ਪੰਜਾਬ

ਜ਼ਹਿਰੀਲਾ ਖਾਣਾ ਖਾਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

ਬਰਨਾਲਾ/ਮਹਿਲ ਕਲਾਂ,  (ਜੀਵਨ ਰਾਮਗੜ/ਜਸਵੰਤ ਸਿੰਘ)  ਬਰਨਾਲਾ ਦੇ ਪਿੰਡ ਹਮੀਦੀ ਵਿਖੇ ਇੱਕ ਕਿਸਾਨ ਦੇ ਖੇਤ ਵਿੱਚ ਟਿਊਬਵੈੱਲ ਦੀ ਮੋਟਰ ‘ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬੀਤੀ ਰਾਤ ਜ਼ਹਿਰੀਲਾ ਖਾਣਾ-ਖਾਣ ਕਾਰਨ ਇੱਕ ਦੀ ਮੌਤ ਹੋ ਗਈ ਜਦਕਿ 7 ਵਿਅਕਤੀਆਂ ਦੀ ਹਾਲਤ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਦੇ ਡਾਟਕਰਾਂ ਦੀ ਟੀਮ ਨੇ ਅੱਗੇ ਰੈਫ਼ਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਹਮੀਦੀ ਕਰਮਗੜ ਰੋਡ ‘ਤੇ ਸਥਿਤ ਕਿਸਾਨ ਰਾਮ ਸਿੰਘ ਪੁੱਤਰ ਮੱਘਰ ਸਿੰਘ ਹਮੀਦੀ ਦੇ ਖੇਤ ਵਿੱਚ ਮੋਟਰ ‘ਤੇ ਕੁਝ ਦਿਨ ਪਹਿਲਾਂ 8 ਪ੍ਰਵਾਸੀ ਮਜ਼ਦੂਰ ਝੋਨਾ ਲਗਾਉਣ ਲਈ ਰਹਿ ਰਹੇ ਸਨ ਜਦੋ ਉਨ੍ਹਾਂ ਝੋਨਾ ਲਗਾ ਕੇ ਰਾਤ 10 ਵਜੇ ਦੇ ਕਰੀਬ ਖਾਣਾ ਖਾਧਾ ਤਾਂ ਇੱਕ ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਨਾਲ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਨਾਲ ਦੀ ਮੋਟਰ ‘ਤੇ ਰਹਿ ਰਹੇ ਆਪਣੇ ਸਾਥੀਆਂ ਨੂੰ ਫੋਨ ਰਾਹੀਂ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ ਉਹਨਾਂ ਨੇ ਤੁਰੰਤ ਖੇਤ ਮਾਲਕ ਦੀ ਮੱਦਦ  ਨਾਲ ਰਾਤ 1 ਵਜੇ ਉਕਤ 8 ਪ੍ਰਵਾਸੀ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਾਇਆ ਜਿੱਥੇ ਇੱਕ ਮਜ਼ਦੂਰ ਰਾਜ ਕੁਮਾਰ (22) ਵਾਸੀ ਪੁਰਵੀ ਓਰਮੀ ਜ਼ਿਲ੍ਹਾ ਰਾਜੀਆ (ਬਿਹਾਰ) ਦੀ ਮੌਤ ਹੋ ਗਈ ਅਤੇ 7 ਮਜ਼ਦੂਰ ਦੀ ਹਾਲਤ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। 2 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top