ਕੁੱਲ ਜਹਾਨ

ਚੋਰਾਂ ਕੋਲੋਂ ਮਿਲੀ 8 ਸੌ ਸਾਲ ਪੁਰਾਣੀ ਮੂਰਤੀ, ਕੀਮਤ 1 ਕਰੋੜ

ਸ਼ਿਵਪੁਰੀ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੀ ਤੇਂਦੁਆ ਥਾਣਾ ਪੁਲਿਸ ਨੇ ਮੂਰਤੀ ਚੋਰ ਗਿਰਾਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲਗਭਗ 8 ਸੌ ਸਾਲ ਪੁਰਾਣੀ ਅਸ਼ਟ ਧਾਤੂ ਦੀ ਮੂਰਤੀ ਬਰਾਮਦ ਕੀਤੀ ਹੈ। ਪੁਰਾਤੱਤਵ ਵਿਭਾਗ ਦੇ ਅਨੁਸਾਰ ਮੂਰਤੀ ਦੀ ਕੀਮਤ ਇੱਕ ਕਰੋੜ ਤੋਂ ਵੱਧ ਹੈ।
ਵਧੀਕ ਪੁਲਿਸ ਕਮਿਸ਼ਨਰ ਕਮਲ ਮੌਰਿਆ ਅਨੁਸਾਰ ਪੁਲਿਸ ਨੇ ਤੇਂਦੁਆ ਥਾਣਾ ਖੇਤਰ ਦੇ ਗਣੇਸ਼ਖੇੜਾ ਪਿੰਡ ‘ਚ ਮੁਖਬਿਰ ਦੀ ਸੂਚਨ ‘ਤੇ ਛਾਪੇਮਾਰੀ ਕਰਕੇ ਮਹਾਵੀਰ ਸਵਾਮੀ ਦੀ ਦੀ 17 ਸੈਂਟੀਮੀਟਰ ਉੱਚੀ ਤੇ ਸਾਢੇ ਤਿੰਨ ਕਿਲੋ ਵਜ਼ਨੀ ਅਸ਼ਟ ਧਾਤੂ ਦੀ ਮੂਰਤੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲ ੇ’ਚ ਪਵਨ ਬੈਰਾਗੀ ਨਿਵਾਸੀ ਗਣੇਸ਼ਖੇੜਾ, ਕਨੱਈਆ ਲਾਲ ਓਝਾਂ ਨਿਵਾਸੀ ਪਹਾੜਾ ਤੇ ਮਾਧਵ ਸਿੰਘ ਨਿਵਾਸੀ ਮੋਹਾਨਾ ਗਵਾਲੀਆ ਤੇ ਅਸ਼ੋਗ ਬੈਰਾਗੀ ਨਿਵਾਸੀ ਗਾਜੀਗੜ੍ਹ ਥਾਣਾ ਗੋਵਰਧਨ ਸ਼ਿਵਪੁਰੀ ਤੋਂ ਫੜ੍ਹਿਆ ਹੈ।

ਪ੍ਰਸਿੱਧ ਖਬਰਾਂ

To Top