Breaking News

ਪਾਕਿਸਤਾਨੀ ਵਾਹਨ ਹੁਣ ਨਹੀਂ ਜਾ ਸਕਣਗੇ ਮੱਧ ਏਸ਼ੀਆਈ ਦੇਸ਼

ਕਾਬੁਲ। ਅਫ਼ਗਾਨਿਸਤਾਨ ਦੇ ਰਸਤਿਓਂ ਹੁਣ ਪਾਕਿਸਤਾਨ ਦੇ ਵਾਹਨ ਮੱਧ ਏਸ਼ੀਆਈ ਦੇਸ਼ਾਂ ਨੂੰ ਨਹੀਂ ਜਾ ਸਕਣਗੇ। ਅਫ਼ਗਾਨਿਤਸਾਨ ਦੇ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਅਨੁਸਾਰ ਮੱਧ ਏਸ਼ੀਆਈ ਦੇਸ਼ਾਂ ਨੂੰ ਜਾਣ ਵਾਲੇ ਪਾਕਿਸਤਾਨੀ ਮਾਲਵਾਹਕ ਵਾਹਨਾਂ ਨੂੰ ਦੇਸ਼ ‘ਚੋਂ ਲੰਘਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਰਾਸ਼ਟਰਪਤੀ ਦੇ ਬੁਲਾਰੇ ਸ਼ਾਹ ਹੁਸੈਨ ਮਰਤਜਵੀ ਨੇ ਦੱਸਿਆ ਕਿ ਅਫ਼ਗਾਨਿਸਤਾਨ ਸਰਕਾਰ ਨੇ ਇਹ ਆਦੇਸ਼ ਪਾਕਿਸਤਾਨ ਦੀ ਸਰਹੱਦ ‘ਤੇ ਮੌਜ਼ੂਦ ਅਫ਼ਗਾਨ ਅਧਿਕਾਰੀਆਂ ਤੱਕ ਪਹੁੰਚਾ ਦਿੱਤੇ ਹਨ। ਵਾਰਤਾ

ਪ੍ਰਸਿੱਧ ਖਬਰਾਂ

To Top