ਲੇਖ

ਮੋਦੀ ਯਾਤਰਾ : ਭਾਰਤ ਦਾ ਅਕਸ ਸੁਧਾਰਨ ਦੇ ਯਤਨ

ਚੀਨ ਵੱਲੋਂ ਪਰਮਾਣੁ ਸਪਲਾਈਕਰਤਾ ਸਮੂਹ (ਐਨਐਸਜੀ) ‘ਚ ਭਾਰਤ ਦੀ ਮੈਂਬਰਸ਼ਿਪ ‘ਚ ਅੜਿੱਕਾ ਪਾਉਣ ਤੋਂ  ਬਾਅਦ ਭਾਰਤੀ ਵਿਦੇਸ਼ ਮੰਤਰਾਲਾ  ਚੈਨ ਨਾਲ ਨਹੀਂ ਬੈਠਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਦੇਸ਼ਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਦੇਸ਼ਾਂ ਸਾਹਮਣੇ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਇਸ ਯਾਤਰਾ ਦਾ ਪ੍ਰੋਗਰਾਮ ਇਸ ਤਰ੍ਹਾਂ ਬਣਾਇਆ ਗਿਆ ਕਿ ਇਸ ਵਿੱਚ ਅਫ਼ਗਾਨਿਸਤਾਨ, ਸਵਿੱਟਜਰਲੈਂਡ , ਮੈਕਸਿਕੋ, ਕਤਰ ਤੇ ਅਮਰੀਕਾ ਦੀ ਯਾਤਰਾ ਕੀਤੀ ਗਈ ਕਿਉਂਕਿ ਇਨ੍ਹਾਂ ਦੇਸ਼ਾਂ ਦਾ ਰੁੱਖ ਪਰਮਾਣੁ ਅਪ੍ਰਸਾਰ ਬਾਰੇ ਬਹੁਤ ਸਖ਼ਤ ਹੈ ਤੇ ਪਹਿਲਾਂ ਉਨ੍ਹਾਂ ਨੇ ਭਾਰਤ ਦੀ ਮੈਂਬਰਸ਼ਿਪ ‘ਤੇ  ਇਤਰਾਜ਼ ਕੀਤਾ ਸੀ ਪਰਮਾਣੂ ਸਪਲਾਈਕਰਤਾ ਸਮੂਹ ਮਿਸਾਇਲ ਤਕਨੀਕੀ ਕੰਟਰੋਲ ਸਮਝੌਤੇ ‘ਤੇ ਵੇਜਨਰ ਗੁਰੱਪ ਵਰਗੇ ਵਿਸ਼ੇਸ਼ ਸੰਗਠਨਾਂ ਦੀ ਮੈਂਬਰਸ਼ਿਪ ਹਾਸਲ ਕਰਨ ਦੇ ਭਾਰਤ ਦਾ ਸੌਖਾ ਨਹੀਂ ਰਿਹਾ ਕਿਉਂਕਿ ਭਾਰਤ ਨੇ ਪਰਮਾਣੂ ਅਪ੍ਰਸਾਰ ਸਮਝੌਤੇ ‘ਤੇ ਹਸਤਾਖ਼ਰ ਨਹੀਂ ਕੀਤੇ ਹਨ ਭਾਵੇਂ ਮਿਸਾਇਲ ਤਕਨੀਕੀ ਕੰਟਰੋਲ ਸਮਝੌਤੇ ਮਾਮਲੇ ‘ਚ ਭਾਰਤ ਕਿਸਮਤ ਵਾਲਾ ਰਿਹਾ ਤੇ ਭਾਰਤ ਨੂੰ ਇਸਦੀ ਮੈਂਬਰਸ਼ਿਪ ਮਿਲ ਗਈ ਇਸਦੇ ਨਾਲ ਹੀ ਭਾਰਤ ਐਨਐਸਜੀ ਦੀ ਮੈਂਬਰਸ਼ਿਪ ਹਾਸਲ ਕਰਨ ਨੇੜੇ ਪਹੁੰਚ ਗਿਆ ਹੈ
ਤਿੰਨ ਕਾਰਨਾਂ ਕਰਕੇ ਐਨਐਸਜੀ ਦੀ ਮੈਂਬਰਸ਼ਿਪ ਭਾਰਤ ਲਈ ਅਹਿਮ ਹੈ ਪਹਿਲਾ, ਇਸ ਨਾਲ ਉਸਦਾ ਪਰਮਾਣੂ ਵਪਾਰ ਵਧੇਗਾ ਦੂਜਾ, ਭਾਰਤ ਇਹ ਯਕੀਨੀ ਕਰ ਸਕਦਾ ਹੈ ਕਿ ਪਰਮਾਣੂ ਬੰਬਾਂ ਲਈ ਵਰਤੀ ਜਾਣ ਵਾਲੀ ਪਰਮਾਣੂ ਸਮੱਗਰੀ ਇਸ ਸਮੂਹ  ਦੇ ਦੇਸ਼ਾਂ ਤੋਂ ਬਾਹਰ ਨਾ ਜਾਵੇ ਤੇ ਤੀਜਾ ਇਸ ਨਾਲ ਭਾਰਤ ਦਾ ਪਰਮਾਣੁ ਊਰਜਾ ਖੇਤਰ ਦਾ ਵਿਸਥਾਰ ਹੋਵੇਗਾ ਭਾਰਤ ਵੱਲੋਂ ਐਨਐਸਜੀ ਦੀ ਮੈਂਬਰਸ਼ਿਪ ਦੀ ਕੋਸ਼ਿਸ਼ ਨਾਲ ਪਾਕਿ ਬੇਚੈਨ ਹੈ ਕਿ ਜੇਕਰ ਭਾਰਤ ਨੂੰ ਇਸ ਸਮੂਹ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ ਤਾਂ ਇਸ ਨਾਲ ਦੱਖਣ ਏਸ਼ੀਆ ‘ਚ ਸ਼ਕਤੀ ਸੰਤੁਲਨ ਵਿਗੜ ਜਾਵੇਗਾ ਤੇ ਉਹ ਪਾਕਿ ਵਿਰੁੱਧ ਹੋਵੇਗਾ ਇਸ ਲਈ ਉਸਨੇ ਵੀ ਚੀਨ  ਦੇ ਸਮਰੱਥਨ ਨਾਲ ਇਸ ਸਮੂਹ ਦੀ ਮੈਂਬਰਸ਼ਿਪ ਲੈਣ ਲਈ ਬਿਨੈ ਕੀਤਾ ਹਾਲਾਂਕਿ ਪਰਮਾਣੂ ਪ੍ਰਸਾਰ ਮਾਮਲੇ ‘ਚ ਪਾਕਿ ਦੀ ਭੂਮਿਕਾ ਸ਼ੱਕੀ ਰਹੀ ਹੈ
ਐਨਐਸਜੀ ਦੀ ਭਾਰਤੀ ਮੈਂਬਰਸ਼ਿਪ ਅਜੇ ਯਕੀਨੀ ਨਹੀਂ ਹੈ ਪ੍ਰੰਤੁ ਮੋਦੀ  ਦੀ ਇਸ ਯਾਤਰਾ ਦੇ ਚੰਗੇ ਨਤੀਜੇ ਨਿੱਕਲੇ ਹਨ ਤੇ ਇਸ ਸਮੂਹ ਦੀ ਮੈਂਬਰਸ਼ਿਪ ਲਈ ਸਵਿੱਟਜਰਲੈਂਡ ਤੇ ਮੈਕਸੀਕੋ ਨੇ ਭਾਰਤ ਦਾ ਸਮਰੱਥਨ ਕੀਤਾ ਹੈ ਇਸ ਨਜ਼ਰ ਨਾਲ ਇਸ ਯਾਤਰਾ ਨੂੰ ਸਫਲ ਕਿਹਾ ਜਾ ਸਕਦਾ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਉਨ੍ਹਾਂ ਦੇਸ਼ਾਂ ‘ਚ ਭਾਰਤ ਦਾ ਅਕਸ ਸੁਧਰਿਆ ਹੈ
ਅਫਗਾਨਿਸਤਾਨ ‘ਚ ਪ੍ਰਧਾਨ ਮੰਤਰੀ ਨੇ ਸਲਮਾ ਬੰਨ੍ਹ ਦਾ ਉਦਘਾਟਨ ਕੀਤਾ ਇਸ ਦਾ ਨਿਰਮਾਣ ਤੇ ਵਿੱਤ ਪੋਸ਼ਣ ਭਾਰਤ ਨੇ ਕੀਤਾ ਹੈ ਤੇ ਇਹ ਅਫਗਾਨਿਸਤਾਨ ‘ਚ ਭਾਰਤੀ ਸ਼ਾਂਤੀਪੂਰਨ ਵਿਕਾਸ ਦਾ ਸਬੂਤ ਹੈ ਹਾਲਾਂਕਿ ਪਾਕਿ ਵੱਲੋਂ ਅਫਗਾਨਿਸਤਾਨ ‘ਚ ਕੋਝੀਆਂ ਚਾਲਾਂ ਜਾਰੀ ਹਨ   ਕਤਰ ‘ਚ ਮੋਦੀ ਨੇ ਸੰਤੁਲਨ ਬਣਾਉਣ ਦਾ ਕਾਰਜ ਕੀਤਾ  ਸ਼ਿਆ ਈਰਾਨ ਦੀ ਯਾਤਰਾ ਤੋਂ ਬਾਅਦ ਮੋਦੀ  ਨੇ ਸੁੰਨੀ ਕਤਰ ਦੀ ਯਾਤਰਾ ਕੀਤੀ ਕਤਰ ਊਰਜਾ ਬਾਜ਼ਾਰ ‘ਚ ਇੱਕ ਵੱਡਾ ਸਪਲਾਈਕਰਤਾ ਹੈ ਤੇ ਉਹ ਭਾਰਤ ਨੂੰ ਤਰਲ ਕੁਦਰਤੀ ਗੈਸ ਦੀ ਸਪਲਾਈ ਕਰਦਾ ਹੈ ਭਾਰਤ ਦੇ ਮਾਲੀ  ਵਿਕਾਸ ਲਈ ਹੋਰ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਤੇ ਊਰਜਾ ਦੀ ਸਪਲਾਈ ਜ਼ਰੂਰੀ ਹੈ ਕਤਰ ‘ਚ ਰਹਿ ਰਹੇ 80 ਲੱਖ ਭਾਰਤੀ ਲੋਕਾਂ ਦਾ ਕਲਿਆਣ ਤੇ ਦੋਵਾਂ ਦੇਸ਼ਾਂ ‘ਚ ਅੱਤਵਾਦ ਦਾ ਸਾਹਮਣਾ ਕਰਨ ਲਈ ਰੱਖਿਆ ਤੇ ਖੁਫੀਆ ਸਹਿਯੋਗ ਵੀ ਦੋਵਾਂ ਪੱਖਾਂ ਲਈ ਅਹਿਮ ਹੈ
ਪ੍ਰਧਾਨ ਮੰਤਰੀ ਦੀ ਸਵਿਟਜਰਲੈਂਡ ਯਾਤਰਾ ਦਾ ਉਦੇਸ਼ ਐਨਐਸਜੀ ਦੀ ਮੈਂਬਰਸ਼ਿਪ ਲਈ ਉਸਦਾ ਸਮਰੱਥਨ ਹਾਸਲ ਕਰਨਾ ਸੀ ਇਸ ਤੋਂ ਇਲਾਵਾ ਮੋਦੀ  ਨੇ ਉੱਥੇ  ਗੁਪਤ ਬੈਂਕ ਖਾਤਿਆਂ ‘ਚ ਰੱਖੇ ਗਏ ਭਾਰਤੀ ਕਾਲੇ ਧਨ ਦਾ ਪਤਾ ਲਾਉਣ ‘ਤੇ ਵੀ ਜੋਰ ਦਿੱਤਾ ਹੈ ਭਾਰਤ ‘ਚ ਵਿਰੋਧੀ ਪੱਖ ਹਮੇਸ਼ਾ ਤੋਂ ਪ੍ਰਧਾਨ ਮੰਤਰੀ ਮੋਦੀ ‘ਤੇ ਵਿਅੰਗ ਕਰਦਾ ਰਹਿੰਦਾ ਹੈ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਕਾਲਾ ਧਨ  ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ ਇਸ ਲਈ ਇਸ ਬਾਰੇ ਸਵਿੱਸ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਭਰੋਸਾ ਭਾਰਤ ‘ਚ ਸਰਕਾਰ ਦੇ ਅਕਸ ‘ਚ ਸੁਧਾਰ ਕਰੇਗਾ
ਮੋਦੀ ਓਬਾਮਾ ਦੀ ਮੁਲਾਕਾਤ ਨਾਲ ਲੱਗਦੈ 2017 ਤੱਕ ਪੈਰਿਸ ਸਮਝੌਤਾ ਹੋ ਜਾਵੇਗਾ ਤੇ ਦੋਵਾਂ ਦੇਸ਼ਾਂ ‘ਚ ਗ਼ੈਰ ਫ਼ੌਜੀ ਪਰਮਾਣੂ ਸਮਝੌਤਾ ਲਾਗੂ ਹੋ ਜਾਵੇਗਾ ਅਮਰੀਕਾ ‘ਚ ਮੋਦੀ ਦਾ ਕਰਿਸ਼ਮਾ ਅਮਰੀਕੀ ਕਾਂਗਰਸ  ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨ  ਦੌਰਾਨ ਸਾਫ਼ ਵਿਖਾਈ ਦਿੱਤਾ ਅਮਰੀਕੀ ਸਾਂਸਦਾਂ ਨੇ ਵਾਰ-ਵਾਰ ਤਾੜੀ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੋਦੀ ਨੇ ਵੀ ਆਪਣੇ ਭਾਸ਼ਨ ਦੌਰਾਨ ਧਰਮ ਨੂੰ ਅੱਤਵਾਦ ਨਾਲ ਨਾ ਜੋੜਨ ‘ਤੇ ਜੋਰ ਦਿੱਤਾ ਅਮਰੀਕਾ ਨੇ ਵੀ ਐਨਐਸਜੀ ‘ਚ ਨਾ ਸਿਰਫ਼ ਭਾਰਤ ਦੀ ਮੈਂਬਰਸ਼ਿਪ ਦਾ ਸਮਰੱਥਨ ਕੀਤਾ ਸਗੋਂ ਮੋਦੀ  ਦੇ ਅਕਸ ‘ਚ ਵੀ ਬਦਲਾਅ ਆਇਆ ਹੈ ਕਿਉਂਕਿ ਦੋ ਸਾਲ ਪਹਿਲਾਂ ਤੱਕ ਅਮਰੀਕਾ ‘ਚ ਉਹ ਗੈਰ ਲੋੜੀਂਦੇ ਸਨ
ਭਾਰਤ ਨੇ ਐਨਐਸਜੀ ਦੀ ਮੈਂਬਰਸ਼ਿਪ ਲਈ ਮੈਕਸੀਕੋ ਦਾ ਸਮਰੱਥਨ ਵੀ ਹਾਸਲ ਕੀਤਾ ਮੋਦੀ ਦੀ ਮੈਕਸੀਕੋ ਯਾਤਰਾ ਇਸ ਲਈ ਵੀ ਅਹਿਮ ਹੈ ਕਿ ਮੈਕਸੀਕੋ ਨੇ 70  ਦੇ ਦਹਾਕੇ ‘ਚ ਮੇਡ ਇਨ ਮੈਕਸੀਕੋ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਦੇ ਚੱਲਦਿਆਂ ਮੈਕਸੀਕੋ ਇੱਕ ਨਿਰਮਾਣ ਕੇਂਦਰ ਤੇ ਸੰਸਾਰ ਦੀਆਂ 11ਵੀਆਂ ਸਭ ਤੋਂ ਵੱਡੀ ਅਰਥਵਿਵਸਥਾ ਬਣੀ   ਮੋਦੀ ਨੇ ਵੀ ਮੇਕ ਇਨ ਇੰਡੀਆ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਸਬੰਧ ‘ਚ ਭਾਰਤ ਮੈਕਸੀਕੋ ਦੀ ਨਕਲ ਕਰ ਸਕਦਾ ਹੈ ਕੁਲ ਮਿਲਾਕੇ ਮੋਦੀ  ਦੀਆਂ ਵਿਦੇਸ਼ ਯਾਤਰਾਵਾਂ ‘ਤੇ ਨਜ਼ਰ  ਰੱਖਣ ਦਾ ਮਤਲਬ ਹੈ ਪੂਰੇ ਵਿਸ਼ਵ ਦੀ ਯਾਤਰਾ ਕਰਨਾ ਉਨਾਂ ਨੇ 140 ਘੰਟਿਆਂ ਦੀ ਆਪਣੀ ਯਾਤਰਾ ਦੌਰਾਨ ਪੰਜ ਦੇਸ਼ਾਂ ਦੀ ਯਾਤਰਾ ਕੀਤੀ ਤੇ 45 ਤੋਂ ਜ਼ਿਆਦਾ ਮੁਲਾਕਾਤਾਂ ਕੀਤੀਆਂ ਇਹ ਦੱਸਦਾ ਹੈ ਕਿ ਭਾਰਤ  ਦੇ ਵਿਕਾਸ ਤੇ ਵੱਖ-ਵੱਖ ਦੇਸ਼ਾਂ ਤੇ ਕੌਮਾਂਤਰੀ  ਸੰਸਥਾਨਾਂ ‘ਚ ਭਾਰਤ ਨੂੰ ਯੋਗ ਥਾਂ ਦਵਾਉਣ ਲਈ ਮੋਦੀ ਕਿੰਨੇ ਯਤਨਸ਼ੀਲ ਹਨ
ਭਾਰਤੀ ਲੋਕਤੰਤਰੀ ਜੀਵਨ ‘ਚ ਮੋਦੀ ਦੇ ਸਮਰੱਥਕਾਂ ਤੇ ਵਿਰੋਧੀਆਂ ਵੱਲੋਂ ਵੱਖ-ਵੱਖ ਪੱਖ ਲੈਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ  ਨੂੰ ਵਿਦੇਸ਼ਾਂ ‘ਚ ਇੱਕ ਊਰਜਾਵਾਨ ਨੇਤਾ  ਵਜੋਂ ਜਾਣਿਆ ਜਾਂਦਾ ਹੈ ਤੇ ਇਹ ਦੇਸ਼ ਉਨ੍ਹਾਂ ਨੂੰ ਇੱਕ ਅਭਿਲਾਸ਼ੀ ਭਾਰਤ ਦੀ ਆਸ  ਵਜੋਂ ਵੇਖਦੇ ਹਨ ਮੋਦੀ  ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀਆਂ ਉਨ੍ਹਾਂ  ਤੋਂ ਆਸਾਂ ਵਧੀਆਂ ਹਨ ਤੇ ਇਹ ਆਸਾਂ ਅਜੇ ਤੱਕ ਘੱਟ ਨਹੀਂ ਹੋਈਆਂ  ਲਾਰਡ ਪਾਮਰ ਸਟੋਨ ਮੁਤਾਬਕ ਕੋਈ ਵੀ ਦੇਸ਼ ਸਥਾਈ ਸਾਥੀ ਜਾਂ ਸਥਾਈ ਦੁਸ਼ਮਣ ਨਹੀਂ ਹੁੰਦਾ, ਉਸਦੇ ਸਿਰਫ਼ ਹਿੱਤ ਸਥਾਈ ਹੁੰਦੇ ਹਨ ਤੇ ਇਸ  ਮੁਤਾਬਕ ਮੋਦੀ ਭਾਰਤ  ਦੇ ਸਾਮਾਜਿਕ ਆਰਥਿਕ ਵਿਕਾਸ ਲਈ ਆਪਣੀ ਕੂਟਨੀਤੀ ਦੀ ਵਰਤੋਂ ਕਰ ਰਹੇ ਹਨ ਭਾਵੇਂ ਉਨ੍ਹਾਂ ਦੀ ਇਸ ਯਾਤਰਾ ਦੀ ਸਫਲਤਾ ਇਸ ਯਾਤਰਾ ‘ਚ ਲਏ ਫ਼ੈਲਲਿਆਂ ‘ਤੇ ਅੱਗੇ ਕਾਰਜ ਕਰਨ ਨਾਲ ਯਕੀਨੀ ਹੋਵੇਗੀ ਵਰਤਮਾਨ ‘ਚ ਭਾਰਤ ਦੀਆਂ ਘਰੇਲੂ ਚੁਣੌਤੀਆਂ ਉਸਨੂੰ ਅੱਗੇ ਵਧਣੋਂ ਰੋਕ ਰਹੀਆਂ ਹਨ ਕਿਉਂਕਿ ਜਦੋਂ ਤੱਕ ਦੇਸ਼ ਵਿੱਚ ਕਿਰਤ ਕਾਨੂੰਨਾਂ ਤੇ ਟੈਕਸ ਪ੍ਰਣਾਲੀ ‘ਚ ਸੁਧਾਰ ਨਾ ਕੀਤਾ ਗਿਆ ਉਦੋਂ ਤੱਕ ਵਧੇਰੇ ਵਿਦੇਸ਼ੀ ਨਿਵੇਸ਼ ਦੀ ਆਸ ਨਹੀਂ ਕੀਤੀ ਜਾ ਸਕਦੀ ਇਸ ਲਈ ਬਿਹਤਰ ਹੋਵੇਗਾ ਕਿ ਸਫਲ ਕੂਟਨੀਤੀ ਦੇ ਨਾਲ-ਨਾਲ ਘਰੇਲੂ ਮੋਰਚੇ ‘ਤੇ ਵੀ ਕਦਮ ਚੁੱਕੇ ਜਾਣ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਕੋਈ ਵੀ ਭਾਰਤ ਦੀ ਰਾਹ ‘ਚ ਅੜਿੱਕਾ ਨਹੀਂ  ਬਣ ਸਕਦਾ

ਅੰਮ੍ਰਿਤਾ ਬੈਨਰਜੀ

ਪ੍ਰਸਿੱਧ ਖਬਰਾਂ

To Top