ਦੇਸ਼

ਪੈਟਰੋਲ ਪੰਪਾਂ ‘ਤੇ ਬਣੇਗਾ ਪਾਸਪੋਰਟ, ਮਨੀਟਰਾਂਸਫ਼ਰ ਤੇ ਪੈਨ ਕਾਰਡ

ਨਾਸਿਕ। ਸਰਕਾਰੀ ਤੇਲ ਵੰਡ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮ. (ਬੀਪੀਸੀਐੱਲ) ਨੇ ਪੇਂਡੂ ਇਲਾਕਿਆਂ ‘ਚ ਈ-ਕਾੱਮਰਸ, ਮਨੀ ਟਰਾਂਸਫ਼ਰ, ਡੀਟੀਐੱਚ ਰਿਚਾਰਜ, ਪਾਸਪੋਰਟ ਤੇ ਪੈਨ ਕਾਰਡ ਦੇ ਇਨਰੋਲਮੈਂਟ ਲਈ ‘ਉਮੰਗ’ ਸੇਵਾ ਸ਼ੁਰੂ ਕੀਤੀ ਹੈ।
ਕੰਪਨੀ ਦੇ ਚੇਅਰਮੈਨ ਤੇ ਐੱਮਡੀ ਐੱਸ ਵਰਦਰਾਜਨ ਨੇ ਅੱਜ ਇੱਥੇ ਨਿਫਡ ਪਿੰਡ ‘ਚ ਇਸ ਸੇਵਾ ਦਾ ਰਸਮੀ ਉਦਘਾਟਨ ਕੀਤਾ।
ਇਸ ਮੌਕੇ ‘ਤੇ ਕੰਪਨੀ ਦੇ ਨਿਰਦੇਸ਼ਕ ਐੱਸ ਰਾਮੇਸ਼ ਵੀ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top