ਕੁੱਲ ਜਹਾਨ

ਨਵੇਂ ਪਰਮਾਣੂ ਪ੍ਰੀਖਣ ਲਈ ਤਿਆਰ ਹੈ ਉੱਤਰੀ ਕੋਰੀਆ : ਦ.ਕੋਰੀਆ

ਸੋਲ। ਦੱਖਣੀ ਕੋਰੀਆ ਨੇ ਅੱਜ ਕਿਹਾ ਕਿ ਉੱਤਰ ਕੋਰੀਆ ਕਿਸੇ ਵੀ ਸਮੇਂ ਇੱਕ ਹੋਰ ਪਰਮਾਣੂ ਪ੍ਰੀਖਣ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਦੱਖਣੀ ਕੋਰੀਆਈ ਮੰਤਰਾਲੇ ਦੇ ਬੁਲਾਰੇ ਮੂਨ ਸਾਂਗ ਗਿਯੂਨ ਨੇ ਕਿਹਾ ਕਿ ਦੱਖਣੀ ਅਤੇ ਅਮਰੀਕਾ ਦੀ ਖੁਫ਼ੀਆ ਏਜੰਸੀਆਂ ਦੇ ਮੁਲਾਂਕਣ ਮੁਤਾਬਕ ਉੱਤਰੀ ਕੋਰੀਆ ਤੇ ਪਰਮਾਣੂ ਪ੍ਰੀਖਣ ਕਰਨ ਲਈ ਹਮੇਸਾ ਤਿਆਰ ਹੈ। ਉੱਤਰੀ ਕੋਰੀਆ ਦੇ ਉੱਤਰ ਪੂਰਬੀ ਤੱਟ ਸਥਿੱਤ ਪਰਮਾਣੂ ਪ੍ਰੀਖਣ ਸਥਾਨ ਕੋਲ ਇੱਕ ਸੁਰੰਗ ਹੈ ਜਿੱਥੇ ਉਹ ਕਿਸੇ ਵੀ ਸਮੇਂ ਇੱਕ ਹੋਰ ਪਰਮਾਣੂ ਪ੍ਰੀਖਣ ਕਰ ਸਕਦਾ ਹੈ।

ਪ੍ਰਸਿੱਧ ਖਬਰਾਂ

To Top