ਪ੍ਰੇਰਨਾ

ਸੱਚੇ ਸ਼ਰਧਾਲੂ

ਮਗਧ ਨਰੇਸ਼ ਸਰੋਣਿਕ ਨੇ ਐਲਾਨ ਕਰਵਾਇਆ ਕਿ ਜੋ ਲੋਕ ਧਰਮ ਦੇ ਰਸਤੇ ‘ਤੇ ਚੱਲਣਗੇ ਅਤੇ ਸ਼ਰਧਾਲੂ ਵਰਤ ਧਾਰਨ ਕਰਨਗੇ, ਉਨ੍ਹਾਂ ਤੋਂ ਚੁੰਗੀ ਨਹੀਂ ਲਈ ਜਾਵੇਗੀ ਐਲਾਨ ਸੁਣ ਕੇ ਹਲਚਲ ਮੱਚ ਗਈ ਅਪਰਾਧਿਕ ਸੋਚ ਵਾਲੇ ਵਿਅਕਤੀ ਵੀ ਖ਼ੁਦ ਨੂੰ ਸ਼ਰਧਾਲੂ ਦੱਸ ਕੇ ਉਸਦਾ ਲਾਭ ਉਠਾਉਣ ਲੱਗੇ ਇਸ ਨਾਲ ਰਾਜ ਦੀ ਆਮਦਨੀ ਘੱਟ ਹੋਣ ਲੱਗੀ ਚਿਤੰਤ ਹੋ ਕੇ ਰਾਜੇ ਨੇ ਮੰਤਰੀ ਤੋਂ ਇਸ ਬਾਰੇ ਸਲਾਹ ਲਈ ਮੰਤਰੀ ਬੋਲਿਆ, ‘ਤੁਸੀਂ ਚਿੰਤਾ ਨਾ ਕਰੋ ਮੈਂ ਅਸਲੀ ਅਤੇ ਨਕਲੀ ਸ਼ਰਧਾਲੂਆਂ ਦੀ ਪਛਾਣ ਕਰ ਲਵਾਂਗਾ’ ਇਸ ਤੋਂ ਬਾਅਦ ਉਸਨੇ ਮੈਦਾਨ ‘ਚ ਦੋ ਤਰ੍ਹਾਂ ਦੇ ਤੰਬੂ ਲਵਾਏ, ਇੱਕ ਚਿੱਟਾ ਤੇ ਇੱਕ ਕਾਲਾ ਸਾਰੇ ਸ਼ਰਧਾਲੂਆਂ ਨੂੰ ਬੁਲਾਇਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਜੋ ਸੱਚੇ ਸ਼ਰਧਾਲੂ ਹਨ ਉਹ ਚਿੱਟੇ ਤੰਬੂ ‘ਚ ਆ ਜਾਣ ਇਹ ਸੁਣਦਿਆਂ ਹੀ ਭੀੜ ਉਸ ਤੰਬੂ ‘ਚ ਦਾਖ਼ਲ ਹੋਣ ਲਈ ਆਪੋ-ਧਾਪੀ ਕਰਨ ਲੱਗੀ ਮੰਤਰੀ ਨੇ ਦੇਖਿਆ ਕਿ ਕਾਲੇ ਤੰਬੂ ‘ਚ ਬਹੁਤ ਘੱਟ ਲੋਕ ਸਨ ਉਹ ਰਾਜੇ ਨੂੰ ਕਾਲੇ ਤੰਬੂ ‘ਚ ਲੈ ਗਿਆ

ਰਾਜੇ ਨੇ ਇੱਥੇ ਮੌਜ਼ੂਦ ਲੋਕਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਚਿੱਟੇ ਤੰਬੂ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਇਸ ‘ਤੇ ਇੱਕ ਵਿਅਕਤੀ ਬੋਲਿਆ, ‘ਮਹਾਰਾਜ, ਅਸੀਂ ਖ਼ੁਦ ਨੂੰ ਸੱਚਾ ਸ਼ਰਧਾਲੂ ਨਹੀਂ ਮੰਨਦੇ ਅਸੀਂ ਵਰਤ ਦਾ ਪਾਲਣ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਕਈ ਵਾਰ ਅਣਜਾਣੇ ‘ਚ ਸਾਡੇ ਤੋਂ ਪਾਪ ਹੋ ਹੀ ਜਾਂਦਾ ਹੈ’ ਜਵਾਬ ਸੁਣ ਕੇ ਰਾਜਾ ਸਮਝ ਗਿਆ ਕਿ ਇਹੋ ਅਸਲ ਸ਼ਰਧਾਲੂ ਹਨ ਉੱਧਰ ਚਿੱਟੇ ਤੰਬੂ ‘ਚ ਥਾਂ ਪਾਉਣ ਲਈ ਆਪੋ-ਧਾਪੀ ਜਾਰੀ ਸੀ ਮੰਤਰੀ ਨੇ ਉੱਥੇ ਪਹੁੰਚ ਕੇ ਕਿਹਾ, ‘ਜੋ ਖ਼ੁਦ ਨੂੰ ਸੱਚਾ ਸ਼ਰਧਾਲੂ ਸਿੱਧ ਕਰਨ ਲਈ ਮਾਰ-ਕੁੱਟ ਕਰੇ ਉਹ ਸੱਚਾ ਸ਼ਰਧਾਲੂ ਨਹੀਂ ਹੋ ਸਕਦਾ’ ਕਾਲੇ ਤੰਬੂ ਵਾਲਿਆਂ ਨੂੰ ਛੱਡ ਕੇ ਸਭ ‘ਤੇ ਚੁੰਗੀ ਫ਼ਿਰ ਤੋਂ ਲਾ ਦਿੱਤੀ ਗਈ

ਪ੍ਰਸਿੱਧ ਖਬਰਾਂ

To Top