ਪੰਜਾਬ

ਪਰਲਜ਼ ਘਪਲਾ ਮਾਮਲਾ : ਪੀੜਤ ਪਰਿਵਾਰ ਸੰਸਦ ਘੇਰਨ ਦੀ ਤਿਆਰੀ ‘ਚ

ਬਠਿੰਡਾ,   (ਅਸ਼ੋਕ ਵਰਮਾ) ਅੱਜ ਬਠਿੰਡਾ ਵਿਖੇ ਪਰਲਜ਼ ਕੰਪਨੀ ਤੋਂ ਪੀੜਤ ਪ੍ਰੀਵਾਰਾਂ ਦੀ ਪ੍ਰਤੀਨਿਧ ਜੱਥੇਬੰਦੀ ‘ਇਨਸਾਫ ਦੀ ਅਵਾਜ਼ ਆਰਗੇਨਾਈਜੇਸ਼ਨ’ ਨੇ ਡੁੱਬੀ ਰਾਸ਼ੀ ਸਬੰਧੀ ਆਪਣੇ ਰੁਖ ਨੂੰ ਸਖਤ ਕਰਦਿਆਂ ਸਰਕਾਰਾਂ ਨੂੰ ਹਲੂਣਾ ਦੇਣ ਲਈ ਦਿੱਲੀ ਦੇ ਜੰਤਰ ਮੰਤਰ ਤੇ 31 ਜੁਲਾਈ ਤੋਂ 2 ਅਗਸਤ ਤੱਕ ਤਿੰਨ ਰੋਜਾ ਧਰਨਿਆ ਦਾ ਐਲਾਨ ਕੀਤਾ ਹੈ  ਪਹਿਲੇ ਦਿਨ ਦੇ ਧਰਨੇ ਤੋਂ ਬਾਅਦ ਸਰਕਾਰ ਦੀ ਤਰਫੋਂ ਕੋਈ ਭਰਵਾਂ ਹੁੰਗਾਰਾ ਨਾ ਮਿਲਣ ਦੀ ਸੂਰਨ ਵਿਚ ਆਰਗੇਨਾਈਜੇਸ਼ਨ ਦੇ ਆਗੂਆਂ ਨੇ ਦੂਸਰੇ ਦਿਨ ਸੰਸਦ ਦੇ ਘਿਰਾਓ ਦੀ ਧਮਕੀ ਦਿੱਤੀ ਹੈ ਅੱਜ ਜੱਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਪੀ.ਏ.ਸੀ.ਐਲ. ਭਾਰਤ ਦੇ 6 ਕਰੋੜ ਲੋਕਾਂ ਦਾ 49 ਹਜਾਰ ਕਰੋੜ ਰੁਪਿਆ ਡਕਾਰ ਗਈ ਹੈ ਪਰ ਸਰਕਾਰਾਂ ਦੀ ਲੋਕ ਵਿਰੋਧੀ ਤੇ ਚਿੱਟ ਫੰਡ ਕੰਪਨੀਆਂ ਪੱਖੀ ਨੀਤੀਆਂ ਕਾਰਨ ਇੰਨ੍ਹਾਂ ਲੋਕਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਹੈ
ਉਨ੍ਹਾਂ ਦੱਸਿਆ ਕਿ ਪਰਲ ਪੀੜਤਾਂ ਦੇ ਪੈਸੇ ਵਾਪਿਸ ਦਿਵਾਉਣ ਲਈ ਸੁਪਰੀਮ ਕੋਰਟ ਨੇ ਜਸਟਿਸ ਲੋਢਾ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਸੇਬੀ ਨਾਲ ਜਾਇਦਾਦਾਂ ਦੀ ਵਿੱਕਰੀ ਕਰਕੇ ਲੋਕਾਂ  ਪੈਸੇ ਵਾਪਿਸ ਦਿਵਾਉਣ ਸਨ ਪਰ ਬੈਂਕ ਖਾਤਿਆਂ ਤੋਂ ਸਿਵਾਏ ਕੋਈ ਸੰਪਤੀ ਪੰਬੰਧਕਾਂ ਦੇ ਨਾਮ ਨਹੀਂ ਮਿਲੀ ਹੈ ਜਦੋਂ ਕਿ ਨਿਰਮਲ ਸਿੰਘ ਭੰਗੂ ਦੋ ਲੱਖ ਕਰੋੜ ਦੀ ਜਾਇਦਾਦ ਹੋਣ ਦੀ ਗੱਲ ਜਾਂਚ ਏਜੰਸੀਆਂ ਕੋਲ ਮੰਨ ਚੁੱਕਿਆ ਹੈ ਉਨ੍ਹਾਂ ਆਖਿਆ ਕਿ ਕੰਪਨੀ ਪ੍ਰਬੰਧਕਾਂ ਵੱਲੋਂ ਜਿਆਦਾਤਰ  ਸੰਪਤੀ ਹੋਰਨਾਂ ਦੇ ਨਾਮ ਖਰੀਦੀ ਗਈ ਹੈ ਜਿਸ ਨੂੰ ਲੋਢਾ  ਕਮੇਟੀ ਵੇਚਣ ਤੋਂ ਅਸਮਰੱਥ ਹੈ ਸ੍ਰੀ ਦਾਨਗੜ੍ਹ ਨੇ ਦੱਸਿਆ ਕਿ 25 ਜੁਲਾਈ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਮਸਲੇ ਦਾ ਹੱਲ ਕੱਢੇ ਆਉਣ ਵਾਲੀ ਦੋ ਅਗਸਤ ਨੂੰ ਲੋਢਾ ਕਮੇਟੀ ਨੇ ਸੁਪਰੀਮ ਕੋਰਟ ਅੱਗੇ ਆਪਣੀ ਰਿਪੋਰਟ ਪੇਸ਼ ਕਰਨੀ ਹੈ ਇਸੇ ਕਾਰਨ ਧਰਨਿਆ ਦੀ ਰਣਨੀਤੀ ਘੜੀ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਜੱਥੇਬੰਦੀ ਨੇ 18 ਸੂਬਿਆਂ ‘ਚ ਯੂਨੀਅਨ ਕਾਇਮ ਕਰ ਲਈ ਹੈ ਤੇ ਧਰਨੇ ‘ਚ ਦੋ ਤੋਂ ਢਾਈ ਲੱਖ ਲੋਕ ਸ਼ਾਮਲ ਹੋਕੇ ਗੂੰਗੀਆਂ ਬੋਲੀਆਂ ਸਰਕਾਰਾਂ ਤੋਂ ਆਪਣਾ ਹੱਕ ਮੰਗਣਗੇ

ਪ੍ਰਸਿੱਧ ਖਬਰਾਂ

To Top