Breaking News

ਪਾਕਿਸਤਾਨ ‘ਚ ਮੋਦੀ ਖਿਲਾਫ਼ ਕੀਤੀ ਗਈ ਪਟੀਸ਼ਨ ਦਾਇਰ

ਲਾਹੌਰ, (ਭਾਸ਼ਾ)। ਪਾਕਿਸਤਾਨ ਦੀ ਇੱਕ ਅਦਾਲਤ ‘ਚ ਅੱਜ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ‘ਚ  ਨਿਰਦੋਸ਼ ਕਸ਼ਮੀਰੀਆਂ ਦੇ ਕਤਲ ਦੇ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਫਾ ਐੱਫਆਈਆਰ ਦਰਜ ਕਰਨ  ਦੀ ਮੰਗ ਕੀਤੀ ਗਈਹੈ। ਐਡਵੋਕੇਟ ਅਬਦੁਲ ਹਮੀਦ ਨੇ ਇਹ ਪਟੀਸ਼ਨ ਲਾਹੌਰਰ ਹਾਈਕੋਰਟ ‘ਚ ਇਸ ਆਧਾਰ ‘ਤੇ ਦਾਇਰ ਕੀਤੀ ਕਿ ਮੋਦੀ ਦੇ ਆਦੇਸ਼ ‘ਤੇ ਕਸ਼ਮੀਰ ‘ਚ ਨਿਰਦੋਸ ਲੋਕਾਂ ਦਾ ਕਤਲ ਕੀਤਾ ਗਿਆ ਹੈ।
ਹਮੀਦ ਨੇ ਦੱਸਿਆ ਕਿ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਪਾਕਿਸਤਾਨ ਦੰਡਾਵਲੀ ਤੇ ਅੱਤਵਾਦ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮੋਦੀ ਖਿਲਾਫ਼ ਐੱਫਆਈਆਰ ਦਰਜ ਕਰਾਉਣ ਦਾ ਆਦੇਸ ਦਿੱਤਾ ਜਾਵੇ। ਇਹ ਪਟੀਸ਼ਨ ਜੰਮੂ-ਕਸ਼ਮੀਰ ‘ਚ ਦੰਗਾ ਭੜਕਾਉਣ ਦੀ ਸਾਜਿਸ਼ ਘੜਨ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਖਿਲਾਫ਼ ਇੱਕ ਭਾਰਤੀ ਅਦਾਲਤ ‘ਚ ਦਾਇਰ ਇੱਕ ਪਟੀਸ਼ਨ ਦੀ ਕਾਟ ਵਜੋਂ ਦਾਇਰ ਕੀਤੀ ਗਈ ਪ੍ਰਤੀਤ ਹੁੰਦੀ ਹੈ।

ਪ੍ਰਸਿੱਧ ਖਬਰਾਂ

To Top