Breaking News

ਹੁਣ ਸਾਰਾ ਧਿਆਨ ਵਿਸ਼ਵ ਚੈਂਪੀਅਨਸ਼ਿਪ ‘ਤੇ ਲਾਵਾਂਗਾ; ਬਜਰੰਗ

ਗੁਰੂ ਯੋਗੇਸ਼ਵਰ ਦੇ ਕਹਿਣ ਂਤੇ ਖੇਡ ਰਤਨ ਨੂੰ ਚੁਣੌਤੀ ਦੇਣ ਲਈ ਅਦਾਲਤ ਜਾਣ ਦਾ ਫ਼ੈਸਲਾ ਛੱਡਿਆ

 

ਨਵੀਂ ਦਿੱਲੀ, 22 ਸਤੰਬਰ

ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੁਨਿਆ ਨੇ ਦੇਸ਼ ਦੇ ਅੱਵਲ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਉਹਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਨੂੰ ਦਰਕਿਨਾਰ ਕਰਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਤੇ ਧਿਆਨ ਲਾਉਣ ਦਾ ਫ਼ੈਸਲਾ ਕੀਤਾ ਹੈ

 
ਬਜਰੰਗ ਨੇ 48 ਘੰਟੇ ਪਹਿਲਾਂ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੋਂ ਨਿਆਂ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ ਪਰ ਆਪਣੇ ਗੁਰੂ ਯੋਗੇਸ਼ਵਰ ਦੱਤ ਦੀ ਸਲਾਹ ਤੋਂ ਬਾਅਦ ਬਜਰੰਗ ਨੇ ਅਦਾਲਤ ਜਾਣ ਦਾ ਇਰਾਦਾ ਛੱਡ ਦਿੱਤਾ ਹੈ

 

 
ਇੰਡੋਨੇਸ਼ੀਆ ‘ਚ 18ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਬਜਰੰਗ ਦੀ ਹਾਲਾਂਕਿ ਖੇਡ ਮੰਤਰੀ ਨਾਲ ਮੁਲਾਕਾਤ ਹੋ ਗਈ ਸੀ ਜਿਸ ਵਿੱਚ ਰਾਠੌੜ ਨੇ ਉਹਨਾਂ ਨੂੰ ਮਾਮਲੇ ਨੂੰ ਦੇਖਣ ਦਾ ਭਰੋਸਾ ਦਿੱਤਾ ਸੀ ਇਸ ਮੁਲਾਕਾਤ ਦੌਰਾਨ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਵੀ ਆਪਣੇ ਚੇਲੇ ਨਾਲ ਸੀ ਅਤੇ ਉਹਨਾਂ ਹੀ ਬਜਰੰਗ ਨੂੰ ਸਲਾਹ ਦਿੱਤੀ ਸੀ ਕਿ ਉਹ ਇਹਨਾਂ ਵਿਵਾਦਾਂ ‘ਚ ਉਲਝਣ ਦੀ ਬਜਾਏ ਆਪਣੀ ਖੇਡ ਅਤੇ ਅਭਿਆਸ ‘ਤੇ ਧਿਆਨ ਲਾਵੇ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top