ਪੰਜਾਬ

ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ , ਹੁਣ 30 ਦੀ ਬਜਾਇ 10 ਨੰਬਰਾਂ ‘ਚੋਂ ਹੀ ਮਿਲੇਗੀ ਗਰੇਸ

  • ਗ੍ਰੇਸ ਨੰਬਰਾਂ ਦੇ ਚੱਕਰ ‘ਚ ਡਿੱਗੀ ਸੀਸੀਈ ‘ਤੇ ਗਾਜ਼
  •  ਵਿਦਿਆਰਥੀਆਂ ਨੂੰ ਅਧਿਆਪਕ ਆਪਣੇ ਪੱਧਰ ‘ਤੇ ਦਿੰਦੇ ਸਨ ਨਿਰੰਤਰ ਸਰਬਪੱਖੀ ਮੁਲਾਂਕਣ ਨੰਬਰ 
  • • ਇਨ ਨੰਬਰਾਂ ਨਾਲ ਵੱਧ ਜਾਂਦੀ ਸੀ ਵਿਦਿਆਰਥੀਆਂ ਦੀ ਮੈਰਿਟ, 100 ਨੰਬਰ ਵਿੱਚੋਂ ਮਿਲਦੇ ਸਨ 30 ਨੰਬਰ

• ਸਿੱਖਿਆ ਵਿਭਾਗ ਨੇ ਹੁਣ ਨਿਰੰਤਰ ਸਰਬਪੱਖੀ ਮੁਲਾਂਕਣ ਨੰਬਰਾਂ ਵਿੱਚ ਕੀਤੀ 60 ਫੀਸਦੀ ਕਟੌਤੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀ  ਦਾ ਨਤੀਜਾ ਠੀਕ ਕਰਨ ਲਈ ਦਿੱਤੇ ਗਏ ਗ੍ਰੇਸ ਨੰਬਰਾਂ ਦੀ ਗਾਜ ਹੁਣ ਸੀਸੀਈ ‘ਤੇ ਡਿੱਗ ਗਈ ਹੈ। ਸਿੱਖਿਆ ਵਿਭਾਗ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਸੀਸੀਈ ਰਾਹੀਂ ਮਿਲਣ ਵਾਲੇ 30 ਨੰਬਰਾਂ ਵਿੱਚ 60 ਫੀਸਦੀ ਤੱਕ ਕਟੌਤੀ ਕਰਦੇ ਹੋਏ ਇਸ ਨੂੰ 10 ਨੰਬਰ ਕਰ ਦਿੱਤਾ ਹੈ। ਜਿਸ ਨਾਲ ਇਸ ਸਾਲ ਤੋਂ 11ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਅਧਿਆਪਕ ਵਿਦਿਆਰਥੀ ਦੇ ਚਾਲ ਚਲਣ ਅਤੇ ਪੜਾਈ ਨੂੰ ਦੇਖਦੇ ਹੋਏ ਹੁਣ ਵੱਧ ਤੋਂ ਵੱਧ 10 ਨੰਬਰ ਹੀ ਦੇ ਸਕਣਗੇ। ਅਧਿਆਪਕ ਪਹਿਲਾਂ ਆਪਣਾ ਅਤੇ ਆਪਣੇ ਸਕੂਲ ਦਾ ਨਤੀਜਾ ਚੰਗਾ ਕਰਨ ਲਈ ਵਿਦਿਆਰਥੀਆਂ ਨੂੰ 30 ਨੰਬਰ ਤੱਕ ਦੇ ਦਿੰਦੇ ਸਨ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਹੁਣ ਵਿਦਿਆਰਥੀਆਂ ਦੀ ਮੈਰਿਟ ਅਤੇ ਪਾਸ ਦਰ ‘ਤੇ ਬਹੁਤ ਹੀ ਜਿਆਦਾ ਅਸਰ ਪਏਗਾ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਦੀ ਤਰ•ਾਂ ਇਸ ਸਾਲ ਵੀ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੂੰ ਵਿਸ਼ੇ ਅਨੁਸਾਰ ਗ੍ਰੇਸ ਨੰਬਰ ਦਿੱਤੇ ਗਏ ਸਨ, ਜਿਸ ਨਾਲ ਕਾਫ਼ੀ ਜਿਆਦਾ ਵਿਦਿਆਰਥੀ ਪਾਸ ਹੋਣ ਦੇ ਨਾਲ ਹੀ ਕੁਝ ਮੈਰਿਟ ਵਿੱਚ ਅੱਗੇ ਆ ਗਏ। ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਜਦੋਂ ਇਸ ਦੀ ਡੁੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ 2-4 ਫੀਸਦੀ ਨਹੀਂ ਸਗੋਂ 25 ਫੀਸਦੀ ਤੱਕ ਗ੍ਰੇਸ ਨੰਬਰ ਦਿੱਤੇ ਹੋਏ ਸਨ, ਜਿਸ ਕਾਰਨ 12ਵੀਂ ਜਮਾਤ ਦਾ ਨਤੀਜਾ ਕਾਫ਼ੀ ਜਿਆਦਾ ਚੰਗਾ ਹੋਣ ਦੇ ਨਾਲ ਹੀ ਮੈਰਿਟ ਵਿੱਚ ਵੀ ਕਾਫ਼ੀ ਜਿਆਦਾ ਫਰਕ ਪੈ ਗਿਆ ਸੀ। ਜਿਸ ਨੂੰ ਲੈ ਕੇ ਕਾਫ਼ੀ ਜਿਆਦਾ ਹੰਗਾਮਾ ਵੀ ਹੋਇਆ ਸੀ ਅਤੇ ਮੀਡੀਆ ਵਿੱਚ ਇਹ ਮਾਮਲਾ ਕਾਫ਼ੀ ਚਰਚਾ ਵਿੱਚ ਰਿਹਾ।
ਇਸ ਮਾਮਲੇ ਨੂੰ ਵੀ ਲੈ ਕੇ ਕਿਸੇ ਤਰ•ਾਂ ਦਾ ਵਿਵਾਦ ਨਾ ਹੋਵੇ, ਇਸ ਲਈ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਆਦੇਸ਼ ਜਾਰੀ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਇਸ ਸੈਸ਼ਨ ਤੋਂ ਕੋਈ ਵੀ ਪ੍ਰਾਈਵੇਟ ਜਾਂ ਫਿਰ ਸਰਕਾਰੀ ਸਕੂਲ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸੀਸੀਈ ਵਿੱਚ 100 ਵਿੱਚੋਂ 30 ਨੰਬਰ ਨਹੀਂ ਦੇ ਸਕਣਗੇ। ਇਸ ਸਾਲ ਤੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸੀਸੀਈ ਵਿੱਚ ਘੱਟ ਤੋਂ ਘੱਟ 3 ਅਤੇ ਵੱਧ ਤੋਂ ਵੱਧ 10 ਨੰਬਰ ਹੀ ਦੇ ਸਕਣਗੇ, ਜਿਸ ਨਾਲ ਉਨ• ਦੇ ਨਤੀਜੇ ‘ਤੇ ਜਿਆਦਾ ਅਸਰ ਨਹੀਂ ਪਏਗਾ।

ਪ੍ਰਾਈਵੇਟ ਸਕੂਲ ਦੇ ਰਹੇ ਸਨ 30 ਵਿੱਚੋਂ 30 ਨੰਬਰ
 100 ਨੰਬਰਾਂ ਦੇ ਪੇਪਰ ਵਿੱਚ 30 ਫੀਸਦੀ ਵਾਂਗ ਕੰਮ ਕਰਦੇ ਸਨ 30 ਨੰਬਰ

ਪੰਜਾਬ ਦੇ ਪ੍ਰਾਈਵੇਟ ਸਕੂਲ ਆਪਣੇ ਵਿਦਿਆਰਥੀਆਂ ਨੂੰ ਪਾਸ ਕਰਵਾਉਣ ਅਤੇ ਮੈਰਿਟ ਵਿੱਚ ਲੈ ਕੇ ਆਉਣ ਦੇ ਚੱਕਰ ਵਿੱਚ ਵਿਦਿਆਰਥੀਆਂ ਨੂੰ ਸੀਸੀਈ ਦੇ 30 ਨੰਬਰ ਵਿੱਚੋਂ 30 ਨੰਬਰ ਹੀ ਦੇ ਰਹੇ ਸਨ, ਜਿਸ ਕਾਰਨ ਹਰ ਸਾਲ ਮੈਰਿਟ ਅਤੇ ਪਾਸ ਦਰ ਵਿੱਚ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਨੂੰ ਮਾਤ ਦਿੰਦੇ ਆ ਰਹੇ ਸਨ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਇਸ ਸਾਲ ਨਤੀਜਿਆਂ ‘ਤੇ ਕਾਫ਼ੀ ਜਿਆਦਾ ਅਸਰ ਪਏਗਾ, ਕਿਉਂਕਿ 20 ਨੰਬਰ ਦੀ ਕਟੌਤੀ ਸਿੱਧੇ ਤੌਰ ‘ਤੇ 20 ਫੀਸਦੀ ਨੰਬਰ ਦੀ ਕਟੌਤੀ ਵਾਂਗ ਕੰਮ ਕਰੇਗੀ।

ਪ੍ਰਸਿੱਧ ਖਬਰਾਂ

To Top