Breaking News

ਪ੍ਰਣਬ ਵੱਲੋਂ ਬਰਾਕ-8 ਮਿਜਾਇਲ ਦੇ ਸਫ਼ਲ ਪ੍ਰੀਖਣ ‘ਤੇ ਵਧਾਈ

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਨੇ ਧਰਤੀ ਤੋਂ ਹਵਾ ‘ਚ ਮਾਰ ਕਰਨ ਵਾਲੀ ਮਿਜਾਇਲ ਬਰਾਕ-8 ਦੇ ਸਫ਼ਲ ਪ੍ਰੀਖਣ ‘ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।
ਸ੍ਰੀ ਮੁਖਰਜ਼ੀ ਨੇ ਡੀਆਰਡੀਓ ਵਿਭਾਗ ਦੇ ਸਕੱਤਰ ਡਾ. ਐੱਸ ਕ੍ਰਿਸਟੋਫ਼ਰ ਅਤੇ ਜਨਰਲ ਡਾਇਰੈਕਟਰ ਨੂੰ ਸੰਦੇਸ਼ ‘ਚ ਕਿਹਾ ਕਿ ਮੈਂ ਇਜਰਾਇਲ ਦੇ ਸਹਿਯੋਗ ਨਾਲ ਵਿਕਸਿਤ ਧਰਤੀ ਤੋਂ ਹਵਾ ‘ਚ ਮਾਰ ਕਰਨ ਵਾਲੀ ਮਿਜ਼ਾਇਲ ਬਰਾਕ 8 ਦੇ ਸਫ਼ਲ ਪ੍ਰੀਖਣ ‘ਤ ੇਤੁਹਾਨੂੰ ਅਤੇ ਇਸ ਮਿਸ਼ਨ ਨਾਲ ਜੁੜੇ ਸਾਰ ੇਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਦੇਸ਼ ਨੂੰ ਇਸ ਉਪਲੱਬਧੀ ‘ਤੇ ਮਾਣ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਕਾਮਯਾਬੀ ਨਾਲ ਉਦਯੋਗਿਕੀ ਦੇ ਚੁਣੌਤੀਭਰੇ ਖੇਤਰਾਂ ‘ਚ ਦੇਸ਼ ਦੀ ਰੱਖਿਆ ਸਮਰੱਥਾ ਹੋਰ ਵਧੇਗੀ।

ਪ੍ਰਸਿੱਧ ਖਬਰਾਂ

To Top