Breaking News

ਕਾਬੁਲ ਧਮਾਕੇ ‘ਚ ਪਾਕਿਸਤਾਨ ਦਾ ਹੱਥ : ਅਫਗਾਨਿਸਤਾਨ

ਏਜੰਸੀ, ਕਾਬਲ

ਅਫਗਾਨਿਸਤਾਨ ਸਰਕਾਰ ਨੇ ਕੱਲ੍ਹ ਕਾਬੁਲ ‘ਚ ਹੋਏ ਭਿਆਨਕ ਆਤਮਘਾਤੀ ਹਮਲੇ ‘ਚ ਪਾਕਿਸਤਾਨ ਸਰਕਾਰ ‘ਤੇ ਅੱਤਵਾਦੀਆਂ ਨੂੰ ਮੱਦਦ ਦੇਣ ਦਾ ਦੋਸ਼ ਲਾਇਆ ਹੈ ਇਸ ਹਮਲੇ ‘ਚ ਘੱਟੋਂ-ਘੱਟ 95 ਵਿਅਕਤੀ ਮਾਰੇ ਗਏ ਸਨ ਤੇ 250 ਤੋਂ ਵੱਧ ਜ਼ਖਮੀ ਹੋ ਗਏ ਸਨ ਆਰਟੀਈ ਨਿਊਜ਼ ਨੇ ਅੱਜ ਆਪਣੀ ਰਿਪੋਰਟ ‘ਚ ਦੱਸਿਆ ਕਿ ਇਸ ਹਮਲੇ ਨੂੰ ਤਾਲਿਬਾਨ ਨਾਲ ਜੁੜੇ ਹੱਕਾਨੀ ਨੈੱਟਵਰਕ ਨੇ ਅੰਜ਼ਾਮ ਦਿੱਤਾ ਹੈ, ਜਿਸ ਨੂੰ ਪਾਕਿਸਤਾਨ ਦੀ

ਹਮਾਇਤ ਹਾਸਲ ਹੈ ਇਹ ਅਫ਼ਗਾਨਿਸਤਾਨ ‘ਚ ਹਾਲ ਦੇ ਮਹੀਨਿਆਂ ‘ਚ ਸਭ ਤੋਂ ਭਿਆਨਕ ਆਤਮਘਾਤੀ ਹਮਲਾ ਹੈ ਹਾਲਾਂਕਿ ਪਾਕਿਸਤਾਨ ਇਸ ਤਰ੍ਹਾਂ ਦੇ ਹਮਲਿਆਂ ‘ਚ ਆਪਣੀ ਭੂਮਿਕਾ ਤੋਂ ਨਾਂਹ ਕਰਦਾ ਰਿਹਾ ਹੈ ਇਸ ਦਰਮਿਆਨ ਸੁਰੱਖਿਆ ਫੋਰਸਾਂ ਨੇ ਸੰਭਾਵਨਾ ਪ੍ਰਗਟ ਕੀਤੀ ਕਿ ਭਵਿੱਖ ‘ਚ ਅਜਿਹੇ ਹੋਰ ਹਮਲਿਆਂ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ ਪਿਛਲੇ ਹਫ਼ਤੇ ਕਾਬੁਲ ਦੇ ਇੰਟਰਕਾਂਟੀਨੈਂਟਲ ਹੋਟਲ ‘ਤੇ ਹਮਲੇ ਨੂੰ ਵੀ ਤਾਲਿਬਾਨ ਨੇ ਅੰਜ਼ਾਮ ਦਿੱਤਾ ਸੀ, ਜਿਸ ‘ਚ ਅੱਤਵਾਦੀਆਂ ਨੇ 20 ਵਿਦੇਸ਼ੀ ਸੈਲਾਨੀਆਂ ਦਾ ਕਤਲ ਕਰ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top