ਸਿਹਤ

ਪਨੀਰ ਮਾਲਪੂੜਾ

ਸਮੱਗਰੀ:
ਅੱਧਾ ਲੀਟਰ ਫੁੱਲ ਕ੍ਰੀਮ ਦੁੱਧ, ਅੱਧਾ ਕੱਪ ਮੈਦਾ, 1 ਵੱਡਾ ਚਮਚ ਬਾਰੀਕ ਸੂਜੀ, 1 ਚੌਥਾਈ ਵੱਡਾ ਚਮਚ ਹਰੀ ਇਲਾਇਚੀ ਪਾਊਡਰ, ਅੱਧ ਕੱਪ ਪਨੀਰ ਕਸ਼ ਕੀਤਾ ਹੋਇਆ, ਖੰਡ 250 ਗ੍ਰਾਮ, 100 ਮਿ.ਲੀ. ਪਾਣੀ, 1 ਵੱਡਾ ਚਮਚ ਬਾਦਾਮ ਤੇ ਪਿਸਤੇ ਕੱਟੇ ਹੋਏ, ਦੇਸੀ ਘਿਓ ਮਾਲਪੂਏ ਸੇਕਣ ਲਈ।
ਤਰੀਕਾ:
ਸਭ ਤੋਂ ਪਹਿਲਾਂ ਇੱਕ ਪੈਨ ‘ਚ ਦੁੱਧ ਪਾ ਕੇ ਮੱਠੀ ਅੱਗ ‘ਤੇ ਰੱਖੋ ਅਤੇ ਗਾੜ੍ਹਾ ਹੋਣ ਤੱਕ ਪਕਾਓ, ਭਾਵ ਦੁੱਧ ਅੱਧਾ ਰਹਿ ਜਾਵੇ ਅੱਗ ਤੋਂ ਲਾਹ ਕੇ ਦੁੱਧ ‘ਚ ਖੰਡ ਪਾਓ ਅਤੇ ਠੰਢਾ ਕਰ ਲਓ ਇਸ ਤੋਂ ਬਾਅਦ ਇਸ ਵਿਚ ਮੈਦਾ, ਸੂਜੀ ਅਤੇ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ 5 ਮਿੰਟ ਲਈ ਰੱਖੋ, ਮਾਲਪੂੜੇ ਦਾ ਮਿਸ਼ਰਣ ਤਿਆਰ ਹੈ ਹੁਣ ਇੱਕ ਦੂਜੇ ਭਾਂਡੇ ‘ਚ ਖੰਡ ਅਤੇ ਪਾਣੀ ਪਾ ਕੇ ਮੱਠੀ ਅੱਗ ‘ਤੇ ਰੱਖੋ ਤੇ ਪਕਾ ਕੇ ਇੱਕ ਤਾਰ ਦੀ ਚਾਸ਼ਨੀ ਬਣਾ ਲਓ ਫਿਰ ਇੱਕ ਨਾਨ-ਸਟਿੱਕ ਤਵੇ ‘ਤੇ ਦੇਸੀ ਘਿਓ ਪਾ ਕੇ ਚਮਚ ਨਾਲ ਥੋੜ੍ਹਾ ਮਿਸ਼ਰਣ ਲੈ ਕੇ ਫੈਲਾਓ ਅਤੇ ਮਾਲਪੂੜਾ ਪਕਾਓ ਇਨ੍ਹਾਂ ਮਾਲਪੂੜਿਆਂ ਨੂੰ ਚਾਸ਼ਨੀ ‘ਚ 1 ਘੰਟੇ ਤੱਕ ਪਾ ਕੇ ਰੱਖੋ, ਫਿਰ ਸਰਵਿੰਗ ਪਲੇਟ ‘ਚ ਕੱਢ ਲਓ ਇਨ੍ਹਾਂ ‘ਤੇ ਬੂਰਿਆ ਹੋਇਆ ਪਨੀਰ, ਪਿਸਤਾ ਤੇ ਬਾਦਾਮ ਛਿੜਕ ਕੇ ਪਰੋਸੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

———————-

ਪ੍ਰਸਿੱਧ ਖਬਰਾਂ

To Top