ਦਿੱਲੀ

ਹਥਨੀਕੁੰਡ ਬੈਰਾਜ ਤੋਂ ਯਮੁਨਾ ‘ਚ ਛੱਡਿਆ ਇੱਕ ਲੱਖ 80 ਹਜ਼ਾਰ ਕਿਊਸਕ ਪਾਣੀ

Water, Released, Hathnikund, Barrage, Yamuna

ਵਧਿਆ ਖ਼ਤਰਾ, ਦਿੱਲੀ ‘ਤੇ ਭਾਰੀ ਅਗਲੇ 72 ਘੰਟੇ, ਅਲਰਟ

ਯਮੁਨਾ ਨਾਲ ਲੱਗਦੇ ਇਲਾਕਿਆਂ ‘ਚ ਹੋ ਸਕਦੈ ਨੁਕਸਾਨ

ਨਵੀਂ ਦਿੱਲੀ, ਏਜੰਸੀ

ਦਿੱਲੀ-ਐਨਸੀਆਰ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਅੱਜ ਸਵੇਰੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਇਸ ਕਾਰਨ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ‘ਚ ਭਾਰੀ ਜਾਮ ਲੱਗਾ ਹੈ ਕਈ ਸੜਕਾਂ ‘ਤੇ ਲੋਕ ਘੰਟਿਆਂ ਤੋਂ ਫਸੇ ਹਨ ਐਨਐਚ-24, ਗਾਜੀਪੁਰ ਮੁਰਗਾ ਮੁੰਡੀ, ਖਜੂਰੀ ਚੌਂਕ, ਮੋਦੀ ਮਿਲ ਫਲਾਈਓਵਰ ਕੋਲ ਜਾਮ ਹੈ ਗੀਤਾ ਕਲੋਨੀ ਤੋਂ ਪੁਸ਼ਤਾ ਰੋਡ, ਸੂਰਜਕੁੰਡ ਤੋਂ ਪ੍ਰਹਿਲਾਦ ਪੁਰ ਤੇ ਮਿਊਰ ਵਿਹਾਰ ਫੇਜ-2 ਸਬਵੇ ‘ਤੇ ਭਾਰੀ ਜਾਮ ਲੱਗਾ ਹੈ ਹਰਿਆਣਾ ਨੇ ਹਥਨੀਕੁੰਡ ਬੈਰਾਜ ਤੋਂ ਯਮੁਨਾ ‘ਚ ਇੱਕ ਲੱਖ 80 ਹਜ਼ਾਰ ਕਿਊਸਨ ਪਾਣੀ ਛੱਡਿਆ ਹੈ ਜੋ ਲਗਾਤਾਰ ਦਿੱਲੀ ਵੱਲ ਵੱਧ ਰਿਹਾ ਹੈ ਇਹ ਬਰਸਾਤੀ ਪਾਣੀ 72 ਘੰਟਿਆਂ ਤੋਂ ਬਾਅਦ ਦਿੱਲੀ ਦੇ ਹੇਠਲੇ ਇਲਾਕਿਆਂ ‘ਚ ਪਹੁੰਚ ਕੇ ਤਬਾਹੀ ਮਚਾ ਸਕਦਾ ਹੈ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਭਾਰੀ ਮੀਂਹ ਕਾਰਨ ਗ੍ਰੇਟਰ ਨੋਇਡਾ ਦੇ ਮੁਬਾਰਕਪੁਰ ‘ਚ ਤੇ ਆਗਰਾ ‘ਚ ਵੀ ਇੱਕ ਇਮਾਰਤ ਡਿੱਗਣ ਦੀ ਖਬਰ ਹੈ ਇਮਾਰਤ ਦੇ ਮਲਬੇ ‘ਚੋਂ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ।

ਫਿਲਹਾਲ ਇਸ ਘਟਨਾ ‘ਚ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਮੀਂਹ ਨਾਲ ਖਾਸ ਕਰਕੇ ਸਕੂਲੀ ਬੱਸਾਂ ਦੇ ਨਾ ਆਉਣ ਜਾਂ ਕਾਫ਼ੀ ਦੇਰ ਨਾਲ ਆਉਣ ਦੀ ਵਜ੍ਹਾ ਕਾਰਨ ਬੱਚਿਆਂ ਤੇ ਮਾਪਿਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਸ਼ਿਮਲਾ-ਕਾਲਕਾ ਦਰਮਿਆਨ ਅੱਜ ਜ਼ਮੀਨਖਿਸਕਣ ਕਾਰਨ ਪਰਵਾਨੂ ਦੇ ਨੇੜੇ ਕੋਰੀਕ-ਅੰਬਾਲਾ ਕੌਮੀ ਰਾਜਮਾਰਗ ‘ਤੇ ਕਈ ਘੰਟਿਆਂ ਤੱਕ ਜਾਮ ਰਿਹਾ ਕਾਲਕਾ ਤੋਂ ਸ਼ਿਮਲਾ ਦਰਮਿਆਨ ਕੌਮੀ ਰਾਜਮਾਰਗ ਨੂੰ ਚੌੜਾ ਕਰਨ ਲਈ ਕੱਟੇ ਗਏ ਪਹਾੜਾਂ ‘ਤੇ ਚੱਟਾਨਾਂ ਡਿੱਗ ਰਹੀਆਂ ਹਨ ਤੇ ਪਹਾੜ ਮਲਬਾ ਤੇ ਵੱਡੇ ਪੱਥਰ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top