ਪੰਜਾਬ

ਹਰਿਆਣਵੀ ਸ਼ਰਾਬ ਨੂੰ ਟੁੱਟ ਕੇ ਪਏ ਰੈਲੀ ‘ਚ ਪਹੁੰਚੇ ਲੋਕ

People, Arriving, Rally, Haryana

ਵੱਡੀ ਗਿਣਤੀ ਲੋਕਾਂ ਨੇ ਖ੍ਰੀਦੀ ਹਰਿਆਣਵੀ ਸ਼ਰਾਬ

ਸੁਖਜੀਤ ਮਾਨ, ਕਿੱਲਿਆਂਵਾਲੀ

ਪੰਜਾਬ ਕਾਂਗਰਸ ਵੱਲੋਂ ਕਿੱਲਿਆਂਵਾਲੀ ਦੀ ਅਨਾਜ ਮੰਡੀ ‘ਚ ਕੀਤੀ ਗਈ ਰੈਲੀ ‘ਚ ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ ਜਾਰੀ ਕੀਤੇ ਬੈਨਰ ਨੂੰ ਹਾਲੇ ਅੱਧਾ ਘੰਟਾ ਵੀ ਨਹੀਂ ਹੋਇਆ ਸੀ ਕਿ ਰੈਲੀ ‘ਚ ਪਹੁੰਚੇ ਵੱਖ-ਵੱਖ ਜ਼ਿਲ੍ਹਿਆਂ ਦੇ ਕਾਂਗਰਸੀ ਨਾਲ ਪੈਂਦੀ ਹਰਿਆਣਾ ਦੀ ਮੰਡੀ ਡੱਬਵਾਲੀ ਦੇ ਠੇਕਿਆਂ ਨੂੰ ਹੋ ਤੁਰੇ ਵੇਖਦਿਆਂ-ਵੇਖਦਿਆਂ ਠੇਕਿਆਂ ‘ਤੇ ਭੀੜ ਜੁਟ ਗਈ ਮੌਕੇ ‘ਤੇ ਪਹੁੰਚੇ ਜਦੋਂ ਕੁਝ ਫੋਟੋ ਜਰਨਲਿਸਟਾਂ ਨੇ ਸ਼ਰਾਬ ਲਈ ਜਾਂਦੇ ਕਾਂਗਰਸੀਆਂ ਦੀਆਂ ਫੋਟੋਆਂ ਆਪਣੇ ਕੈਮਰਿਆਂ ‘ਚ ਕੈਦ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਅਜਿਹਾ ਨਾ ਕਰਨ ਦਾ ਵਾਸਤੇ ਪਾਉਣ ਲੱਗੇ ਸਸਤੀ ਸ਼ਰਾਬ ਦੇ ਲਾਲਚ ‘ਚ ਇਕੱਲੇ ਨੌਜਵਾਨ ਹੀ ਨਹੀਂ, ਸਗੋਂ ਕਈ ਬਜ਼ੁਰਗ ਵੀ ਸ਼ਾਮਲ ਸਨ

ਇਸ ਮੌਕੇ ਦਿਲਚਸਪ ਪਹਿਲੂ ਇਹ ਵੀ ਵੇਖਣ ਨੂੰ ਮਿਲਿਆ ਕਿ ਕੁਝ ‘ਸ਼ਰਾਬ ਦੇ ਲਾਲਚੀ’ ਰੈਲੀ ‘ਚ ਆਉਣ ਤੋਂ ਪਹਿਲਾਂ ਹੀ ਸ਼ਰਾਬ ਖ੍ਰੀਦਣੀ ਤੈਅ ਕਰਕੇ ਆਏ ਸੀ, ਜਿਸਦਾ ਪਤਾ ਉਨ੍ਹਾਂ ਕੋਲ ਮੌਜੂਦ ਖਾਲੀ ਰੇਹ ਵਾਲੇ ਗੱਟਿਆਂ ਤੋਂ ਲੱਗਾ ਜਿਸ ‘ਚ ਉਨ੍ਹਾਂ ਨੇ ਡੱਬੇ ਖ੍ਰੀਦ ਕੇ ਪਾਏ ਸ਼ਰਾਬ ਦਾ ਇਕੱਠਾ ਡੱਬਾ ਸਸਤਾ ਹੋਣ ਕਰਕੇ ਕਈਆਂ ਨੇ ਆਪਸੀ ਪੈਸੇ ਇਕੱਠੇ ਕਰਕੇ ਡੱਬਾ ਲੈਣ ਤੋਂ ਬਾਅਦ ਉੱਥੇ ਹੀ ਸੜਕ ‘ਤੇ ਖੜ੍ਹਕੇ ਬੋਤਲਾਂ ਵੀ ਵੰਡੀਆਂ ਜੋ ਅਜਿਹਾ ਕਰਦੇ ਫੋਟੋ ਜਰਨਲਿਸਟਾਂ ਦੇ ਕੈਮਰਿਆਂ ਤੋਂ ਨਹੀਂ ਬਚ ਸਕੇ

ਰੈਲੀ ਦੌਰਾਨ ਤਿੰਨ ਸਟੇਜਾਂ ਬਣਾਈਆਂ ਗਈਆਂ, ਜਿਸ ‘ਚ ਮੁੱਖ ਸਟੇਜ ‘ਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕੈਬਨਿਟ, ਵਿਧਾਇਕ ਆਦਿ ਹਾਜ਼ਰ ਸਨ ਖੱਬੇ ਪਾਸੇ ਵਾਲੀ ਸਟੇਜ ਤੋਂ ਗਾਇਕ ਸ਼ੈਰੀ ਮਾਨ ਨੇ ਗੀਤ ਗਾਏ ਸੱਜੇ ਹੱਥ ਬਣੀ ਇੱਕ ਹੋਰ ਸਟੇਜ ‘ਤੇ ਵੱਖ-ਵੱਖ ਹਲਕਿਆਂ ਦੇ ਸੀਨੀਅਰ ਕਾਂਗਰਸੀ ਵਰਕਰਾਂ ਨੂੰ ਬਿਠਾਇਆ ਗਿਆ ਸੀ ਜੋ ਮੁੱਖ ਸਟੇਜ ਤੋਂ ਦੂਰ ਹੋਣ ਕਰਕੇ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਮੰਤਰੀਆਂ ਨੂੰ ਵੇਖਣ ਲਈ ਵਾਰ-ਵਾਰ ਆਪਣੀਆਂ ਕੁਰਸੀਆਂ ਤੋਂ ਉੱਠਦੇ ਰਹੇ

ਇਸ ਸਟੇਜ ‘ਤੇ ਬੈਠੇ ਵਰਕਰਾਂ ਨੂੰ ਜਦੋਂ ਰਿਫਰੈਸ਼ਮੈਂਟ ਵਜੋਂ ਪੈਕੇਟ ਬੰਦ ਖਾਣਾ ਦਿੱਤਾ ਗਿਆ ਤਾਂ ਇੱਕ ਹੀ ਲਿਫਾਫੇ ‘ਤੇ ਭੀੜ ਭਾਰੂ ਹੋ ਗਈ, ਜਿਸ ਨੂੰ ਵੇਖਕੇ ਰੈਲੀ ‘ਚ ਬੈਠੇ ਲੋਕ ਵੀ ਹੱਸਣ ਲੱਗੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਉੱਚੀ ਲੈਅ ‘ਚ ਸ਼ੁਰੂ ਕੀਤੀ ਉਨ੍ਹਾਂ ਵੱਲੋਂ ਕਾਫੀ ਸਮਾਂ ਲਏ ਜਾਣ ਕਰਕੇ ਜਦੋਂ ਸਟੇਜ ਦੀ ਕਾਰਵਾਈ ਚਲਾ ਰਹੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਵੜਿੰਗ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੇ ਚੁੰਡੀਆਂ ਨਾ ਵੱਢਣ

ਉਨ੍ਹਾਂ ਨੂੰ ਰੋਕਣ ਲਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਆਏ ਪਰ ਉਹ ਆਪਣੀ ਗੱਲ ਮੁਕਾ ਕੇ ਹੀ ਰੁਕੇ ਉਂਜ ਭਾਸ਼ਣ ਦੀ ਸਮਾਪਤੀ ‘ਤੇ ਰਾਜਾ ਵੜਿੰਗ ਨੇ ਵੱਧ ਸਮਾਂ ਲੈਣ ਲਈ ਮੁਆਫੀ ਵੀ ਮੰਗੀ ਜੰਗਲਾਤ ਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੈਨਸ਼ਨਾਂ ਆਦਿ ‘ਚ ਕੀਤੇ ਵਾਅਦਿਆਂ ਨੂੰ ਤਾਂ ਸਟੇਜ਼ ਤੋਂ ਗਿਣਾਇਆ ਹੀ ਪਰ ਉਨ੍ਹਾਂ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਸੱਭਿਅਕ ਭਾਸ਼ਾ ਦਾ ਤਿਆਗ ਕਰਕੇ ਪਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਦਾ ‘ਬੁੱਢਾ ਬਾਪ’ ਕਹਿਣ ਤੋਂ ਇਲਾਵਾ ‘ਲੋਟੂ ਟੋਲਾ’ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ

ਰੈਲੀ ‘ਚ ਪਹੁੰਚੀਆਂ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੂੰ ਰੈਲੀ ਪੰਡਾਲ ‘ਚ ਬੈਠਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਇਹ ਮਹਿਲਾ ਵਰਕਰਾਂ ਕਾਫੀ ਪਿੱਛੇ ਸਨ ਪਰ ਫਿਰ ਸਟੇਜ ਦੇ ਕੋਲ ਲਿਆ ਕੇ ਬਿਠਾਉਣ ਵੇਲੇ ਪੁਲਿਸ ਅਧਿਕਾਰੀ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਅੱਗੇ ਬਿਠਾਉਣ ਤੋਂ ਵਰਜ਼ਦੇ ਰਹੇ ਅਖੀਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੁੱਖ ਸਟੇਜ ਤੋਂ ਹੇਠਾਂ ਆ ਕੇ ਇਨ੍ਹਾਂ ਵਰਕਰਾਂ ਨੂੰ ਸਟੇਜ ਦੇ ਸਾਹਮਣੇ ਬਿਠਾਇਆ

ਦਿਲਚਸਪ ਗੱਲ ਇਹ ਰਹੀ ਕਿ ਇਨ੍ਹਾਂ ਵਰਕਰਾਂ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ, ਜਿਨ੍ਹਾਂ ‘ਚ ਕੁੱਝ ਸਾਦੇ ਕੱਪੜਿਆਂ ਵਾਲੀਆਂ ਸਨ ਨੇ ਇਸ ਤਰ੍ਹਾਂ ਘੇਰਾ ਪਾਇਆ ਹੋਇਆ ਸੀ ਜਿਵੇਂ  ਉਹ ਮਹਿਲਾਵਾਂ ਕਾਂਗਰਸੀ ਵਰਕਰ ਨਾ ਹੋ ਕੇ ਉੱਥੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਆਈਆਂ ਹੋਣ ਪਹਿਲਾਂ ਤਾਂ ਮਹਿਲਾ ਪੁਲਿਸ ਮੁਲਾਜ਼ਮਾਂ ਉਨ੍ਹਾਂ ਅੱਗੇ ਬੈਠੀਆਂ ਰਹੀਆਂ ਪਰ ਕੈਪਟਨ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਖੜ੍ਹੀਆਂ ਹੋ ਗਈਆਂ ਜਦੋਂ ਮੀਡੀਆ ਕਰਮੀਆਂ ਨੇ ਫੋਟੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਨ੍ਹਾਂ ਨੂੰ ਕਾਹਲੀ-ਕਾਹਲੀ ‘ਚ ਫਿਰ ਬਿਠਾ ਦਿੱਤਾ ਗਿਆ

ਸਟੇਜ਼ ਸਕੱਤਰ ਦੇ ਭਾਸ਼ਣ ਤੋਂ ਲੋਕ ਅੱਕੇ

ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਪਹਿਲਾਂ ਸਟੇਜ਼ ਦੀ ਕਾਰਵਾਈ ਚਲਾਉਣ ਵਾਲੇ ਇੱਕ ਵਿਅਕਤੀ ਦੇ ਵਾਰ-ਵਾਰ ਦਿੱਤੇ ਜਾਣ ਵਾਲੇ ਲੰਮੇ-ਚੌੜੇ ਭਾਸ਼ਣ ਤੋਂ ਲੋਕ ਕਾਫੀ ਅੱਕ ਗਏ ਲੋਕ ਆਖ ਰਹੇ ਸੀ ਕਿ ਉਹ ਜਿਆਦਾ ਬੋਲ ਕੇ ਰੈਲੀ ‘ਚ ਸੱਦੇ ਗਾਇਕ ਸ਼ੈਰੀ ਮਾਨ ਦਾ ਸਮਾਂ ਖਰਾਬ ਕਰ ਰਿਹਾ ਹੈ ਜਦੋਂ ਕਿ ਨੌਜਵਾਨ ਸ਼ੈਰੀ ਦੇ ਗੀਤ ਸੁਣਨਾ ਚਾਹੁੰਦੇ ਸੀ ਇਹ ਸਟੇਜ਼ ਸਕੱਤਰ ਸ਼ੈਰੀ ਮਾਨ ਨੂੰ ‘ਸ਼ੇਰੀ ਮਾਨ’ ਕਹਿ ਕੇ ਸੰਬੋਧਨ ਕਰਦਾ ਰਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top