Breaking News

ਭਾਰਤ ਦੇ ਸਖ਼ਤ ਰੁਖ ਅੱਗੇ ਝੁਕਿਆ ਫਲਸਤੀਨ, ਪਾਕਿਸਤਾਨ ਤੋਂ ਰਾਜਦੂਤ ਵਾਪਸ ਬੁਲਾਇਆ

Palestine, Ambassador,Pakistan, India, Objection

ਏਜੰਸੀ
ਨਵੀਂ ਦਿੱਲੀ, 31 ਦਸੰਬਰ।

ਪਾਕਿਸਤਾਨ ਵਿੱਚ ਅੱਤਵਾਦ ਨੂੰ ਸ਼ਹਿ ਦੇ ਰਹੇ ਅਤੇ ਮੁੰਬਈ ਹਮਲੇ  ਦੇ ਮਾਸਟਰ ਮਾਈਂਡ ਇੱਕ ਕਰੋੜ ਡਾਲਰ ਦੇ ਇਨਾਮ ਅੱਤਵਾਦੀ ਹਾਫਿਜ਼ ਸਈਅਦ ਨਾਲ ਹੱਥ ਮਿਲਾਉਣ ਵਾਲੇ ਫਲਸਤੀਨ ਦੇ ਰਾਜਦੂਤ ਵਾਲਿਦ ਅਬੁ ਅਲੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਰਾਵਲਪਿੰਡੀ ਵਿੱਚ ਹਾਫ਼ਿਜ ਸਈਅਦ ਨਾਲ ਮੰਚ ਸਾਂਝਾ ਕਰਨ ‘ਤੇ ਭਾਰਤ ਦੇ ਸਖ਼ਤ ਵਿਰੋਧ ਪਿੱਛੋਂ ਫਲਸਤੀਨ ਨੇ ਆਪਣਾ ਰਾਜਦੂਤ ਇਸਲਾਮਾਬਾਦ ਤੋਂ ਵਾਪਸ ਬੁਲਾ ਲਿਆ ਹੈ। ਭਾਰਤ ਨੇ ਇਸ ਸਬੰਧੀ ਫਲਸਤੀਨ ਨੂੰ ਸ਼ਿਕਾਇਤ ਕੀਤੀ ਸੀ।

ਡਿਪਲੋਮੈਟ ਸੂਤਰਾਂ ਅਨੁਸਾਰ ਭਾਰਤ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਪਿੱਛੋਂ ਫਲਸਤੀਨ ਪ੍ਰਸ਼ਾਸਨ ਨੇ ਇਸਲਾਮਾਬਾਦ ‘ਚ ਤਾਇਨਾਤ ਆਪਣੇ ਰਾਜਦੂਤ ਨੂੰ ਪਾਕਿਸਤਾਨ ਤੋਂ ਵਾਪਸ ਬੁਲਾ ਲਿਆ ਹੈ। ਅੱਤਵਾਦ ਖਿਲਾਫ਼ ਭਾਰਤ ਵੱਲੋਂ ਚਲਾਏ ਜਾ ਰਹੇ ਡਿਪਲੋਮੈਟਿਕ ਅਭਿਆਨ ਵਿੱਚ ਭਾਰਤ ਦੀ ਇਹ ਵੱਡੀ ਕੂਟਨੀਤਕ ਜਿੱਤ ਹੈ।

ਜ਼ਿਕਰਯੋਗ ਹੈ ਕਿ ਇੱਥ ਹਫ਼ਤੇ ਪਹਿਲਾਂ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੇ ਪੱਖ ਵਿੱਚ ਵੋਟ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਉਸ ਪ੍ਰਸਤਾਵ ਦੀ ਹਮਾਇਤ ਕੀਤੀ ਸੀ, ਜਿਸ ਵਿੱਚ ਅਮਰੀਕਾ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੱਸਣ ਦੀ ਨਿੰਦਿਆ ਕੀਤੀ ਗਈ ਸੀ। ਇਜ਼ਰਾਈਲ ਦੇ ਨਾਲ ਭਾਰਤ ਦੇ ਗਹਿਰਾਉਂਦੇ ਰੱਖਿਆ ਅਤੇ ਫੌਜੀ ਰਿਸ਼ਤਿਆਂ ਦੇ ਬਾਵਜ਼ੂਦ ਭਾਰਤ ਨੇ ਫਲਸਤੀਨ ਮਸਲੇ ‘ਤੇ ਆਪਣਾ ਇਤਿਹਾਸਕ ਰੁਖ ਬਰਕਰਾਰ ਰੱਖਿਆ, ਜਿਸਦਾ ਫਲਸਤੀਨੀ ਪ੍ਰਸ਼ਾਸਨ ਨੇ ਸਵਾਗਤ ਕੀਤਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ ਕਿ ਫਲਸਤੀਨੀ ਅਧਿਕਾਰੀਆਂ ਨੂੰ ਸਾਫ਼ ਦੱਸਿਆ ਗਿਆ ਕਿ ਰਾਵਲਪਿੰਡੀ ਵਿੱਚ ਲਸ਼ਕਰ-ਏ-ਤੈਅਬਾ ਦੇ ਮੁਖੀ ਹਾਫਿਜ਼ ਸਈਅਦ ਨਾਲ ਫਲਸਤੀਨੀ ਰਾਜਦੂਤ ਦਾ ਬੈਠਣਾ ਭਾਰਤ ਨੂੰ ਕਦੇ ਮਨਜ਼ੂਰ ਨਹੀਂ ਹੋਵੇਗਾ। ਬੁਲਾਰੇ ਨੇ ਕਿਹਾ ਕਿ ਫਲਸਤੀਨੀ ਰਾਜਦੂਤ ਅਤੇ ਫਲਸਤੀਨੀ ਸਕੱਤਰੇਤ ਰਸੱਲਾ ਵਿੱਚ ਵਿਦੇਸ਼ ਦਫ਼ਤਰ ਨੂੰ ਭਾਰਤ ਦੇ ਸਖ਼ਤ ਰੁਖ ਤੋਂ ਜਾਣੂੰ ਕਰਵਾ ਦਿੱਤਾ ਸੀ। ਬੁਲਾਰੇ ਨੇ ਕਿਹਾ ਕਿ ਫਲਸਤੀਨੀ ਪ੍ਰਸ਼ਾਸਨ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਕਿ ਹਾਜਿਫ਼ ਸਈਅਦ ਨਾਲ ਉਸ ਦੇ ਰਾਜਦੂਤ ਦੇ ਬੈਠਣ ਨੂੰ ਫਲਸਤੀਨੀ ਪ੍ਰਸ਼ਾਸਨ ਨੇ ਕਾਫ਼ੀ ਗੰਭੀਰਤਾ ਨਾਲ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top