Breaking News

ਦੁਰਵਿਹਾਰ ਦਾ ਸ਼ਿਕਾਰ ਹੁੰਦੇ ਹਨ ਘਰਾਂ ‘ਚ ਬਜ਼ੁਰਗ

ਭਾਰਤ ਦੇ 323 ਜ਼ਿਲ੍ਹਿਆਂ ਦੇ ਬਜ਼ੁਰਗਾਂ ਨਾਲ ਹੋਈ ਗੱਲਬਾਤ ਤੋਂ ਨਿਕਲਿਆ ਸਿੱਟਾ
ਨਵੀਂ ਦਿੱਲੀ. ਇੱਕ ਨਵੇਂ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਬਜ਼ੁਰਗ ਵਿਅਕਤੀਆਂ ਦੇ ਨਾਲ ਉਨ੍ਹਾਂ ਦੇ ਦੁਰਵਿਹਾਰ ਕੀਤਾ ਜਾਂਦਾ ਹੈ, ਭਾਵੇਂ ਹੀ ਉਨ੍ਹਾਂ ਦੀ ਆਰਥਿਕ ਜਾਂ ਸਮਾਜਿਕ ਹਾਲਤ, ਸਿਹਤ ਸਥਿਤੀ ਤੇ ਪਰਿਵਾਰ ‘ਚ ਉਨ੍ਹਾਂ ਦੀ ਭੂਮਿਕਾ ਜੋ ਵੀ ਹੋਵੇ। 15 ਜੂਨ ਨੂੰ ‘ਸੰਯੁਕਤ ਰਾਸ਼ਟਰ ਬਜ਼ੁਰਗ ਦੁਰਵਿਹਾਰ ਦਿਵਸ’ ਮੌਕੇ ਗੈਰ ਸਰਕਾਰੀ ਸੰਸਥਾ ‘ਏਜਵੇਲ ਫਾਊਂਡੇਸ਼ਨ’ ਨੇ ਭਾਰਤੀ ਘਰਾਂ ‘ਚ ਬਜ਼ੁਰਗਾਂ ਦੇ ਨਾਲ ਹੁੰਦੀ ਬਦਸਲੂਕੀ ਦੀ ਵਜ੍ਹਾ ਤੇ ਇਸ ਦਾ ਪ੍ਰਭਾਵ ਸਮਝਣ ਲਈ ਆਪਣੇ ਸਵੈਸੇਵਕਾਂ ਨੂੰ ਮਾਰਫਤ ਸਮੁੱਚੇ ਭਾਰਤ ਦੇ 323 ਜ਼ਿਲ੍ਹਿਆਂ ਦੇ 3400 ਤੋਂ ਜ਼ਿਆਦਾ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਇਸ ਦਾ ਮੁੱਖ ਕੇਂਦਰ ਬਜ਼ੁਰਗ ਲੋਕਾਂ ਦੀ ਲੋੜ ਤੇ ਅਧਿਕਾਰਾਂ ‘ਤੇ ਸੀ।
ਅਧਿਐਨ ‘ਚ ਪਾਇਆ ਗਿਆ ਕਿ 65 ਫੀਸਦੀ ਬਜ਼ੁਰਗ ਗਰੀਬ ਹਨ ਤੇ ਉਨ੍ਹਾਂ ਦੀ ਆਮਦਨ ਦਾ ਕੋਈ ਸਰੋਤ ਨਹੀਂ ਹੈ। 35 ਫੀਸਦੀ ਕੋਲ ਧਨ ਜਾਂ ਜਾਇਦਾਦ, ਬਚਤ, ਨਿਵੇਸ਼, ਜੱਦੀ ਧਨ ਤੇ ਲਾਇਕ ਬੱਚੇ ਹਨ ਭਾਵੇਂ ਉਨ੍ਹਾਂ ਦੀ ਆਰਥਿਕ ਸਥਿਤੀ ਜੋ ਵੀ ਹੋਵੇ, ਜ਼ਿਆਦਾਤਰ ਬਜ਼ੁਰਗਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਦੁਰਵਿਹਾਰ ਕੀਤਾ ਜਾਂਦਾ ਹੈ।
2025 ਤੱਕ 1.2 ਅਰਬ ਹੋ ਜਾਵੇਗੀ ਬਜ਼ੁਰਗਾਂ ਦੀ ਗਿਣਤੀ

ਸੰਯੁਕਤ ਰਾਸ਼ਟਰ ਦੇ ਇੱਕ ਅਨੁਮਾਨ ਅਨੁਸਾਰ ਸੰਨ 2025 ਤੱਕ ਦੁਨੀਆ ਭਰ ‘ਚ 60 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦੀ ਗਿਣਤੀ 1.2 ਅਰਬ ਹੋ ਜਾਵੇਗੀ ਤੇ ਵਿਸ਼ਵ ਤੌਰ ‘ਤੇ ਗਰੀਬ ਚਾਰ ਤੋਂ ਛੇ ਫੀਸਦੀ ਬਜ਼ੁਰਗ ਵਿਅਕਤੀਆਂ ਕੋਲ ਘਰ ‘ਚ ਕਿਸੇ ਨਾ ਕਿਸੇ ਤਰ੍ਹਾਂ ਦਾ ਬੁਰਾ ਵਿਹਾਰ ਕੀਤਾ ਜਾਂਦਾ ਹੈ।
37 ਫੀਸਦੀ ਨੇ ਮੰਨਿਆ ਸਮਾਜਿਕ ਜੀਵਨ ‘ਤੇ ਬੰਦਿਸ਼
ਸਰਵੇਖਣ ‘ਚ ਸ਼ਾਮਲ ਕੀਤੇ ਗਏ 9 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਦਾ ਸਰੀਰਕ ਤੌਰ ‘ਤੇ  ਸੋਸ਼ਣ ਹੋਣਾ ਹੈ, ਜਦੋਂਕਿ 13 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਹੋਰ 13 ਫੀਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਨਸਿਕ ਯਾਤਨਾਵਾਂ ਦਿੱਤੀਆਂ ਜਾਂਦੀਆਂ ਹਨ। 20 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਦੇ ਸਮਾਜਿਕ ਜੀਵਨ ‘ਤੇ ਬੰਦਿਸ਼ ਰੱਖੀ ਜਾਂਦੀ ਹੈ। 37 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਨਾਲ ਦੁਰਵਿਹਾਰ ਤੇ ਗਲਤ ਸਲੂਕ ਕੀਤਾ ਜਾਂਦਾ ਹੈ। ਜਦੋਂਕਿ ਅੱਠ ਫੀਸਦੀ ਨੇ ਸੋਸ਼ਣ ਦੇ ਹੋਰ ਤਰੀਕਿਆਂ ਬਾਰੇ ‘ਚ ਦੱਸਿਆ।
ਐਨਜੀਓ ਦੇ ਮੁੱਖੀ ਹਿਮਾਂਸ਼ੁ ਰਥ ਨੇ ਕਿਹਾ ਕਿ ਬਜ਼ੁਰਗਾਂ ਕੋਲ ਆਪਣੇ ਨਾਲ ਹੋਣ ਵਾਲੇ ਦੁਰਵਿਹਾਰ ਨੂੰ ਰੋਕਣ ਲਈ ਸਰਕਾਰ ਨੂੰ ਜਾਗਰੂਕਤਾ ਫੈਲਾਉਣੀ ਚਾਹੀਦਾ ਹੈ, ਪ੍ਰਸ਼ਾਸਨ ਦੇ ਹਰ ਪੱਧਰ ‘ਤੇ ਬੁਢਾਪੇ ਨਾਲ ਸਬੰਧਿਤ ਮੁੱਦੇ ਨੂੰ ਲੈ ਕੇ ਐਡਵੋਕੇਸੀ ਫੈਲਾਉਣੀ ਚਾਹੀਦੀ ਹੈ ਤੇ ਬਜ਼ੁਰਗ ਵਿਅਕਤੀਆਂ ਦੇ ਹਿੱਤਾਂ ਦੇ ਸਰਵੇਖਣ ਨਾਲ ਸਬੰਧਿਤ ਰੱਖਣ ਵਾਲੀਆਂ ਨੀਤੀਆਂ ਨੂੰ ਲਾਗੂ ਕਰਨਾ ਯਕੀਨੀ ਕਰਨਾ ਚਾਹੀਦਾ ਹੈ।

ਪ੍ਰਸਿੱਧ ਖਬਰਾਂ

To Top