੰਦਾ ਸੀ ਤੇ ਪਿੰਡ ਵਾਸੀਆਂ ਨੇ ਉਸ ਨੂੰ ਸਿਹਤ ਕੇਂਦਰ ਪਹੁੰਚਾਇਆ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

ਪ੍ਰਸਿੱਧ ਖਬਰਾਂ

To Top