ਦੇਸ਼

12 ਕਰੋੜ ਰੁਪਏ ਜਮ੍ਹਾ ਕਰਵਾਉਣ ਪਾਰਸ਼ਵਨਾਥ ਡਿਵੈਲਪਰਜ਼ : ਸੁਪਰੀਮ ਕੋਰਟ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਗਾਜੀਆਬਾਦ ‘ਚ ਪਾਰਸ਼ਵਨਾਥ ਐਕਸੋਟਿਕਾ ਪ੍ਰੋਜੈਕਟ ਦੇ ਫਲੈਟਾਂ ‘ਤੇ ਕਬਜ਼ਾ ਦੇਣ ਦੀ ਦੇਰੀ ਨਾਲ ਸਬੰਧਿਤ ਇੱਕ ਮਾਮਲੇ ‘ਚ ਡਿਪੈਲਪਰਸ਼ ਨੂੰ ਚਾਰ ਹਫ਼ਤਿਆਂ ਅੰਦਰ 12 ਕਰੋੜ ਰੁਪਏ ਤੱਕ ਉਨ੍ਹਾਂ ਦੇ ਸਾਹਮਣੇ ਜਮ੍ਹਾ ਕਰਾਉਣ ਦਾ ਅੱਜ ਨਿਰਦੇਸ਼ ਦਿੱਤਾ।
ਘੱਟ ਤੋਂ ਘੱਟ 70 ਫਲੈਟ ਖ਼ਰੀਦਾਰਾਂ ਨੇ ਸਮੇਂ’ਤੇ ਫਲੈਟਾਂ ‘ਤੇ ਕਬਜ਼ਾ ਨਾ ਮਿਲਣ ‘ਚ ਦੇਰੀ ਤੋਂ ਪ੍ਰੇਸ਼ਾਨ ਹੋ ਕੇ ਪੈਸੇ ਵਾਪਸ ਲੈਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪ੍ਰੋਜੈਕਟ ‘ਚ ਦੇਰੀ ਨੂੰ ਲੈ ਕੇ ਬਿਲਡਰ ਦੀ ਖਿਚਾਈ ਕੀਤੀ ਤੇ ਉਸ ਨੂੰ ਖ਼ਰੀਦਦਾਰਾਂ ਨੂੰ ਪੈਸੇ ਵਾਪਸ ਕਰਨ ਬਾਰੇ ਸਮਾਂ ਤੈਅ ਕਰਕੇ ਦੱਸਣ ਲਈ ਕਿਹਾ ਸੀ।

 

 

ਪ੍ਰਸਿੱਧ ਖਬਰਾਂ

To Top