ਦੇਸ਼

ਗਾਂਧੀ ਜੰਯਤੀ ‘ਤੇ ਪਾਲੀਥੀਨ ‘ਤੇ ਰਹੇਗੀ ਪਾਬੰਦੀ

ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਵੱਛ ਭਾਰਤ ਅਭਿਆਨ’ ਨੂੰ ਬਲ ਦਿੰਦਿਆਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੋ ਅਕਤੂਬਰ ਤੋਂ ਰਾਸ਼ਟਰੀ ਮਹੱਤਵ ਦੀਆਂ ਥਾਵਾਂ ਦੇ 100 ਮੀਟਰ ਦੇ ਦਾਇਰੇ ‘ਚ ਪਾਲੀਥੀਨ ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ।
ਸੂਤਰਾਂ  ਅਨੁਸਾਰ ਇਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।
ਸਬੰਧਿਤ ਅਧਿਕਾਰੀਆਂ ਨੂੰ ਕੌਮੀ ਮਹੱਤਵ ਦੀਆਂ ਥਾਵਾਂ ‘ਤੇ 100 ਮੀਟਰ ਦੇ ਦਾਇਰੇ ‘ਚ ਪਾਲੀਥੀਨ ਤੇ ਪਲਾਸਟਿਕ ਦੀ ਵਰਤੋਂ ਰੋਕਣਾ ਯਕੀਨੀ ਕਰਨ ਲਈ ਕਿਹਾ ਗਿਆ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top