ਸੰਪਾਦਕੀ

ਖੇਡਾਂ ਦਾ ਉਲਝਿਆ ਤਾਣਾ-ਬਾਣਾ

ਉਲੰਪਿਕ ‘ਚ ਭਾਗ ਲੈਣ ਤੋਂ ਪਹਿਲਾਂ ਹੀ ਦੇਸ਼ ਅੰਦਰ ਹੀ ਖਿਡਾਰੀਆਂ ਦਾ ਡੋਪਿੰਗ ਦੇ ਦੋਸ਼ਾਂ ‘ਚ ਘਿਰਨਾ ਨਿਰਾਸ਼ਾ ਵਾਲੀ ਗੱਲ ਹੈ ਪਹਿਲਵਾਨ ਨਰਸਿੰਘ ਤੇ ਗੋਲ਼ਾ ਸੁਟਾਵੇ ਇੰਦਰਜੀਤ ਸਿੰਘ ਦੇ ਡੋਪਿੰਗ ‘ਚ ਫੇਲ੍ਹ ਹੋ ਜਾਣ ਤੋਂ ਬਾਅਦ ਵਿਵਾਦ ਡੂੰਘਾ ਹੋ ਗਿਆ  ਨਰਸਿੰਘ ਇਸ ਪਿੱਛੇ ਸਾਜਿਸ਼ ਦੱਸ ਰਹੇ ਹਨ ਖਿਡਾਰੀ ਇੱਕ-ਦੂਜੇ ਲਈ ਇਸ਼ਾਰੇ-ਇਸ਼ਾਰੇ ‘ਚ ਦੋਸ਼ ਵੀ ਲਾ ਰਹੇ ਹਨ ਨਰਸਿੰਘ ਦੀ ਗੱਲ ਜੇਕਰ ਸੱਚੀ ਹੈ ਤਾਂ ਉਸ ਨੂੰ ਖਾਣੇ ‘ਚ ਪਾਬੰਦੀਸ਼ੁਦਾ ਚੀਜ਼ ਖਵਾਉਣ ਵਾਲਾ ਵੀ ਕੋਈ ਖਿਡਾਰੀ ਹੈ ਇਹ ਘਟਨਾਚੱਕਰ ਖੇਡਾਂ ‘ਚ ਆ ਰਹੇ ਨਿਘਾਰ ਦਾ ਸਬੂਤ ਹੀ ਹੈ Àੁੱਕਤ ਮਾਮਲਿਆਂ ਦੀ ਸੱਚਾਈ ਇੱਕਦਮ ਸਾਹਮਣੇ ਆਉਣ ਵਾਲੀ ਨਹੀਂ ਪਰ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਖੇਡ ਜਗਤ ਵੀ ਸਿਆਸਤ ਨੂੰ ਚਿੰਬੜੀਆਂ ਬੁਰਾਈਆਂ ਨਾਲ ਗ੍ਰੱਸਿਆ ਗਿਆ ਹੈ ਜਿਸ ਚੀਜ਼ ਨਾਲ ਪੈਸਾ ਤੇ ਸ਼ੁਹਰਤ ਜੁੜ ਜਾਂਦੀ ਹੈ ਬੁਰਾਈਆਂ ਉੱਥੇ ਘਰ ਕਰ ਜਾਂਦੀਆਂ ਹਨ ਉਲੰਪਿਕ ‘ਚ ਮਾੜੇ ਪ੍ਰਦਰਸ਼ਨ ਕਾਰਨ ਕੇਂਦਰ ਤੇ ਰਾਜ ਸਰਕਾਰਾਂ ਨੇ ਆਪਣੇ-ਆਪਣੇ ਪੱੱਧਰ ‘ਤੇ ਕਰੋੜਾਂ ਰੁਪਏ ਦੇ ਇਨਾਮ ਰੱਖ ਦਿੱਤੇ ਹਨ ਭਾਵੇਂ ਸਰਕਾਰਾਂ ਦੀ ਮਨਸ਼ਾ ਖਿਡਾਰੀਆਂ ਦਾ ਹੌਂਸਲਾ ਵਧਾਉਣਾ ਹੈ ਪਰ ਇਸ ਦਾ ਉਲਟਾ ਅਸਰ ਵੀ ਹੋਇਆ ਹੈ ਕਿ ਖਿਡਾਰੀ ਲੋਭੀ ਬਣ ਗਏ ਹਨ ਇਮਾਨਾਦਾਰੀ, ਸੱਚਾਈ ਤੇ ਮਿਹਨਤ ਵਾਰਗੇ ਗੁਣਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ ਸਾਜਿਸ਼ਾਂ ਘੜਨ ਦੇ ਦੋਸ਼ ਵੀ ਲੱਗ ਰਹੇ ਹਨ ਭਾਈ-ਭਤੀਜਾਵਾਦ ਦਾ ਰੁਝਾਨ ਵੀ ਇਨਾਮੀ ਰਾਸ਼ੀ, ਨੌਕਰੀ ਤੇ ਤਰੱਕੀ ਕਾਰਨ ਵਧਿਆ ਹੈ ਖਿਡਾਰੀਆਂ ਦੀ ਚੋਣ ‘ਤੇ ਵੀ ਸਵਾਲ ਉੱਠਦੇ ਰਹੇ ਹਨ ਖੇਡ ਢਾਂਚੇ ਨੂੰ ਸਾਫ਼-ਸੁਥਰਾ ਬਣਾਉਣ ਲਈ ਖਿਡਾਰੀਆਂ ‘ਚ ਇਮਾਨਦਾਰੀ, ਮਿਹਨਤ, ਸੱਚਾਈ ਵਰਗੇ ਗੁਣਾਂ ਨੂੰ ਪ੍ਰਫੁੱਲਤ ਕਰਨ ਦੀ ਜ਼ਰੂਰਤ ਹੈ ਇਨਾਮ ਖਿਡਾਰੀ ਦਾ ਮਾਣ-ਸਨਮਾਨ ਹੈ ਜੋ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ ਪਰ ਖਿਡਾਰੀ ਦੀ ਮਿਹਨਤ ਨੂੰ ਸਿਰਫ਼ ਪੈਸੇ ਨਾਲ ਤੋਲਣਾ ਖੇਡ ਭਾਵਨਾ ਨੂੰ ਛੋਟਾ ਕਰਨਾ ਹੈ ਸਿਆਸੀ ਪਹੁੰਚ ਨਾਲ ਯੋਗ ਖਿਡਾਰੀਆਂ ਨਾਲ ਅਨਿਆ ਹੁੰਦਾ ਹੈ ਜਿਸ ਨੂੰ ਖਤਮ ਕੀਤੇ ਜਾਣ ਦੀ ਜ਼ਰੂਰਤ ਹੈ ਇਸੇ ਕਾਰਨ ਬਹੁਤ ਸਾਰੇ ਖਿਡਾਰੀ ਖੇਡਣਾ ਹੀ ਛੱਡ ਜਾਂਦੇ ਹਨ ਖੇਡਾਂ ‘ਚ ਖੇਡਾਂ ਹੀ ਰਹਿਣ ਤੇ ਇਨ੍ਹਾਂ ‘ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਜ਼ਰੂਰੀ ਹੈ  ਕਿਸੇ ਖਿਡਾਰੀ ਨੂੰ ਧੋਖੇ ਨਾਲ ਨਸ਼ਾ ਦੇਣਾ ਤਾਂ ਰਾਖਸ਼ੀ ਸੋਚ ਦਾ ਸਬੂਤ ਹੈ ਨਰਸਿੰਘ ਤੇ ਇੰਦਰਜੀਤ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚਾਈ ਸਾਹਮਣੇ ਆਏ ਤੇ ਖਿਡਾਰੀਆਂ ਨੂੰ ਨਿਆਂ ਮਿਲ ਸਕੇ ਖੇਡ ਸੰਸਥਾਵਾਂ ਨੂੰ ਆਪਣਾ ਸਾਰਾ ਕੰਮਕਾਜ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਚਲਾਕ ਤੇ ਸਿਫ਼ਾਰਸ ਵਾਲੇ ਖਿਡਾਰੀ ਅਸਲੀ ਦਾਅਵੇਦਾਰ ਖਿਡਾਰੀਆਂ ਦਾ ਭਵਿੱਖ ਖਰਾਬ ਨਾ ਕਰ ਸਕਣ

ਪ੍ਰਸਿੱਧ ਖਬਰਾਂ

To Top