Breaking News

ਪੰਜਾਬ ਵਿਧਾਨ ਸਭਾ ਵਿੱਚ ਲਗੀ ਅਣਐਲਾਨੀ ਐਮਰਜੈਂਸੀ , ਕਾਂਗਰਸੀਆਂ ਵੱਲੋਂ ਵਿਧਾਨ ਸਭਾ ਮੂਹਰੇ ਪ੍ਰਦਰਸ਼਼ਨ

  • ਵਿਧਾਨ ਸਭਾ ਦੇ ਅੰਦਰ ਜਾਣ ‘ਤੇ ਲਗੀ ਪਾਬੰਦੀ, ਘਰ ਗਏ ਵਿਧਾਇਕ ਹੀ ਨਹੀਂ ਜਾ ਸਕੇ ਵਾਪਸ ਅੰਦਰ
  •  ਵਿਧਾਨ ਸਭਾ ਸਕੱਤਰ ਨੇ ਜਾਰੀ ਕੀਤਾ ਪੱਤਰ, ਆਈ.ਜੀ. ਪੁਲਿਸ ਨੂੰ ਦਿੱਤੇ ਸੁਰਖਿਆ ਇੰਤਜ਼ਾਮ ਕਰਨ ਦੇ ਆਦੇਸ਼
  • – ਕਾਂਗਰਸੀ ਵਿਧਾਇਕ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਫੂਕਿਆ ਪੁਤਲਾ

ਚੰਡੀਗੜ, (ਅਸ਼ਵਨੀ ਚਾਵਲਾ )
ਮੰਗਲਵਾਰ ਨੂੰਛੁੱਟੀ ਹੋਣ ਦੇ ਬਾਵਜੂਦ ਵੀ ਪੰਜਾਬ ਵਿਧਾਨ ਸਭਾ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਗਈ ਹੈ। ਜਿਸ ਦੇ ਤਹਿਤ ਵਿਧਾਨ ਸਭਾ ਵਿੱਚ ਹਰ ਕਿਸੇ ਦੀ ਐਟਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਵੇਂ ਕੋਈ ਵਿਧਾਇਕ ਹੋਵੇ ਜਾਂ ਫਿਰ ਪੰਜਾਬ ਸਰਕਾਰ ਦਾ ਕੋਈ ਵੀ ਆਈ.ਏ.ਐਸ. ਅਧਿਕਾਰੀ ਹੋਵੇ, ਕਿਸੇ ਨੂੰ ਵੀ ਅੰਦਰ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀਂ ਹੈ। ਸੋਮਵਾਰ ਸਵੇਰ ਤੋਂ ਜਿਹੜੇ ਵਿਧਾਇਕ ਵਿਧਾਨ ਸਭਾ ਦੇ ਅੰਦਰ ਧਰਨਾ ਦੇ ਰਹੇ ਸਨ, ਉਨਾਂ ਵਿੱਚੋਂ ਕੁਝ ਵਿਧਾਇਕਾਂ ਨੇ ਮੰਗਲਵਾਰ ਸਵੇਰੇ ਵਿਧਾਨ ਸਭਾ ਤੋਂ ਬਾਹਰ ਆਪਣੇ ਘਰ ਰਵਾਨਗੀ ਪਾਈ ਤਾਂ ਕਿਸੇ ਵੀ ਵਿਧਾਇਕ ਨੂੰ ਵਾਪਸ ਅੰਦਰ ਸਦਨ ਵਿੱਚ ਨਹੀਂ ਜਾਣ ਦਿੱਤਾ ਗਿਆ। ਜਿਸ ਕਾਰਨ ਵਿਧਾਨ ਸਭਾ ਦੇ ਬਾਹਰ ਲਗਭਗ 12 ਵਿਧਾਇਕਾਂ ਨੇ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ 9 ਵਿਧਾਇਕ ਚੁੱਪ ਕਰਕੇ ਇੱਕ ਪਾਸੇ ਬੈਠ ਗਏ ਜਦੋਂ ਕਿ 3 ਵਿਧਾਇਕ ਜਿਨਾਂ ਵਿੱਚ ਸਾਧੂ ਸਿੰਘ ਧਰਮਸੋਤ ਅਤੇ ਅਸ਼ਵਨੀ ਸੇਖੜੀ ਸਣੇ ਇੱਕ ਵਿਧਾਇਕ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ। ਇਨਾਂ ਤਿੰਨੇ ਵਿਧਾਇਕਾਂ ਨੂੰ ਅੰਦਰ ਦਾਖ਼ਲ ਕਰਨ ਲਈ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੁਲਿਸ ਨਾਲ ਕਾਫ਼ੀ ਜਿਆਦਾ ਧੱਕੇ ਮੁੱਕੀ ਕੀਤੀ ਤੇ  ਵਿਧਾਇਕਾਂ ਨੂੰ ਅੰਦਰ ਲੈ ਕੇ ਜਾਣ ਵਿੱਚ ਕਾਮਯਾਬ ਹੋ ਗਏ।

ਇਸ ਤੋਂ ਪਹਿਲਾ ਅੰਬਿਕਾ ਸੋਨੀ ਨੇ ਵੀ ਵਿਧਾਨ ਸਭਾ ਵਿੱਚ ਦਾਖਲ ਹੋਣ ਦੀ ਕੋਸ਼ਸ਼ ਕੀਤੀ ਪਰ ਉਨਾਂ ਨੂੰ ਵੀ ਵਿਧਾਨ ਸਭਾ ਵਿੱਚ ਦਾਖਲ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।
ਇਹ ਸਾਰੀ ਸਖ਼ਤੀ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਣ ਪਾਲ ਮਿਸ਼ਰਾ ਵਲੋਂ ਆਈ.ਜੀ. ਪੁਲਿਸ ਚੰਡੀਗੜ ਨੂੰ ਲਿਖੀ ਗਈ ਚਿੱਠੀ ਤੋਂ ਬਾਅਦ ਕੀਤੀ ਗਈ। ਵਿਧਾਨ ਸਭਾ ਦੀ ਸਕੱਤਰ ਨੇ ਲਿਖਿਆ ਸੀ ਕਿ ਮੰਗਲਵਾਰ ਨੂੰ ਵਿਧਾਨ ਸਭਾ ਸਕੱਤਰੇਤ ਵਿੱਚ ਸਰਕਾਰੀ ਛੁੱਟੀ ਹੋਣ ਦੇ ਕਾਰਨ ਕਿਸੇ ਨੂੰ ਵੀ ਦਾਖ਼ਲ ਹੋਣ ਦੀ ਪ੍ਰਵਾਨਗੀ ਨਹੀਂ ਹੈ। ਇਸ ਲਈ ਸੁਰਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਕਿਸੇ ਨੂੰ ਵੀ ਵਿਧਾਨ ਸਭਾ ਦੇ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਹਾਲਾਂਕਿ ਹਾਲੇ ਵੀ ਕਾਂਗਰਸ ਦੇ 22 ਵਿਧਾਇਕ ਸਦਨ ਦੇ ਅੰਦਰ ਹੀ ਮੌਜ਼ੂਦ ਹਨ ਜਦੋਂ ਕਿ ਬਾਕੀ ਵਿਧਾਇਕ ਕੈਂਪਸ ਦੇ ਗੇਟ ‘ਤੇ ਪ੍ਰਦਰਸ਼ਨ ‘ਚ ਡਟੇ ਹੋਏ ਹਨ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ।
ਕਾਂਗਰਸੀ ਆਗੂ ਲਾਲ ਸਿੰਘ, ਰਜਿੰਦਰ ਕੌਰ ਭੱਠਲ, ਬ੍ਰਹਮ ਮਹਿੰਦਰਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹੀ ‘ਤੇ ਉਤਰ ਆਈ ਹੈ ਤੇ ਸਪੀਕਰ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਦਨ ‘ਚ ਬੇਵਸਾਹੀ ਮਤੇ ‘ਤੇ ਬਹਿਸ ਨਾ ਕਰਵਾ ਕੇ ਆਮ ਜਨਤਾ ਨਾਲ ਧੋਖਾ ਕੀਤਾ ਗਿਆ ਹੈ।
ਉਧਰ ਸਦਨ ਦੇ ਅੰਦਰ ‘ਪੰਜਾਬ ਦਾ ਕੈਂਸ, ਬਾਦਲ ਪਰਿਵਾਰ’ ਲਿਖੀਆਂ ਟੀ ਸ਼ਟਰਾਂ ਪਹਿਨ ਕੇ ਕਾਂਗਰਸੀ ਵਿਧਾਇਕ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਕਾਂਗਰਸ ਵੱਲੋਂ ਸਦਨ ‘ਚ ਲਿਆਂਦੇ ਗਏ ਬੇਵਸਾਹੀ ਮਤੇ ‘ਤੇ ਬਹਿਸ ਨਾ ਕਰਵਾਏ ਜਾਣ ਤੋਂ ਦੁਖੀ ਕਾਂਗਰਸੀ ਵਿਧਾਇਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਸਦਨ ‘ਚ ਹੀ ਰਾਤ ਗੁਜਾਰੀ। ਕਾਂਗਰਸ ਦੇ ਇਨ੍ਹਾਂ 30 ਵਿਧਾਇਕਾਂ ‘ਚ 4 ਮਹਿਲਾ  ਵਿਧਾਇਕ ਵੀ ਸ਼ਾਮਲ ਰਹੀਆਂ। ਇਨ੍ਹਾਂ ਸਾਰੇ ਮੈਂਬਰਾਂ ਨ ੇਸਦਨ ਦੇ ਵੇਲ ‘ਚ ਬਿਨਾਂ ਬਿਜਲੀ ਤੇ ਏਸੀ ਦੇ ਰਾਤ ਗੁਜਾਰੀ।
ਉਧਰ ਕਾਂਗਰਸ ਦੇ ਕੁਝ ਵਿਧਾਇਕ ਜਦੋਂ ਕੁਝ ਲੋੜ ਦਾ ਸਮਾਨ ਲੈਣ ਬਾਹਰ ਆਏ ਤਾਂ ਉਨ੍ਹਾਂ ਨੂੰ ਵਾਪਸ ਅੰਦਰ ਨਹੀਂ ਜਾਣ ਦਿੱਤਾ ਗਿਆ। ਉਧਰ ਉਨ੍ਹਾਂ ਦੀ ਸੁਰੱਖਿਆ ਮੁਲਾਜਮਾਂ ਨਾਲ ਧੱਕਾ ਮੁੱਕੀ ਵੀ ਹੋਈ।
ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਵੀ ਆਪਣੇ ਵਿਧਾਇਕਾਂ ਦਾ ਸਾਥ ਦੇਣ ਲਈ ਵਿਧਾਨ ਸਭਾ ਪੁੱਜੀ ਪਰ ਉਨ੍ਹਾਂ ਨੂੰ ਵੀ ਕੈਂਪਸ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।
ਇਸ ‘ਤੇ ਮਾਮਲਾ ਗਰਮਾਉਂਦਾ ਵੇਖ ਪੰਜਾਬ ਵਿਧਾਨ ਸਭਾ ਦੇ ਐਡੀਸ਼ਨਲ ਸਕੱਤਰ ਤੋਂ ਫੋਨ ‘ਤੇ ਮਿਲੇ ਆਰਡਰ ਅਨੁਸਾਰ ਡਿਪਟੀ ਇੰਸਪੈਕਟਰ ਆਫ਼ ਪੁਲਿਸ (ਸਕਿਊਰਿਟੀ), ਪੰਜਾਬ, ਚੰਡੀਗੜ੍ਹ ਨੂੰ ਲਿਖੀ ਚਿੱਠੀ ਅੱਜ ਈਦ ਦੇ ਮੌਕੇ ‘ਤੇ ਛੁੱਟੀ ਤੇ ਸਦਨ ਦੀ ਮੈਨੇਟੇਨੈਂਸ ਨਾਲ ਸਕਿਊਰਿਟੀ ਦਾ ਹਵਾਲਾ ਦਿੰਦਿਆਂ ਵਿਧਾਨ ਸਭਾ ਸਟਾ ਤੇ ਸੁਰੱਖਿਆ ਮੁਲਜ਼ਮਾਂ ਤੋਂ ਇਲਾਵਾ ਹੋਰ ਕਿਸੇ ਵੀ ਨੇਤਾ ਜਾਂ ਵਿਅਕਤੀ ਨੂੰ ਸਦਨ ਦੇ ਅੰਦਰ ਤੇ ਕੈਂਪਸ ‘ਚ ਜਾਣ ‘ਤੇ ਪਾਬੰਦੀ ਦੇ ਆਰਡਰ ਜਾਰੀ ਕਰ ਦਿੱਤੇ ਹਨ।
ਜਿਸ ਤੋਂ ਬਾਅਦ ਵਿਧਾਨ ਸਭਾ ਕੈਂਪਸ ‘ਚ ਵੀ ਵੱਡੀ ਮਾਤਰਾ ‘ਚ ਪੁਲਿਸ ਸਕਿਊਰਿਟੀ ਤਾਇਨਾਤ ਕਰ ਦਿੱਤੀ ਗਈ ਹੈ।

ਪ੍ਰਸਿੱਧ ਖਬਰਾਂ

To Top