ਪੰਜਾਬ

ਸੀਐੱਮ ਦੇ ਆਪਣੇ ਸ਼ਹਿਰ ‘ਚ ਅਫਸਰਾਂ ਨੇ ਅਮਨ ਕਾਨੂੰਨ ਨੂੰ ਛਿੱਕੇ ਟੰਗਿਆ : ਰੱਖੜਾ

Officials, CM, Own, City, Sneezed, Law, Rakhra

ਪੰਜਾਬ ਦੇ ਲੋਕ ਤੜਫ਼ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ

ਪਟਿਆਲਾ, ਸੱਚ ਕਹੂੰ ਨਿਊਜ਼

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਅਮਰਿੰਦਰ ਦੇ ਆਪਣੇ ਸ਼ਹਿਰ ‘ਚ ਅਫਸਰਾਂ ਨੇ ਅਮਨ ਕਾਨੂੰਨ ਛਿੱਕੇ ‘ਤੇ ਟੰਗ ਦਿੱਤਾ ਹੈ, ਜਿਸ ਕਾਰਨ ਪਟਿਆਲਾ ਦੇ ਲੋਕਾਂ ‘ਚ ਹਾਹਕਾਰ ਮੱਚੀ ਪਈ ਹੈ। ਰੱਖੜਾ ਅੱਜ ਇੱਥੇ ਅਕਾਲੀ ਦਲ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਨਿਯੁਕਤ ਕੀਤੇ ਗਏ ਕੁਆਡੀਨੇਟਰ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ 11 ਅਗਸਤ ਨੂੰ ਚਹਿਲ ਪੇਲੈਸ ਵਿਚ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।

ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨੂੰ ਸ਼ਰੇਆਮ ਥਾਣੇ ਬੰਦ ਕਰਕੇ ਕੁੱਟਣਾ ਤੇ ਥਰਡ ਦਰਜ਼ੇ ਦਾ ਤਸ਼ਦੱਦ ਕਰਨ ਨੇ ਪੂਰੀ ਸਰਕਾਰ ਨੂੰ ਹੀ ਕਟਿਹਰੇ ‘ਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਇੱਕ ਥਾਣੇਦਾਰ ਦੇ ਇੰਨ੍ਹੇ ਹੌਂਸਲੇ ਬੁਲੰਦ ਹੋਣ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਆਪਣੇ ਅਧਿਕਾਰੀ ‘ਤੇ ਕੋਈ ਪਕੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਥਾਣੇਦਾਰ ਦੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਸਨ ਪਰ ਸੀਨੀਅਰ ਅਧਿਕਾਰੀ ਜਾਣਬੁੱਝ ਕੇ ਚੁੱਪ ਧਾਰੀ ਬੈਠੇ ਰਹੇ। ਸ੍ਰੀ ਰੱਖੜਾ ਨੇ  ਇਸ ਥਾਣੇਦਾਰ ਨੂੰ ਤਰੁੰਤ ਡਿਸਮਸ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹੇ ਲੋਕਾਂ ਨਾਲ ਲਿਹਾਜ਼ ਕੀਤੀ ਗਈ ਤਾਂ ਅਕਾਲੀ ਦਲ ਸਖਤ ਐਕਸ਼ਨ ਲਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਚੇਅਰਮੈਨ ਜਸਪਾਲ ਕਲਿਆਣ, ਵਿਸ਼ਨੂੰ ਸ਼ਰਮਾ ਸਾਬਕਾ ਚੇਅਰਮੈਨ, ਹਰਬਖਸ਼ ਸਿੰਘ ਚਹਿਲ, ਨਰਦੇਵ ਸਿੰਘ ਆਕੜੀ, ਸਾਬਕਾ ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਸੋਨੀ ਸਿੰਘ ਪੀਏ ਸਮੇਤ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top