ਕੁੱਲ ਜਹਾਨ

ਬਲਾਸਟਿਕ ਮਿਜ਼ਾਇਲਾਂ ਦੀ ਉਸਾਰੀ ਕਰ ਰਿਹਾ ਹੈ ਉਤਰੀ ਕੋਰੀਆ: ਵਾਂਸਿੰਗਟਨ ਪੋਸਟ

North Korea, Blastics, Missiles, Construction, Vansington, Post

ਅਮਰੀਕਾ ਤੇ ਉਤਰੀ ਕੋਰੀਆ ਵਿਚਕਾਰ ਹੋਇਆ ਸੀ ਇਤਿਹਾਸਕ ਸ਼ਿਖਰ ਸੰਮੇਲਨ (Missiles)

ਵਾਂਸਿੰਗਟਨ, ਏਜੰਸੀ।

ਅਮਰੀਕਾ ਦੈਨਿਕ ਸਮਾਚਾਰ ਪੱਤਰ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਉਤਰੀ ਕੋਰੀਆ ਤਰਲ ਬਾਲਣ ਤੋਂ ਚੱਲਣ ਵਾਲੀ ਨਵੀਂ ਅੰਤਰਮਹਾਂਦਸੀ ਬਲਾਸਟਿਕ ਮਿਜ਼ਾਇਲਾਂ (Missiles) ਦੀ ਉਸਾਰੀ ਕਰ ਰਿਹਾ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਉਤਰੀ ਕੋਰੀਆ ਆਪਣੇ ਇਕ ਕਾਰਖਾਨੇ ‘ਚ ਤਰਲ-ਬਾਲਣ ਨਾਲ ਚੱਲਣ ਵਾਲੀ ਇਕ ਜਾਂ ਦੋ ਅੰਤਰਮਹਾਂਦਸੀ ਬਲਾਸਟਿਕ ਮਿਜ਼ਾਇਲਾਂ ਦਾ ਨਿਰਮਾਣ ਕਰ ਰਹੀ ਹੈ। ਇਹ ਉਹੀ ਕਾਰਖਾਨਾ ਹੈ ਜਿੱਥੇ ਅਮਰੀਕਾ ਤੱਕ ਪਹੁੰਚਣ ‘ਚ ਸਮਰੱਥ ਦੇਸ਼ ਦੀਆਂ ਪਹਿਲੀਆਂ ਮਿਜ਼ਾਇਲਾਂ ਦੀ ਉਸਾਰੀ ਕੀਤੀ ਗਈ ਸੀ।

ਸਮਾਚਾਰ ਪੱਤਰ ਨੇ ਆਪਣੀ ਰਿਪੋਰਟ ‘ਚ ਅਮਰੀਕੀ ਖੁਫੀਆ ਏਜੰਸੀਆਂ ਨਾਲ ਜੁੜੇ ਅਨਜਾਣ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਉਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਬਾਹਰੀ ਸਨੁਮਡੋਗ ‘ਚ ਇਕ ਵੱਡੇ ਸ਼ੋਧ ਸੁਵਿਧਾ ਕੇਂਦਰ ਦੇ ਨਿਰਮਾਣ ਦੇ ਸੰਕੇਤ ਮਿਲੇ ਹਨ। ਇਸ ਰਿਪੋਰਟ ਨਾਲ ਇਹ ਪਤਾ ਚੱਲਦਾ ਹੈ ਕਿ ਸਿੰਗਾਪੁਰ ‘ਚ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਨੇਤਾ ਕਿਮ ਜੌਂਗ ਉਨ ਵਿਚਕਾਰ ਇਤਿਹਾਸਕ ਸ਼ਿਖਰ ਸੰਮੇਲਨ ਦੌਰਾਨ ਪ੍ਰਮਾਣੂ ਹਥਿਆਰਾਂ ‘ਤੇ ਚਰਚਾ ਦੇ ਬਾਵਜੂਦ ਉਤਰੀ ਕੋਰੀਆ ਦਾ ਮਿਜ਼ਾਇਲ ਪ੍ਰੋਗਰਾਮ ਜਾਰੀ ਹੈ।

ਪ੍ਰਮਾਣੂ ਹਥਿਆਰਾਂ ਸਬੰਧੀ ਹੋਇਆ ਸੀ ਸਮਝੌਤਾ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਮਪੀਓ ਨੇ ਪਿਛਲੇ ਹਫਤੇ ਸੀਨੇਟ ਵਿਦੇਸ਼ ਮਾਮਲੇ ਦੀ ਇਕ ਕਮੇਟੀ ਨੂੰ ਦੱਸਿਆ ਕਿ ਪ੍ਰਮਾਣੂ ਹਥਿਆਰ ਖਤਮ ਕਰਨ ਦੇ ਵਚਨ ਦੇ ਬਾਵਜੂਦ ਉਤਰੀ ਕੋਰੀਆ ਪ੍ਰਮਾਣੂ ਹਥਿਆਰਾਂ ਲਈ ਫਿਊਲ ਦਾ ਉਤਪਾਦ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਖਰ ਸੰਮੇਲਨ ਦੌਰਾਨ ਉਤਰੀ ਕੋਰੀਆ ਨੇ ਅਮਰੀਕਾ ਨਾਲ ਇਤਿਹਾਸਕ ਸਮਝੋਤਾ ਕਰਕੇ ਕੋਰੀਆਈ ਪ੍ਰਾਇਦੀਪ ਨਾਲ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਦਿਸ਼ਾ ‘ਚ ਕੰਮ ਕਰਨ ਦੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਖੁਸ਼ਹਾਲੀ ਦੀ ਪ੍ਰਤੀਬੰਧਤਾ ਜਤਾਈ ਸੀ। (Missiles)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top