Breaking News

ਪਾਕਿਸਤਾਨ ‘ਚ ਰੇਲ ਹਾਦਸਾ, 6 ਮਰੇ, 150 ਤੋਂ ਵੱਧ ਜ਼ਖ਼ਮੀ

ਇਸਲਾਮਾਬਾਦ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ‘ਚ ਅੱਜ ਸਵੇਰੇ ਦੋ ਰੇਲ ਗੱਡੀਆਂ ਦੇ ਆਪਸ ‘ਚ ਟਕਰਾ ਜਾਣ ਨਾਲ ਘੱਟ ਤੋਂ ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 10 ਦੀ ਹਾਲਤ ਗੰਭੀਰ ਹੈ।
ਜੀਓ ਟੀਵੀ ਦੀ ਰਿਪੋਰਟ ਮੁਤਾਬਕ ਕਰਾਚੀ ਜਾ ਰਹੀ ਅਵਾਮ ਐਕਸਪ੍ਰੈੱਸ ਮੁਲਤਾਨ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ ਮਾਲਗੱਡੀ ਨਾਲ ਟਕਰਾ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਚਾਰ ਡੱਬੇ ਪਲਟ ਗਏ।

ਪ੍ਰਸਿੱਧ ਖਬਰਾਂ

To Top